ਮਾਲ ਗੱਡੀ ਨਾਲ ਵਾਪਰਿਆ ਵੱਡਾ ਹਾਦਸਾ, ਲੀਹ ਤੋਂ ਉੱਤਰੇ ਕੋਲੇ ਨਾਲ ਲੱਦੇ 53 ਡੱਬੇ
Published : Oct 26, 2022, 1:36 pm IST
Updated : Oct 26, 2022, 1:36 pm IST
SHARE ARTICLE
Bihar Train Accident
Bihar Train Accident

ਲੀਹ ਤੋਂ ਉੱਤਰੇ 53 ਡੱਬੇ, ਰੇਲ ਮਾਰਗ 'ਤੇ ਆਵਾਜਾਈ ਠੱਪ

 

ਪਟਨਾ - ਬਿਹਾਰ ’ਚ ਪੂਰਬ ਮੱਧ ਰੇਲਵੇ ਅਧੀਨ ਆਉਣ ਵਾਲੇ ਧਨਬਾਦ ਡਵੀਜ਼ਨ ਦੇ ਕੋਡਰਮਾ ਅਤੇ ਮਾਨਪੁਰ ਰੇਲ ਡਿਵੀਜ਼ਨ ਵਿਚਾਲੇ ਗੁਰਪਾ ਸਟੇਸ਼ਨ ’ਤੇ ਬੁੱਧਵਾਰ 26 ਅਕਤੂਬਰ ਦੀ ਸਵੇਰ, ਕੋਲੇ ਨਾਲ ਲੱਦੀ ਇੱਕ ਮਾਲਗੱਡੀ ਦੇ 53 ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਇਸ ਰੇਲ ਮਾਰਗ ’ਤੇ ਆਵਾਜਾਈ ਠੱਪ ਹੋ ਗਈ। ਦੁਰਘਟਨਾ ਤੋਂ ਬਾਅਦ ਮਾਲਗੱਡੀ ਦੋ ਹਿੱਸਿਆਂ ’ਚ ਵੰਡੀ ਗਈ। ਦੱਸਿਆ ਗਿਆ ਹੈ ਕਿ ਲੋਕੋ ਪਾਇਲਟ ਅਤੇ ਗਾਰਡ ਸੁਰੱਖਿਅਤ ਹਨ।

ਪੂਰਬ ਮੱਧ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਵੀਰੇਂਦਰ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 6 ਵੱਜ ਕੇ 24 ਮਿੰਟ ’ਤੇ ਵਾਪਰਿਆ। ਗ਼ਨੀਮਤ ਇਹ ਰਹੀ ਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੁਮਾਰ ਨੇ ਨੇ ਦੱਸਿਆ ਕਿ ਬਰਵਾਹੀਡ, ਗਯਾ, ਨੇਸੁਚਬੋ ਗੋਮੋ ਅਤੇ ਧਨਬਾਦ ਤੋਂ ਬਚਾਅ ਦਲ ਅਤੇ ਅਧਿਕਾਰੀਆਂ ਦੀ ਟੀਮ ਨੂੰ ਘਟਨਾ ਵਾਲੀ ਥਾਂ ਭੇਜ ਦਿੱਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਬਰੇਕ ਫੇਲ੍ਹ ਹੋਣ ਕਾਰਨ ਮਾਲਗੱਡੀ ਹਾਦਸੇ ਦਾ ਸ਼ਿਕਾਰ ਹੋਈ। ਡੱਬਿਆਂ ਦੇ ਟਕਰਾਉਣ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਇਸ ਰੂਟ ’ਤੇ ਟਰੇਨਾਂ ਦਾ ਪਰਿਚਾਲਨ ਪੂਰੀ ਤਰ੍ਹਾਂ ਠੱਪ ਹੋ ਗਿਆ। ਯਾਤਰੀ ਟਰੇਨਾਂ ਨੂੰ ਸਟੇਸ਼ਨਾਂ ’ਤੇ ਹੀ ਰੋਕ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਮੌਕੇ 'ਤੇ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਰੇਲ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਅਤੇ ਟਰੈਕ 'ਤੇ ਰੇਲ ਆਵਾਜਾਈ ਮੁੜ ਬਹਾਲ ਕਰਨ ਵਾਸਤੇ ਕਾਰਜ ਚਲਾਏ ਜਾ ਰਹੇ ਹਨ।

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement