ਯੈਸ ਬੈਂਕ ਕਰੇਗਾ ਆਪਣੀਆਂ 50 ਸ਼ਾਖ਼ਵਾਂ ਨੂੰ ਬੰਦ
Published : Oct 26, 2020, 4:28 pm IST
Updated : Oct 26, 2020, 4:31 pm IST
SHARE ARTICLE
pic
pic

-ਲਗਾਤਰ ਵਧ ਰਹੀਆਂ ਲਾਗਤਾਂ ਨੂੰ ਘੱਟ ਕਰਨ ਦੇ ਕੀਤੇ ਜਾ ਰਹੇ ਯਤਨ

ਮੁੰਬਈ ਯੈੱਸ ਬੈਂਕ ਆਪਣੀਆਂ 50 ਸ਼ਾਖਾਵਾਂ ਨੂੰ ਬੰਦ ਕਰਨ ਜਾ ਰਿਹਾ ਹੈ। ਦਰਅਸਲ ਨਵੇਂ ਪ੍ਰਬੰਧਨ ਅਧੀਨ ਇਹ ਨਿੱਜੀ ਖੇਤਰ ਦਾ ਬੈਂਕ ਮੌਜੂਦਾ ਵਿੱਤੀ ਸਾਲ 2020-21 ਵਿਚ ਕਾਰਜਸ਼ੀਲ ਖਰਚਿਆਂ ਵਿਚ 20 ਪ੍ਰਤੀਸ਼ਤ ਦੀ ਕਟੌਤੀ ਦਾ ਟੀਚਾ ਮਿਥਿਆ ਹੈ। ਬੈਂਕ ਅਧਿਕਾਰੀਆਂ ਦਾ ਕਹਿਨਾ ਹੈ ਕਿ ਬੈਕਾਂ ਦੇ ਲਗਾਤਰ ਵੱਧ ਰਹੇ ਖਰਚਿਆਂ ਤੇ ਰੋਕ ਲਾ ਕੇ  ਬੈਂਕ ਦੀ ਵਿੱਤੀ ਹਾਲਤ ਨੂੰ ਬੇਹਿਤਰ ਬਣਾਇਆ ਜਾ ਸਕਦਾ ਹੈ ।

Yes Bank Yes Bank
 

ਯੈੱਸ ਬੈਂਕ ਦੇ ਨਵੇਂ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਪ੍ਰਸ਼ਾਂਤ ਕੁਮਾਰ ਨੇ ਕਿਹਾ, “ਬੈਂਕ ਪਟੇ 'ਤੇ ਲਏ ਹੋਏ ਹਨ ਗੈਰ-ਜ਼ਰੂਰੀ ਕਿਰਾਏ ਵਾਲੀਆਂ ਸਾਈਟਾਂ ਬੰਦ ਕਰ। ਇਸ ਦੇ ਨਾਲ ਹੀ ਬੈਂਕ ਕਿਰਾਏ ਦੀਆਂ ਥਾਵਾਂ 'ਤੇ ਕਿਰਾਏ ਦੀਆਂ ਦਰਾਂ ਤੈਅ ਕਰਨ ਲਈ ਗੱਲਬਾਤ ਕਰ ਰਿਹਾ ਹੈ। ਕਰਜ਼ਾ ਵਸੂਲੀ ਤੇ  ਪ੍ਰਸ਼ਾਤ ਕੁਮਾਰ ਨੇ ਕਿਹਾ ਕਿ ਡਿਫਾਲਟਰ ਅਦਾਲਤ ਵਿਚ ਜਾ ਰਹੇ ਹਨ, ਜਿਸ ਕਾਰਨ ਮੁੰਬਈ ਬੈਂਕ ਨੂੰ ਕਰਜ਼ਾ ਵਸੂਲ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਯੈੱਸ ਬੈਂਕ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਰਾਣਾ ਕਪੂਰ ਦੇ ਕਾਰਜਕਾਲ ਦੌਰਾਨ ਕਾਰਜਾਂ ਨੂੰ ਚਲਾਉਣ ਦੀਆਂ ਬਹੁਤ ਸਾਰੀਆਂ ਕਮੀਆਂ ਸਾਹਮਣੇ ਆਉਣ ਦੇ ਬਾਅਦ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਗੱਠਜੋੜ ਦੁਆਰਾ ਬੈਂਕ ਵਿਚ ਪੂੰਜੀ ਲਗਾ ਕੇ ਇਸ ਨੂੰ ਬਚਾਇਆ ਗਿਆ ਸੀ ।

 
Yes bank withdrawal today Yes bank
 

ਮਾਰਚ ਵਿਚ ਪ੍ਰਸ਼ਾਤ ਕੁਮਾਰ ਨੂੰ ਬੈਂਕ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਸੀ। ਬੈਂਕ ਦਾ ਕਾਰਜਕਾਰੀ ਲਾਭ ਸਤੰਬਰ ਤਿਮਾਹੀ ਵਿਚ 21 ਪ੍ਰਤੀਸ਼ਤ ਘਟਿਆ । ਪ੍ਰਸ਼ਾਤ ਕੁਮਾਰ ਨੇ ਕਿਹਾ ਕਿ ਲਾਗਤ 'ਤੇ ਬੈਂਕ ਦਾ ਕੋਈ ਨਿਯੰਤਰਣ ਨਹੀਂ ਹੈ। ਜਿਸ ਕਾਰਨ ਖਰਚੇ ਲਗਾਤਰ ਵਧ ਰਹੇ ਹਨ । ਇੱਕ ਗਲੋਬਲ ਸਲਾਹਕਾਰ ਨੇ ਚਾਲੂ ਵਿੱਤੀ ਵਰ੍ਹੇ ਵਿਚ 2019-20 ਦੇ ਮੁਕਾਬਲੇ ਆਪਰੇਟਿੰਗ ਖਰਚਿਆਂ ਨੂੰ 20 ਪ੍ਰਤੀਸ਼ਤ ਤੱਕ ਘਟਾਉਣ ਲਈ ਇੱਕ ਕਦਮ-ਦਰ-ਕਦਮ ਏਜੰਡਾ ਸੁਝਾਅ ਦਿੱਤਾ ਹੈ। ਏਟੀਐਮ ਦੀ ਗਿਣਤੀ ਘਟਾਉਣ 'ਤੇ ਹੋ ਸਕਦਾ ਹੈ ਵਿਚਾਰ ਪ੍ਰਸ਼ਾਤ ਕੁਮਾਰ ਨੇ ਕਿਹਾ ਕਿ ਬੈਂਕ ਪਹਿਲਾਂ ਹੀ ਕੇਂਦਰੀ ਮੁੰਬਈ ਦੇ ਇੰਡੀਆਬੁੱਲ ਵਿੱਤ ਕੇਂਦਰ ਵਿਖੇ ਦੋ ਮੰਜ਼ਿਲਾਂ ਛੱਡ ਚੁੱਕਾ ਹੈ। ਇਸ ਤੋਂ ਇਲਾਵਾ ਬੈਂਕ ਸਾਰੀਆਂ 1,100 ਸ਼ਾਖਾਵਾਂ ਦੇ ਕਿਰਾਏ ਲਈ ਨਵੇਂ ਸਿਰੇ ਤੋਂ ਗੱਲਬਾਤ ਕਰ ਰਿਹਾ ਹੈ। ਬੈਂਕਾਂ ਦੀਆਂ ਵਧ ਰਹੀਆਂ ਲਾਗਤਾਂ ਘੱਟ ਕਰਮ ਦੇ ਇੱਕੋ ਇੱਕ ਹੱਲ ਹੈ ਕਿ ਵਾਧੂ ਖਰਚਿਆਂ ਤੇ ਰੋਕ ਲਾਈ ਜਾਵੇ ।

Yes BankYes Bank
 

ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਕਾਰਨ ਬੈਂਕ ਨੂੰ ਕਿਰਾਏ ਵਿਚ ਲਗਭਗ 20 ਪ੍ਰਤੀਸ਼ਤ ਦੀ ਕਮੀ ਆਉਣ ਦੀ ਉਮੀਦ ਹੈ। ਕੰਮ ਨੂੰ ਤਰਕਸੰਗਤ ਬਣਾਉਣ ਦੇ ਕਦਮ ਵਜੋਂ ਬੈਂਕ 50 ਸ਼ਾਖਾਵਾਂ ਨੂੰ ਵੀ ਬੰਦ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਸ਼ਾਖਾਵਾਂ ਨੇੜੇ-ਨੇੜੇ ਸਥਿਤ ਹਨ। ਅਜਿਹੀ ਸਥਿਤੀ ਆਰਥਿਕ ਤੌਰ 'ਤੇ ਵਿਵਹਾਰਕ ਨਹੀਂ ਹੁੰਦੀ । ਉਨ੍ਹਾਂ ਕਿਹਾ ਕਿ ਏ.ਟੀ.ਐਮ. ਦੀ ਗਿਣਤੀ ਵੀ ਇਕਸਾਰ ਕੀਤੀ ਜਾ ਰਹੀ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM

ਕਿਸਾਨਾਂ ਦੀ ਰੁਲ ਰਹੀ ਹੈ ਰਸਦ, ਮੋਰਚੇ 'ਚ ਨਹੀਂ ਰਿਹਾ ਕੋਈ ਕਿਸਾਨਾਂ ਦਾ ਰਾਸ਼ਨ ਸੰਭਾਲਣ ਵਾਲਾ, ਦੇਖੋ ਤਸਵੀਰਾਂ

20 Mar 2025 3:32 PM

Baba Raja Raj Singh ਦਾ Interview, ਕਿਹਾ -'ਪੰਥ ਵੱਲੋਂ ਨਕਾਰਿਆ ਜਾ ਚੁੱਕਿਆ Kuldeep Singh Gargaj...'

17 Mar 2025 1:28 PM
Advertisement