
ਇਸ ਦੇ ਨਾਲ ਹੀ ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਦੇਰ ਰਾਤ ਇਮਾਰਤ ਦੇ ਨੁਕਸਾਨੇ ਜਾਣ ਦੀ ਜਾਣਕਾਰੀ ਮਿਲੀ ਸੀ।
ਮੁੰਬਈ: ਮੁੰਬਈ ਦੇ ਭਿਵੰਡੀ ਵਿਚ 4 ਮੰਜ਼ਿਲਾਂ ਇਮਾਰਤ ਡਿੱਗਣ ਕਾਰਨ ਦੇਰ ਰਾਤ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਹੁਣ ਵੀ ਜ਼ਖ਼ਮੀ ਹਾਲਤ ਵਿਚ ਹਨ। ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਦਲ ਨੇ ਪਹੁੰਚ ਕੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਤਕ ਛੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਿਹਨਾਂ ਵਿਅਕਤੀਆਂ ਦੀ ਮੌਤ ਹੋਈ ਹੈ ਉਹਨਾਂ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢ ਲਿਆ ਗਿਆ ਹੈ।
Despite Pak's anti-India rhetoric, UAE to confer highest civilian award to PM Modi today
— ANI Digital (@ani_digital) August 24, 2019
Read @ANI Story | https://t.co/cuIcPWdfms pic.twitter.com/EyhpZjCKC0
ਬਚਾਅ ਕਰਮੀਆਂ ਨੂੰ ਸ਼ੱਕ ਹੈ ਕਿ ਇਸ ਵਿਚ ਹੁਣ ਵੀ ਲੋਕ ਫਸੇ ਹੋ ਸਕਦੇ ਹਨ। ਜਾਣਕਾਰੀ ਅਨੁਸਾਰ ਇਮਾਰਤ ਦਾ ਨਿਰਮਾਣ ਅੱਠ ਸਾਲ ਪਹਿਲਾਂ ਹੋਇਆ ਸੀ। ਇਸ ਇਮਾਰਤ ਦਾ ਨਿਰਮਾਣ ਗੈਰ ਕਾਨੂੰਨੀ ਢੰਗ ਨਾਲ ਕਰਵਾਇਆ ਗਿਆ ਦਸਿਆ ਗਿਆ ਹੈ। ਦਸ ਦਈਏ ਕਿ ਭਿਵੰਡੀ ਦੇ ਸ਼ਾਂਤੀ ਨਗਰ ਵਿਚ ਸਥਿਤ ਇਸ ਇਮਾਰਤ ਦੇ ਕਾਲਮ ਰਾਤ ਨੂੰ ਹੀ ਟੁੱਟਣ ਲੱਗੇ ਸਨ। ਜਿਸ ਤੋਂ ਬਾਅਦ ਇਮਾਰਤ ਨੂੰ ਜਲਦ ਤੋਂ ਜਲਦ ਖਾਲੀ ਕਰਵਾਇਆ ਜਾ ਰਿਹਾ ਸੀ।
Maharashtra: Rescue operations continue at the building collapse site in Bhiwandi. The incident has claimed lives of 2 people so far. pic.twitter.com/hSLXoVlmn5
— ANI (@ANI) August 24, 2019
ਪਰ ਇਮਾਰਤ ਖਾਲੀ ਹੁੰਦੀ ਇਸ ਤੋਂ ਪਹਿਲਾਂ ਹੀ ਇਮਾਰਤ ਡਿੱਗ ਗਈ। ਇਸ ਦੌਰਾਨ ਪੁਲਿਸ ਪ੍ਰਸ਼ਾਸ਼ਨ ਅਤੇ ਫਾਇਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਦੇਰ ਰਾਤ ਇਮਾਰਤ ਦੇ ਨੁਕਸਾਨੇ ਜਾਣ ਦੀ ਜਾਣਕਾਰੀ ਮਿਲੀ ਸੀ।
ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ ਅਤੇ ਇਮਾਰਤ ਨੂੰ ਖਾਲੀ ਕਰਵਾ ਲਿਆ। ਪਰ ਇਸਦੇ ਬਾਅਦ ਵੀ, ਕੁਝ ਲੋਕ ਇਮਾਰਤ ਵਿੱਚ ਚਲੇ ਗਏ ਅਤੇ ਅਚਾਨਕ ਇਸ ਦੌਰਾਨ ਇਮਾਰਤ ਢਹਿ ਗਈ। ਮ੍ਰਿਤਕਾਂ ਵਿਚ ਅਕੀਬ ਅੰਸਾਰੀ (25), ਸਿਰਾਜ ਅਨਵਰ ਅੰਸਾਰੀ (26), ਜਦਕਿ ਅਬਦੁਲ ਅਜ਼ੀਜ਼ ਸਯਦ (65) ਸਾਲ, ਜਾਵੇਦ ਕਾਲੀਮੂਦੀਨ ਸ਼ੇਖ (40) ਸਾਲ ਹਨ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਮੁੰਬਈ ਦੇ ਡੋਂਗਰੀ ਖੇਤਰ ਵਿਚ ਇਕ ਇਮਾਰਤ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਦੌਰਾਨ ਬਚਾਅ ਟੀਮ ਨੇ ਕਰੀਬ 72 ਘੰਟਿਆਂ ਲਈ ਬਚਾਅ ਮੁਹਿੰਮ ਚਲਾਈ ਅਤੇ 23 ਲੋਕਾਂ ਨੂੰ ਇਮਾਰਤ ਦੇ ਮਲਬੇ ਤੋਂ ਸੁਰੱਖਿਅਤ ਬਾਹਰ ਕੱਢਿਆ। ਹਾਦਸੇ ਤੋਂ ਬਾਅਦ ਰਾਜ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਮ੍ਰਿਤਕ ਪਰਿਵਾਰ ਨੂੰ 5-5 ਲੱਖ ਰੁਪਏ ਅਤੇ ਸਾਰੇ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਰਾਜ ਸਰਕਾਰ ਨੇ ਸਾਰੇ ਜ਼ਖਮੀਆਂ ਦੇ ਇਲਾਜ ਦਾ ਖਰਚਾ ਵੀ ਵਧਾਇਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।