
ਸੁਪ੍ਰੀਮ ਕੋਰਟ ਨੇ ਦੇਸ਼ 'ਚ ਚੋਣ ਲੜਨ ਦੀ ਉਮਰ ਬਾਰੇ ਐਲਾਨ ਕੀਤਾ ਹੈ ਕਿ ਚੋਣ ਲੜਨ ਦੀ ਉਮਰ ਹੁਣ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇਗੀ ਅਤੇ ਇਸ ਨੂੰ....
ਨਵੀਂ ਦਿੱਲੀ (ਭਾਸ਼ਾ): ਸੁਪ੍ਰੀਮ ਕੋਰਟ ਨੇ ਦੇਸ਼ 'ਚ ਚੋਣ ਲੜਨ ਦੀ ਉਮਰ ਬਾਰੇ ਐਲਾਨ ਕੀਤਾ ਹੈ ਕਿ ਚੋਣ ਲੜਨ ਦੀ ਉਮਰ ਹੁਣ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇਗੀ ਅਤੇ ਇਸ ਨੂੰ ਘੱਟ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਸੁਪ੍ਰੀਮ ਕੋਰਟ ਨੇ ਇਸ ਸੰਬੰਧ 'ਚ ਦਾਖਲ ਲੋਕਾਂ ਦੀ ਮੰਗ ਨੂੰ ਖਾਰਿਜ ਕਰ ਦਿਤੀ ਹੈ।
Supreme Court refuses to hear a PIL seeking lowering of the age of candidates, contesting Lok Sabha and Assembly elections, from 25 years to 18 years.
— ANI (@ANI) November 26, 2018
ਜ਼ਿਕਰਯੋਗ ਹੈ ਕਿ ਇਹ ਮੰਗ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਲੜਨ ਲਈ ਉਮੀਦਵਾਰਾਂ ਦੀ ਉਮਰ 25 ਸਾਲ ਤੋਂ ਘੱਟ ਕੇ ਉਸ ਨੂੰ 18 ਕਰਨ ਨੂੰ ਲੈ ਕੇ ਕੀਤੀ ਗਈ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਉੱਚ ਅਦਾਲਤ ਨੇ ਇਸ 'ਤੇ ਸੁਣਵਾਈ ਲਈ ਇਨਕਾਰ ਕਰ ਦਿਤਾ ਹੈ।
Supreme Court
ਦੱਸ ਦਈਏ ਕਿ ਸੁਪ੍ਰੀਮ ਕੋਰਟ 'ਚ ਸੱਭ ਤੋਂ ਪਹਿਲਾਂ 2010 'ਚ ਮੰਗ ਦਾਖਲ ਕੀਤੀ ਗਈ ਸੀ ਜਿਸ 'ਚ ਚੋਣ ਲੜਨ ਦੀ ਉਮਰ 25 ਤੋਂ 21 ਸਾਲ ਕਰਨ ਦੀ ਮੰਗ ਕੀਤੀ ਗਈ ਸੀ। ਕੋਰਟ ਨੇ ਉਦੋਂ ਵੀ ਇਸ ਨੂੰ ਖ਼ਾਰਿਜ ਕਰ ਦਿਤਾ ਸੀ ਅਤੇ ਕਿਹਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਸੰਵਿਧਾਨ ਵਿਚ ਕਈ ਸੋਧ ਕਰਨ ਪੈਣਗੇਂ। ਕੋਰਟ ਨੇ ਕਿਹਾ ਸੀ ਕਿ ਉਸ ਦੇ ਕੋਲ ਇਹ ਅਧਿਕਾਰ ਨਹੀਂ ਹਨ ਕਿ ਉਹ ਲੋਕ ਸਭਾ ਚੋਣ ਜਾਂ ਵਿਧਾਨ ਸਭਾ ਚੋਣ ਲੜਨ ਦੀ ਉਮੀਦਵਾਰਾਂ ਦੀ ਉਮਰ ਘਟਾ ਸਕੇ।