
ਧਾਰਮਿਕ ਭੇਦ-ਭਾਵ ਕਰਕੇ ਨਹੀਂ ਲਈ ਖਾਣੇ ਦੇ ਡਿਲੀਵਰੀ
ਤੇਲੰਗਾਨਾ - ਹੈਦਰਾਬਾਦ ਪੁਲਿਸ ਨੇ ਇੱਕ ਮੁਸਲਮਾਨ ਲੜਕੇ ਤੋਂ ਖਾਣੇ ਦੀ ਡਿਲੀਵਰੀ ਨਾ ਲੈਣ ਵਾਲੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਅਲੀਬਾਦ ਇਲਾਕੇ 'ਚ ਅਜੇ ਕੁਮਾਰ ਨਾਮ ਦੇ ਵਿਅਕਤੀ ਨੇ ਇੱਕ ਮੁਸਲਿਮ ਲੜਕੇ ਤੋਂ ਖਾਣੇ ਦੀ ਡਿਲੀਵਰੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਮੁਸਲਮਾਨ ਲੜਕੇ ਮਦਸਿਰ ਨੇ ਕਥਿਤ ਤੌਰ 'ਤੇ ਖਾਣਾ ਨਾ ਲੈਣ 'ਤੇ ਮਨ੍ਹਾ ਕਰਨ ਵਾਲੇ ਵਿਅਕਤੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ।
Hindu man refuses to receive food delivery from Muslim boy, case registered
ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਇੰਸਪੈਕਟਕ ਪੀ. ਸ਼੍ਰੀਨਿਵਾਸ ਨੇ ਦੱਸਿਆ ਕਿ ਸਵਿਗੀ ਦੇ ਡਿਲੀਵਰੀ ਵਾਲੇ ਲੜਕੇ ਮੁਦਸਿਰ ਸੁਲੇਮਾਨ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਕਰਨ ਵਾਲੇ ਨੇ ਕਿਹਾ ਹੈ ਕਿ ਇੱਕ ਗ੍ਰਾਹਕ ਨੇ ਆਰਡਰ ਕਰਨ ਤੋਂ ਬਾਅਦ ਖਾਣਾ ਲੈਣ ਲਈ ਇਸ ਕਰਕੇ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਮੁਸਲਮਾਨ ਹੈ।
Hindu man refuses to receive food delivery from Muslim boy, case registered
ਉੱਥੇ ਹੀ ਡਿਲੀਵਰੀ ਵਾਲੇ ਲੜਕੇ ਨੇ ਮੁਸਲਿਮ ਸੰਗਠਨ ਮਜਲਿਸ ਬਚਾਉ ਤਹਰੀਕ ਦੇ ਪ੍ਰਧਾਨ ਅਮਜਦ ਉਲਾ ਖਾਨ ਦੇ ਸਾਮ੍ਹਣੇ ਵੀ ਇਸ ਮਾਮਲੇ ਨੂੰ ਚੁੱਕਿਆ, ਜਿਨ੍ਹਾਂ ਨੇ ਆਪਣੇ ਟਵੀਟਰ ਉੱਤੇ ਇਸ ਮਾਮਲੇ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇੱਕ ਵਿਅਕਤੀ ਨੇ ਚਿਕਣ-65 ਦਾ ਆਰਡਰ ਦਿੱਤਾ ਸੀ ਅਤੇ ਹਿੰਦੂ ਡਿਲੀਵਰੀ ਵਾਲੇ ਲੜਕੇ ਨੂੰ ਭੇਜਣ ਦੀ ਬੇਨਤੀ ਕੀਤੀ ਸੀ ਪਰ ਸਵਿਗੀ ਨੇ ਡਿਲਿਵੀਰ ਪਾਰਸਲ ਮੁਸਲਮਾਨ ਲੜਕੇ ਦੇ ਹੱਥ ਭੇਜਿਆ। ਜਿਸ ਤੋਂ ਬਾਅਦ ਉਸਨੇ ਪਾਰਸਲ ਲੈਣ ਤੋਂ ਇਨਕਾਰ ਕਰ ਦਿੱਤਾ।
Hindu man refuses to receive food delivery from Muslim boy, case registered
ਦੂਜੇ ਪਾਸੇ ਇਸ ਪੂਰੇ ਮਾਮਲੇ 'ਤੇ ਸਵਿਗੀ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਤਰ੍ਹਾ ਦੇ ਵਿਚਾਰਾਂ ਦਾ ਆਦਰ ਕਰਦੇ ਹਨ। ਹਰ ਆਰਡਰ ਸਥਾਨ ਦੇ ਅਧਾਰ 'ਤੇ ਡਿਲੀਵਰੀ ਕਾਰਜਕਾਰੀ ਨੂੰ ਮਿਲ ਜਾਂਦਾ ਹੈ। ਆਰਡਰ ਕਿਸੇ ਵਿਅਕਤੀ ਦੀ ਤਰਜੀਹ ਦੇ ਅਧਾਰ ਉੱਤੇ ਨਹੀਂ ਦਿੱਤਾ ਜਾਂਦਾ। ਅਸੀ ਲੋਕ ਇੱਕ ਸਗੰਠਨ ਦੇ ਤੌਰ 'ਤੇ ਆਪਣੇ ਡਿਲੀਵਰੀ ਵਾਲੇ ਲੜਕੇ ਅਤੇ ਖਪਤਕਾਰਾਂ ਦੇ ਵਿੱਚ ਕਿਸੇ ਅਧਾਰ 'ਤੇ ਭੇਦ-ਭਾਵ ਨਹੀਂ ਕਰਦੇ।