ਟਵੀਟ ਕਰ ਕੇ ਖ਼ੁਦ ਦਿੱਤੀ ਜਾਣਕਾਰੀ
ਮੁੰਬਈ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਜੀਤ ਪਵਾਰ ਨੂੰ ਮੁੰਬਈ ਦੇ ਬਰੇਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮੈਨੂੰ ਕੋਈ ਤਕਲੀਫ਼ ਨਹੀਂ ਹੈ। ਟਵਿੱਟਰ 'ਤੇ ਮਰਾਠੀ ਭਾਸ਼ਾ ਦੇ ਵਿਚ ਪਵਾਰ ਨੇ ਲਿਖਿਆ ਹੈ ਕਿ "ਮੇਰੀ ਕੋਰੋਨਾ ਟੈਸਟ ਰਿਪੋਰਟ ਸਕਾਰਾਤਮਕ ਹੈ, ਮੇਰੀ ਸਿਹਤ ਠੀਕ ਹੈ।"
ਸਾਵਧਾਨੀ ਵਜੋਂ ਡਾਕਟਰ ਦੀ ਸਲਾਹ 'ਤੇ ਬਰੇਚ ਕੈਂਡੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੈਂ ਰਾਜ ਦੇ ਨਾਗਰਿਕਾਂ, ਰਾਸ਼ਟਰਵਾਦੀ ਕਾਂਗਰਸ ਪਾਰਟੀ ਸਮੇਤ ਰਾਜ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ, ਅਹੁਦੇਦਾਰਾਂ, ਕਾਰਕੁਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।