
ਪਾਕਿਸਤਾਨ ਖ਼ੂਫ਼ੀਆ ਏਜੰਸੀ ਆਈ.ਐਸ.ਆਈ ਭਾਰਤ ਦੇ ਵਿਰੁਧ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੀ ਤਾਕ ਵਿਚ ਹੈ। ਨੋਟਬੰਦੀ ਤੋਂ ਬਾਅਦ ਲਗਪਗ ਠੱਪ ਹੋ....
ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨ ਖ਼ੂਫ਼ੀਆ ਏਜੰਸੀ ਆਈ.ਐਸ.ਆਈ ਭਾਰਤ ਦੇ ਵਿਰੁਧ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੀ ਤਾਕ ਵਿਚ ਹੈ। ਨੋਟਬੰਦੀ ਤੋਂ ਬਾਅਦ ਲਗਪਗ ਠੱਪ ਹੋ ਗਏ ਨਕਲੀ ਨੋਟਾਂ ਦੇ ਧੰਦੇ ਨੂੰ ਦੁਬਾਰਾ ਫੈਲਾਉਣ ਦੀ ਕੋਸ਼ਿਸ਼ ਪਾਕਿਸਤਾਨ ਨੇ ਸ਼ੁਰੂ ਕਰ ਦਿਤੀ ਹੈ। ਪਹਿਲਾਂ ਦੀ ਤਰ੍ਹਾਂ ਬੰਗਲਾਦੇਸ਼ ਨੂੰ ਇਸ ਲਈ ਚੁਣਿਆ ਗਿਆ ਹੈ। ਪਾਕਿਸਤਾਨ ਵਿਚ ਛਾਪੇ ਗਏ ਦੋ ਹਜਾਰ ਅਤੇ ਪੰਜ ਸੋ ਦੇ ਨਕਲੀ ਨੋਟ ਬੰਗਲਾਦੇਸ਼ ਪਹੁੰਚਾ ਦਿਤੇ ਗਏ ਹਨ। ਆਈਐਸਆਈ ਅਪਣੇ ਨੈਟਵਰਕ ਦੇ ਜ਼ਰੀਏ ਇਨ੍ਹਾਂ ਨੂੰ ਭਾਰਤ ਵਿਚ ਭੇਜਣ ਦੀ ਤਾਕ ਵਿਚ ਹੈ।
ਚਾਰ ਕਰੋੜ ਦੇ ਨਕਲੀ ਨੋਟ ਭੇਜੇ ਗਏ ਭਾਰਤ :-
ਨਕਲੀ ਨੋਟਾਂ ਦੀ ਤਸਕਰੀ ਉਤੇ ਨਜ਼ਰ ਰੱਖਣ ਵਾਲੀ ਕੇਂਦਰੀ ਜਾਂਚ ਏਜੰਸੀ ਡੀਆਰਆਈ ਦੇ ਸੂਤਰਾਂ ਦੇ ਮੁਤਾਬਿਕ ਪਾਕਿਸਤਾਨੀ ਖ਼ੂਫ਼ੀਆ ਏਜੰਸੀ ਆਈਐਸਆਈ ਨੇ ਬੰਗਲਾਦੇਸ਼ ਵਿਚ ਨਕਲੀ ਨੋਟ ਡੰਪ ਕਰਨਾ ਸ਼ੁਰੂ ਕਰ ਦਿਤਾ ਹੈ। ਪਹਿਲੇ ਪੜਾਅ ਵਿਚ ਦੋ ਹਜਾਰ ਅਤੇ ਪੰਜ ਸੌ ਦੇ ਲਗਪਗ 4 ਕਰੋੜ ਨਕਲੀ ਨੋਟ ਬੰਗਲਾਦੇਸ਼ ਭੇਜਣ ਦੀ ਖੂਫ਼ੀਆ ਜਾਣਕਾਰੀ ਮਿਲੀ ਹੈ। ਅਪਣੇ ਏਜੰਟਾਂ ਦੇ ਜ਼ਰੀਏ ਆਈਐਸਆਈ ਬੰਗਲਾਦੇਸ਼ ਵਿਚ ਇਹਨਾਂ ਰੁਪਿਆਂ ਨੂੰ ਭਾਰਤੀ ਬਜ਼ਾਰ ਵਿਚ ਚਲਾਉਣ ਦੀ ਤਾਕ ਵਿਚ ਹੈ। ਖ਼ੂਫ਼ੀਆ ਸੂਚਨਾ ਤੋਂ ਬਾਅਦ ਏਜੰਸੀਆਂ ਨੂੰ ਚੌਕਸ ਕਰ ਦਿਤਾ ਗਿਆ ਹੈ।