
ਲੰਮੇ ਸਮੇਂ ਮਗਰੋਂ ਜ਼ਖਮੀਆਂ ਨੂੰ ਖੱਡ ਤੋਂ ਕੱਢਿਆ ਗਿਆ ਬਾਹਰ
ਮੋਹੀਵਾਲ: ਨੈਣਾ ਦੇਵੀ ਸੜਕ 'ਤੇ ਸਥਿਤ ਪਿੰਡ ਮੋਹੀਵਾਲ ਅਤੇ ਨੋਮੈਲਾ ਕੋਲ ਇਕ ਬਲੈਰੋ ਕਾਰ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਪਹਾੜੀ ਦੇ ਹੇਠਾਂ ਡਿੱਗ ਗਈ। ਲਗਭਗ 150 ਫੁੱਟ ਹੇਠਾਂ ਡਿੱਗਣ ਨਾਲ ਇਕ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ।
Accident
ਘਟਨਾ ਸਥਾਨ 'ਤੇ ਮੌਜੂਦ ਸ੍ਰੀ ਗੁਰੂ ਨਾਨਕ ਦੇਵ ਟੈਕਸੀ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਟੈਕਸੀ ਯੂਨੀਅਨ ਦੇ ਨੌਜਵਾਨਾਂ ਮੁਤਾਬਿਕ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੇ ਦਬੋਟਾ ਕੋਲ ਪਿੰਡ ਮਜਾਰਾ ਦੇ ਦੇਵ ਰਾਜ (32) ਪੁੱਤਰ ਪ੍ਰਕਾਸ਼ ਚੰਦ ਆਪਣੀ ਮਾਤਾ ਬਿਆਸਾ ਦੇਵੀ (52) ਅਤੇ ਪਤਨੀ ਸਰੋਜ ਬਾਲਾ (30) ਨਾਲ ਬਲੈਰੋ ਗੱਡੀ ਤੇ ਸਵਾਰ ਹੋ ਕੇ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸਨ।
Accident
ਜਦੋਂ ਨੋਮੈਲੇ ਦੇ ਸਾਮਣੇ ਪਿੰਡ ਮੋਹੀਵਾਲ ਦੇ ਠੇਕੇ ਕੋਲ ਪਹੁੰਚੇ ਤੇ ਓਥੇ ਅਚਾਨਕ ਸੰਤੁਲਨ ਵਿਗੜਨ ਕਾਰਨ ਕਾਰ ਪਹਾੜੀ ਤੋਂ ਹੇਠਾਂ 150 ਫੁੱਟ ਦੇ ਕਰੀਬ ਗਿਰ ਗਈ ਜਿਸ ਤੋਂ ਤਰੁੰਤ ਬਾਅਦ ਦੋਨੋ ਟੈਕਸੀ ਯੂਨੀਅਨ ਦੇ ਨੌਜਵਾਨਾਂ ਵਲੋਂ ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਨਾਲ ਸੰਪਰਕ ਕੀਤਾ ਗਿਆ ਅਤੇ ਐਮਬੂਲੈਂਸ ਵੀ ਮੰਗਵਾਈ ਗਈ ਇਸ ਤੋਂ ਬਾਅਦ ਸਖ਼ਤ ਮਿਹਨਤ ਕਰ ਕੇ ਇਨ੍ਹਾਂ ਨੌਜਵਾਨਾਂ ਨੇ ਤਿੰਨੋ ਜ਼ਖਮੀਆਂ ਨੂੰ ਕਾਰ ਵਿੱਚੋ ਕੱਢ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਭਾਰਤੀ ਕਰਵਾਇਆ ਅਤੇ ਜ਼ਖਮੀ ਵਿਅਕਤੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ।
Accident
ਤਫਤੀਸ਼ੀ ਅਫਸਰ ਰਾਜ ਕੁਮਾਰ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਘਟਨਾ ਸਥਾਨ ਦਾ ਦੌਰਾ ਕਰ ਚੁਕੇ ਹਨ ਅਤੇ ਜਾਂਚ ਕਾਰਨ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਜ਼ਖਮੀਆਂ ਉ ਹਸਪਤਾਲ ਭਰਤੀ ਕਰਵਾਇਆ ਗਿਆ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।