
ਅੱਜ ਕੁਝ ਅਜਿਹਾ ਹੋਣ ਜਾ ਰਿਹਾ ਹੈ ਜੋ ਇਨਸਾਨੀਅਤ ਦੀ ਮਿਸਾਲ....
ਨਵੀਂ ਦਿੱਲੀ (ਭਾਸ਼ਾ): ਅੱਜ ਕੁਝ ਅਜਿਹਾ ਹੋਣ ਜਾ ਰਿਹਾ ਹੈ ਜੋ ਇਨਸਾਨੀਅਤ ਦੀ ਮਿਸਾਲ ਪੈਦਾ ਕਰਦਾ ਹੈ। ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦੇ ਪਾਕਿਸਤਾਨ ਤੋਂ ਵਾਪਸ ਆਉਣ ਬਾਅਦ ਅੱਜ ਭਾਰਤ ਵੀ ਪਿਛਲੇ 10 ਸਾਲ ਹਿੰਦੁਸਤਾਨ ਦੀ ਜੇਲ੍ਹ ਵਿਚ ਬੰਦ ਇਕ ਪਾਕਿਸਤਾਨੀ ਨਾਗਰਿਕ ਨੂੰ ਰਿਹਾ ਕਰੇਗਾ। ਫਰਜੀ ਪਾਸਪੋਰਟ ਦੇ ਮਾਮਲੇ ਵਿਚ ਪਿਛਲੇ 10 ਸਾਲ ਤੋਂ ਜੇਲ੍ਹ ਵਿਚ ਬੰਦ ਮੁਹੰਮਦ ਇਮਰਾਨ ਕੁਰੈਸ਼ੀ ਵਾਰਸੀ ਅੱਜ ਬਾਘਾ ਬਾਰਡਰ ਦੇ ਰਸਤੇ ਅਪਣੇ ਮੁਲਕ ਵਾਪਸ ਮੁੜੇਗਾ। ਇਮਰਾਨ ਕੁਰੈਸ਼ੀ ਦੀ ਸਜਾ ਪੂਰੀ ਹੋ ਚੁੱਕੀ ਹੈ ਅਤੇ ਬੁੱਧਵਾਰ ਨੂੰ ਹੀ ਉਹ ਵਾਪਸ ਪਾਕਿਸਤਾਨ ਜਾ ਰਹੇ ਹਨ।
Mohammad Imran Qureshi Warsi
ਸਜਾ ਪੂਰੀ ਹੋਣ ਤੋਂ ਬਾਅਦ ਹੀ ਇਮਰਾਨ ਮੱਧ ਪ੍ਰਦੇਸ਼ ਦੇ ਭੋਪਾਲ ਇਕ ਥਾਣੇ ਵਿਚ ਰੁਕੇ ਹੋਏ ਸਨ। ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਪਣੇ ਘਰ ਜਾਣ ਦੀ ਬੇਹੱਦ ਖੁਸ਼ੀ ਹੈ, ਭਾਰਤ ਦੀ ਮੀਡੀਆ ਅਤੇ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਦਾ ਬਹੁਤ ਸਮਰਥਨ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਕੁਝ ਦਿਨ ਪਹਿਲਾਂ ਹੀ ਭਾਰਤ ਦੇ ਨਾਗਰਿਕ ਹਾਮਿਦ ਅੰਸਾਰੀ ਪਾਕਿਸਤਾਨ ਵਿਚ 6 ਸਾਲ ਦੀ ਸਜਾ ਪੂਰੀ ਕਰਕੇ ਵਾਪਸ ਹਿੰਦੁਸਤਾਨ ਮੁੜ ਰਹੇ ਹਨ। ਇਸ ਫੈਸਲੇ ਦੇ ਤੁਰੰਤ ਬਾਅਦ ਭਾਰਤ ਨੇ ਇਮਰਾਨ ਕੁਰੈਸ਼ੀ ਨੂੰ ਵਾਪਸ ਪਾਕਿਸਤਾਨ ਭੇਜਣ ਦਾ ਫੈਸਲਾ ਕੀਤਾ।
Border
ਇਮਰਾਨ ਨੇ ਦੱਸਿਆ ਕਿ ਜਦੋਂ ਉਹ ਜੇਲ੍ਹ ਵਿਚ ਸਨ ਤਾਂ ਉਨ੍ਹਾਂ ਨਾਲ ਕਾਫ਼ੀ ਚੰਗੇ ਤਰੀਕੇ ਨਾਲ ਵਰਤਾਓ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 2008 ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਕੋਲਕਾਤਾ ਆਉਂਦੇ-ਜਾਂਦੇ ਸਨ, ਜਿਥੇ ਉਸ ਦੀ ਜ਼ਮੀਨ ਵੀ ਹੈ। ਉਨ੍ਹਾਂ ਦਾ ਪਰਵਾਰ ਵੀ ਉਥੇ ਹੀ ਰਹਿੰਦਾ ਹੈ, ਪਰ 2008 ਵਿਚ ਅਚਾਨਕ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕੁਰੈਸ਼ੀ ਨੇ ਕਿਹਾ ਕਿ ਉਹ ਹੁਣ ਇਹ ਨਹੀਂ ਜਾਣਦਾ ਹੈ ਕਿ ਉਸ ਦੀ ਪਤਨੀ-ਬੱਚੇ ਕਿਥੇ ਹਨ।