ਭਾਰਤ-ਕੈਨੇਡਾ ਕੂਟਨੀਤਕ ਵਿਵਾਦ ਫੌਜੀ ਰਿਸ਼ਤਿਆਂ ਨੂੰ ਪ੍ਰਭਾਵਤ ਨਹੀਂ ਕਰੇਗਾ: ਕੈਨੇਡੀਅਨ ਉਪ ਫ਼ੌਜ ਮੁਖੀ
Published : Sep 26, 2023, 8:40 pm IST
Updated : Sep 26, 2023, 8:40 pm IST
SHARE ARTICLE
Peter Scott
Peter Scott

ਕਿਹਾ, ਭਾਰਤੀ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨਾਲ ਮੁੱਦੇ ’ਤੇ ਹੋਈ ਗੱਲ, ਇਸ ਮਾਮਲੇ ਨੂੰ ਸਿਆਸੀ ਪੱਧਰ ’ਤੇ ਹੱਲ ਕਰਨਾ ਹੋਵੇਗਾ

ਨਵੀਂ ਦਿੱਲੀ: ਕੈਨੇਡਾ ਦੇ ਉਪ ਸੈਨਾ ਮੁਖੀ ਮੇਜਰ ਜਨਰਲ ਪੀਟਰ ਸਕਾਟ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਮੌਜੂਦਾ ਕੂਟਨੀਤਕ ਵਿਵਾਦ ਦਾ ਉਨ੍ਹਾਂ ਦੇ ਦੁਵੱਲੇ ਫੌਜੀ ਸਬੰਧਾਂ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਇਸ ਮਾਮਲੇ ਨੂੰ ਸਿਆਸੀ ਪੱਧਰ ’ਤੇ ਹੱਲ ਕਰਨਾ ਹੋਵੇਗਾ।

ਸਕਾਟ ਇੰਡੋ-ਪੈਸੀਫਿਕ ਮਿਲਟਰੀ ਚੀਫ਼ਸ ਕਾਨਫਰੰਸ (ਆਈ.ਪੀ.ਏ.ਸੀ.ਸੀ.) ’ਚ ਕੈਨੇਡਾ ਦੇ ਵਫ਼ਦ ਦੀ ਅਗਵਾਈ ਕਰ ਰਹੇ ਹਨ, ਜਿਸ ’ਚ 30 ਤੋਂ ਵੱਧ ਦੇਸ਼ਾਂ ਦੇ ਫ਼ੌਜੀ ਵਫ਼ਦ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ, ‘‘ਜਿੱਥੋਂ ਤਕ ਮੈਨੂੰ ਪਤਾ ਹੈ, ਇਸ ਦਾ ਸਾਡੇ ’ਤੇ ਕੋਈ ਅਸਰ ਨਹੀਂ ਪਵੇਗਾ। ਅਸੀਂ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਅਤੇ ਸਿਆਸੀ ਪੱਧਰ ’ਤੇ ਛੱਡ ਦਿਤੀ ਹੈ।’’

ਮੇਜਰ ਜਨਰਲ ਸਕਾਟ ਨੇ ਕਿਹਾ, ‘‘ਅਸੀਂ ਇੱਥੇ ਆ ਕੇ ਖੁਸ਼ ਹਾਂ ਅਤੇ ਸਾਨੂੰ ਬਿਲਕੁਲ ਨਹੀਂ ਲਗਦਾ ਕਿ ਇਸ ਮੁੱਦੇ ’ਤੇ ਇਸ ਮੋੜ ’ਤੇ ਕੋਈ ਅਸਰ ਪਵੇਗਾ।’’
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਜੂਨ ’ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਵ’ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਬੇਹੱਦ ਤਣਾਅਪੂਰਨ ਹੋ ਗਏ ਹਨ।

ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਬੇਬੁਨਿਆਦ’ ਦਸਦਿਆਂ ਰੱਦ ਕਰ ਦਿਤਾ ਸੀ ਅਤੇ ਕੈਨੇਡਾ ਨੇ ਇਸ ਮਾਮਲੇ ’ਚ ਇਕ ਭਾਰਤੀ ਅਧਿਕਾਰੀ ਨੂੰ ਕੱਢਣ ਬਦਲੇ ਇਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿਤਾ ਸੀ। ਕੈਨੇਡੀਅਨ ਆਰਮੀ ਅਫਸਰ ਨੇ ਕਿਹਾ, ‘‘ਇਹ ਦੋਹਾਂ ਦੇਸ਼ਾਂ ਵਿਚਾਲੇ ਸਿਆਸੀ ਮੁੱਦਾ ਹੈ। ਨਿਸ਼ਚਤ ਤੌਰ ’ਤੇ ਸਾਡੇ ਪ੍ਰਧਾਨ ਮੰਤਰੀ ਨੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ’ਚ ਇਸ ਮੁੱਦੇ ਨੂੰ ਉਠਾਇਆ, ਅਤੇ ਜਾਰੀ ਸੁਤੰਤਰ ਜਾਂਚ ’ਚ ਭਾਰਤ ਦੇ ਸਹਿਯੋਗ ਦੀ ਬੇਨਤੀ ਕਰਨ ਲਈ ਇਕ ਬਿਆਨ ਦਿਤਾ।’’

ਉਨ੍ਹਾਂ ਕਿਹਾ, ‘‘ਇਸ ਦਾ ਦੋਹਾਂ ਦੇਸ਼ਾਂ ਦੀਆਂ ਫੌਜਾਂ ’ਤੇ ਕੋਈ ਅਸਰ ਨਹੀਂ ਪਵੇਗਾ। ਮੈਂ ਬੀਤੀ ਰਾਤ ਤੁਹਾਡੇ ਫ਼ੌਜ ਮੁਖੀ (ਫ਼ੌਜ ਮੁਖੀ ਜਨਰਲ ਮਨੋਜ ਪਾਂਡੇ) ਨਾਲ ਗੱਲ ਕੀਤੀ। ਅਸੀਂ ਦੋਵੇਂ ਸਹਿਮਤ ਹੋਏ ਕਿ ਇਹ ਇਕ ਸਿਆਸੀ ਮੁੱਦਾ ਹੈ ਅਤੇ ਇਸ ਦਾ ਸਾਡੇ ਸਬੰਧਾਂ ’ਤੇ ਕੋਈ ਅਸਰ ਨਹੀਂ ਪਵੇਗਾ।’’ ਮੇਜਰ ਜਨਰਲ ਸਕਾਟ ਨੇ ਕਿਹਾ, ‘‘ਅਸੀਂ ਇਸ ਸਮੇਂ ਜੋ ਵੇਖ ਰਹੇ ਹਾਂ, ਉਹ ਇਹ ਹੈ ਕਿ ਅਸੀਂ ਇਸ ਤਰ੍ਹਾਂ ਦੇ ਵਿਸ਼ੇਸ਼ ਮੰਚਾਂ ਰਾਹੀਂ ਸਹਿਯੋਗ, ਵਿਚਾਰ-ਵਟਾਂਦਰਾ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਜਾਰੀ ਰੱਖਾਂਗੇ ਤਾਂ ਜੋ ਅਸੀਂ ਇੰਡੋ-ਪੈਸੀਫਿਕ ਦੇ ਕਈ ਦੇਸ਼ਾਂ ਨਾਲ ਜੁੜ ਕੇ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਲੱਭ ਸਕੀਏ।’’

SHARE ARTICLE

ਏਜੰਸੀ

Advertisement

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM
Advertisement