
ਸਰਕਾਰ ਵੱਲੋਂ 20 ਨਵੰਬਰ ਨੂੰ ਜਾਰੀ ਕੀਤੇ ਗਏ ਸਰਕੂਲਰ ਮੁਤਾਬਕ ਹੁਣ ਪਹਿਲੀ ਅਤੇ ਦੂਜੀ ਕਲਾਸ ਵਿਚ ਪੜਨ ਵਾਲੇ ਬੱਚਿਆਂ ਨੂੰ ਘਰ ਲਈ ਹੋਮਵਰਕ ਨਹੀਂ ਦਿਤਾ ਜਾਵੇਗਾ।
ਨਵੀਂ ਦਿੱਲੀ, ( ਭਾਸ਼ਾ ): ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਸਕੂਲੀ ਬੱਚਿਆਂ ਦੇ ਬਸਤੇ ਦਾ ਬੋਝ ਨਿਰਧਾਰਤ ਕਰ ਦਿਤਾ ਗਿਆ ਹੈ। ਦੇਸ਼ ਭਰ ਦੇ ਸਕੂਲੀ ਬੱਚਿਆਂ ਲਈ ਚੰਗੀ ਖ਼ਬਰ ਇਹ ਹੈ ਕਿ ਪਹਿਲੀ ਵਾਰ 10ਵੀਂ ਕਲਾਸ ਤੱਕ ਦੇ ਬੱਚਿਆਂ ਦੇ ਬਸਤਿਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ। ਸਰਕਾਰ ਵੱਲੋਂ 20 ਨਵੰਬਰ ਨੂੰ ਜਾਰੀ ਕੀਤੇ ਗਏ ਸਰਕੂਲਰ ਮੁਤਾਬਕ
No Homework For class 1 & 2
ਹੁਣ ਪਹਿਲੀ ਅਤੇ ਦੂਜੀ ਕਲਾਸ ਵਿਚ ਪੜਨ ਵਾਲੇ ਬੱਚਿਆਂ ਨੂੰ ਘਰ ਲਈ ਹੋਮਵਰਕ ਨਹੀਂ ਦਿਤਾ ਜਾਵੇਗਾ। ਇਸ ਦੇ ਨਾਲ ਹੀ ਪਹਿਲੀ ਅਤੇ ਦੂਜੀ ਕਲਾਸ ਤੱਕ ਭਾਸ਼ਾ ਅਤੇ ਗਣਿਤ ਵਿਸ਼ੇ ਨਾਲ ਸਬੰਧਤ ਸਿਰਫ ਦੋ ਹੀ ਕਿਤਾਬਾਂ ਲਾਜ਼ਮੀ ਹਨ, ਜਦਕਿ ਤੀਜੀ ਕਲਾਸ ਤੋਂ ਪੰਜਵੀ ਤੱਕ ਭਾਸ਼ਾ, ਈਵੀਐਸ ਅਤੇ ਗਣਿਤ ਵਿਸ਼ੇ ਦੀਆਂ ਸਿਰਫ ਐਨਸੀਆਰਟੀ ਦੀਆਂ ਕਿਤਾਬਾਂ ਜ਼ਰੂਰੀ ਕਰ ਦਿਤੀਆਂ ਗਈਆਂ ਹਨ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ।
weight of school bag is fixed
ਇਸ ਵਿਚ ਸਾਰਿਆਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਨਾ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਕੂਲੀ ਬੱਚਿਆਂ ਦੀ ਕਲਾਸ ਦੇ ਹਿਸਾਬ ਨਾਲ ਬਸਤੇ ਦਾ ਭਾਰ ਤੈਅ ਕੀਤਾ ਗਿਆ ਹੈ। ਹੁਣ ਪਹਿਲੀ ਅਤੇ ਦੂਜੀ ਕਲਾਸ ਵਿਚ ਪੜਨ ਵਾਲੇ ਬੱਚੇ 1.5 ਕਿਲੋ ਗ੍ਰਾਮ, ਤੀਜੀ,ਚੌਥੀ ਅਤੇ 5ਵੀਂ ਦੇ ਬੱਚੇ 2-3 ਕਿਲੋਗ੍ਰਾਮ, 6ਵੀਂ ਅਤੇ 7ਵੀਂ ਵਿਚ ਪੜਨ ਵਾਲੇ 4 ਕਿਲੋਗ੍ਰਾਮ ,
Ministry of Human Resource Development
8ਵੀਂ ਅਤੇ 9ਵੀਂ ਦੇ ਬਚੇ 4.5 ਕਿਲੋਗ੍ਰਾਮ ਅਤੇ 10ਵੀਂ ਵਿਚ ਪੜਨ ਵਾਲੇ ਬੱਚਿਆਂ ਦਾ ਸਕੂਲੀ ਬਸਤਾ 5 ਕਿਲੋਗ੍ਰਾਮ ਤੱਕ ਦਾ ਹੋਵੇਗਾ। ਜ਼ਿਕਰਯੋਗ ਹੈ ਕਿ ਨਿਜੀ ਸਕੂਲਾਂ ਵਿਚ ਐਨਸੀਆਰਟੀ ਸਲੇਬਸ ਦੀਆਂ ਕਿਤਾਬਾਂ ਲਾਜ਼ਿਮ ਤੋਰ ਤੇ ਲਗਾਏ ਜਾਣ ਸਬੰਧੀ ਇਕ ਮਾਮਲੇ ਦੀ ਸੁਣਵਾਈ 6 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਹੋਣੀ ਹੈ।