
ਤਾਮਿਲਨਾਡੂ ਸੂਬੇ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਇੱਕ ਪਿੰਡ ’ਚ 30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਨੂੰ ਬਚਾਉਣ ਲਈ ਸ਼ਨੀਵਾਰ....
ਨਵੀਂ ਦਿੱਲੀ : ਤਾਮਿਲਨਾਡੂ ਸੂਬੇ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਇੱਕ ਪਿੰਡ ’ਚ 30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਨੂੰ ਬਚਾਉਣ ਲਈ ਸ਼ਨੀਵਾਰ ਤੋਂ ਜਤਨ ਜਾਰੀ ਹਨ। ਇਹ ਬੱਚਾ ਸ਼ੁੱਕਰਵਾਰ ਸ਼ਾਮੀਂ 5:30 ਵਜੇ ਬੋਰਵੈੱਲ 'ਚ ਡਿੱਗ ਪਿਆ ਸੀ। ਉਹ ਟਿਊਬ 'ਚੋਂ ਵੀ ਹੇਠਾਂ ਡਿੱਗ ਕੇ 70 ਫ਼ੁੱਟ 'ਤੇ ਜਾ ਕੇ ਫਸ ਗਿਆ।ਤਾਮਿਲਨਾਡੂ ਦੇ ਸਿਹਤ ਮੰਤਰੀ ਸੀ. ਵਿਜੇ ਭਾਸਕਰ ਨੇ ਅੱਜ ਸ਼ਨੀਵਾਰ ਸਵੇਰੇ ਦੱਸਿਆ ਕਿ ਬੋਰਵੈੱਲ 'ਚ ਆਕਸੀਜਨ ਦੀ ਸਪਲਾਈ ਦਿੱਤੀ ਜਾ ਰਹੀ ਹੈ।
Child Who Fell in the Borewell
ਸੁਜੀਤ ਨਾਂਅ ਦਾ ਬੱਚਾ ਹਾਲੇ ਤੱਕ ਸਹੀ ਸਲਾਮਤ ਹੈ ਤੇ ਮੌਕੇ 'ਤੇ ਮੌਜੂਦ ਰਾਹਤ ਟੀਮ ਨੂੰ ਉਸ ਦੇ ਰੋਣ ਦੀ ਆਵਾਜ਼ ਸੁਣ ਰਹੀ ਹੈ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਤੇ ਹੋਰ ਲੋਕ ਸ਼ੁੱਕਰਵਾਰ ਸ਼ਾਮ ਤੋਂ ਹੀ ਬੱਚੇ ਨੂੰ ਬਚਾਉਣ ਦਾ ਜਤਨ ਕਰ ਰਹੇ ਹਨ। ਪਹਿਲਾਂ–ਪਹਿਲ ਤਾਂ ਬੱਚੇ ਤੱਕ ਪੁੱਜਣ ਬੋਰਵੈੱਲ ਕੋਲ ਇੱਕ ਹੋਰ ਟੋਆ ਪੁੱਟਣ ਲਈ ਮਸ਼ੀਨਾਂ ਨੂੰ ਕੰਮ 'ਤੇ ਲਾਇਆ ਗਿਆ ਸੀ ਪਰ ਇਲਾਕਾ ਬਹੁਤ ਜ਼ਿਆਦਾ ਪਥਰੀਲਾ ਹੋਣ ਕਾਰਨ ਕੰਮ ਵਿਚਾਲੇ ਹੀ ਰੋਕਣਾ ਪਿਆ।
Child Who Fell in the Borewell
ਦਰਅਸਲ ਪੱਥਰਾਂ ਨੂੰ ਤੋੜਨ ਨਾਲ ਕੰਬਣੀ ਪੈਦਾ ਹੁੰਦੀ ਹੈ, ਜੋ ਬੋਰਵੈੱਲ ਅੰਦਰ ਮਿੱਟੀ ਧੱਕ ਸਕਦੀ ਹੈ ਤੇ ਬੱਚਾ ਹੋਰ ਵੀ ਹੇਠਾਂ ਜਾ ਸਕਦਾ ਹੈ। ਬਾਅਦ 'ਚ ਰਾਹਤ ਟੀਮ ਨੇ ਬੋਰਵੈੱਲ ਰੋਬੋਟ ਵੀ ਵਰਤ ਕੇ ਵੇਖਿਆ ਪਰ ਉਸ ਦਾ ਵੀ ਕੋਈ ਫ਼ਾਇਦਾ ਨਾ ਹੋ ਸਕਿਆ।ਰਾਹਤ ਟੀਮਾਂ ਪਿਛਲੇ 16 ਘੰਟਿਆਂ ਤੋਂ ਲਗਾਤਾਰ ਇਸ ਬੱਚੇ ਨੂੰ ਬਚਾਉਣ ਦੀ ਸਿਰ–ਤੋੜ ਕੋਸ਼ਿਸ਼ ਕਰ ਰਹੀਆਂ ਹਨ।
Child Who Fell in the Borewell
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।