ਮਾਰਕ ਜੁਕਰਬਰਗ ਨੂੰ ਚੇਅਰਮੈਨ ਅਹੁਦੇ ਤੋਂ ਹਟਾਉਣ ਦੀ ਮੁਹਿੰਮ ਤੇਜ਼
Published : Oct 18, 2018, 7:16 pm IST
Updated : Oct 18, 2018, 7:16 pm IST
SHARE ARTICLE
Mark Zuckerberg
Mark Zuckerberg

ਫੇਸਬੁਕ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੁਹਿੰਮ ਤੇਜ ਹੋ ਗਈ ਹੈ। ਫੇਸਬੁਕ ਕੰਪਨੀ ਵਿਚ ਦਾਖਲ ਕਰਣ ਵਾਲੀ ਕਈ ਅਹਿ...

ਵਾਸ਼ਿੰਗਟਨ : (ਪੀਟੀਆਈ) ਫੇਸਬੁਕ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੁਹਿੰਮ ਤੇਜ ਹੋ ਗਈ ਹੈ। ਫੇਸਬੁਕ ਕੰਪਨੀ ਵਿਚ ਦਾਖਲ ਕਰਣ ਵਾਲੀ ਕਈ ਅਹਿਮ ਪਬਲਿਕ ਫੰਡ ਕੰਪਨੀਆਂ ਨੇ ਉਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ ਜਿਸ ਵਿਚ ਜ਼ੁਕਰਬਰਗ ਨੂੰ ਚੇਅਰਮੈਨ ਅਹੁਦੇ ਤੋ ਹਟਾਉਣ ਦੀ ਗੱਲ ਕਹੀ ਗਈ ਹੈ। ਨਿਊਯਾਰਕ ਸਿਟੀ ਕੰਟਰੋਲਰ ਸਕਾਟ ਸਟਰਿੰਗਰ ਦੇ ਨਾਲ ਇਲਿਨਾਏ, ਰੋਡ ਆਇਲੈਂਡ ਅਤੇ ਪੈਨਸਿਲਵੇਨੀਆ ਦੇ ਰਾਜ ਖਜ਼ਾਨਚੀ ਨੇ ਵੀ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ।  

Mark ZukerbergMark Zukerberg

ਦੱਸ ਦਈਏ ਕਿ 2017 ਵਿਚ ਵੀ ਜ਼ੁਕਰਬਰਗ ਨੂੰ ਚੇਅਰਨੈਨ ਦੇ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਵੋਟਿੰਗ ਤੋਂ ਬਾਅਦ ਉਹ ਜਿਹਾ ਹੋ ਨਹੀਂ ਪਾਇਆ। ਮਾਰਕ ਜ਼ੁਕਰਬਰਗ ਨੂੰ ਹਟਾਉਣ ਦਾ ਪ੍ਰਸਤਾਵ ਦਾ ਸਮਰਥਨ ਕਰਨ ਵਾਲੀਆਂ ਕੰਪਨੀਆਂ ਦਾ ਮੰਨਣਾ ਹੈ ਕਿ ਪਿਛਲੇ ਕੁੱਝ ਮਹੀਨਿਆਂ ਵਿਚ ਕਈ ਹਾਈ ਪ੍ਰੋਫਾਈਲ ਸਕੈਂਡਲਾਂ ਤੋਂ ਨਿੱਬੜਨ ਵਿਚ ਮਾਰਜ ਜ਼ੁਕਰਬਰਗ ਨਾਕਾਮ ਸਾਬਤ ਹੋਏ ਹਨ। ਇਸ ਸਾਰੇ ਦਾ ਕਹਿਣਾ ਹੈ ਕਿ ਫੇਸਬੁਕ ਦੇ ਬੋਰਡ ਆਫ ਡਾਇਰੈਕਟਰਾਂ ਦੇ ਚੇਅਰਮੈਨ ਦਾ ਅਹੁਦਾ ਮੁਫਤ ਬਣਾਇਆ ਜਾਣਾ ਚਾਹੀਦਾ ਹੈ।  

ਜ਼ੁਕਰਬਰਗ ਨੂੰ ਹਟਾਉਣ ਵਾਲੇ ਪ੍ਰਸਤਾਵ ਵਿਚ ਅਮਰੀਕੀ ਚੋਣ ਵਿਚ ਫੇਸਬੁਕ ਦੇ ਜ਼ਰੀਏ ਰੂਸ ਦਖਲਅੰਦਾਜ਼ੀ ਤੋਂ ਇਲਾਵਾ ਕੈਂਬ੍ਰਿਜ ਐਨਾਲਿਟਿਕਾ ਡਾਟਾ ਲਾਈਨ ਵਰਗੇ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਜ਼ੁਕਰਬਰਗ ਨੂੰ ਹਟਾਉਣ ਵਾਲੇ ਪ੍ਰਸਤਾਵ 'ਤੇ ਫੈਸਲਾ ਮਈ 2019 ਵਿਚ ਹੋਵੇਗਾ ਕਿਉਂਕਿ ਮਈ ਵਿਚ ਸ਼ੇਅਰਧਾਰਕਾਂ ਦੀ ਸਾਲਾਨਾ ਬੈਠਕ ਹੋਵੇਗੀ ਜਿਸ ਵਿਚ ਜ਼ੁਕਰਬਰਗ ਨੂੰ ਹਟਾਉਣ ਵਾਲੇ ਪ੍ਰਸਤਾਵ 'ਤੇ ਮਤਦਾਨ ਕੀਤਾ ਜਾਵੇਗਾ।

Facebook HackerFacebook Hacker

ਹਾਲਾਂਕਿ ਫੇਸਬੁਕ ਤੋਂ ਇਸ ਸਬੰਧ ਵਿਚ ਹੁਣੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਲਿਨਾਏ, ਰੋਡ ਆਇਸਲੈਂਡ ਅਤੇ ਪੈਨਸਿਲਵੇਨੀਆ ਦੇ ਰਾਜ ਖਜ਼ਾਨਚੀਆਂ ਤੋਂ ਇਲਾਵਾ ਨਿਊਯਾਰਕ ਸਿਟੀ ਪੈਂਸ਼ਨ ਫੰਡ ਨੇ ਇੱਕਜੁਟ ਹੋ ਕੇ ਇਹ ਪ੍ਰਸਤਾ ਦਿਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement