
ਯੂਪੀਐਸਸੀ ਦੇ ਵਿਦਿਆਰਥੀਆਂ ਨੇ ਸੰਸਦ ਭਵਨ ਦੇ ਬਾਹਰ ਪਹੁੰਚ......
ਨਵੀਂ ਦਿੱਲੀ (ਭਾਸ਼ਾ): ਯੂਪੀਐਸਸੀ ਦੇ ਵਿਦਿਆਰਥੀਆਂ ਨੇ ਸੰਸਦ ਭਵਨ ਦੇ ਬਾਹਰ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦਾ ਇਲਜ਼ਾਮ ਸੀ ਕਿ ਯੂਪੀਐਸਸੀ ਵਿਚ ਸੀਸੈਟ ਦੀ ਵਜ੍ਹਾ ਨਾਲ ਉਨ੍ਹਾਂ ਦੇ ਯੂਪੀਐਸਸੀ ਅਟੈਪਟ ਖ਼ਤਮ ਹੋ ਗਏ। ਦੋ ਹੋਰ ਮੌਕੇ ਦਿਤੇ ਜਾਣ ਨੂੰ ਲੈ ਕੇ ਉਹ ਡੀਓਪੀਟੀ ਤੋਂ ਲਗਾਤਾਰ ਮੰਗ ਕਰ ਰਹੇ ਹਨ। ਪਿਛਲੇ ਦੋ-ਤਿੰਨ ਸਾਲ ਤੋਂ ਹਜਾਰਾਂ ਚਿੱਠੀਆਂ ਵੀ ਭੇਜ ਚੁੱਕੇ ਹਨ। ਇਸ ਦੇ ਬਾਵਜੂਦ ਕੋਈ ਸਮਾਧਾਨ ਨਹੀਂ ਹੋਇਆ।
Parliament House
ਇਸ ਲਈ ਅੱਜ ਉਹ ਸੰਸਦ ਦੇ ਦਰਵਾਜੇ ਉਤੇ ਪਹੁੰਚ ਗਏ। ਹਾਲਾਂਕਿ ਵਿਦਿਆਰਥੀਆਂ ਦੇ ਕਰੀਬ 50-60 ਦੀ ਸੰਖਿਆਂ ਵਿਚ ਇਸ ਤਰ੍ਹਾਂ ਸੰਸਦ ਭਵਨ ਉਤੇ ਪੁੱਜਣ ਨਾਲ ਦਿੱਲੀ ਪੁਲਿਸ ਸੱਕ ਦੇ ਵਿਚ ਆ ਗਈ। ਇਹ ਸੰਸਦ ਦੀ ਸੁਰੱਖਿਆ ਚੂਕ ਦਾ ਮਾਮਲਾ ਹੈ। ਲਿਹਾਜਾ ਦਿੱਲੀ ਪੁਲਿਸ ਵੀ ਵਿਜੇ ਚੌਕ ਉਤੇ ਪਹੁੰਚ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪੂਰੀ ਸੜਕ ਉਤੇ ਅਣਗਿਣਤ ਪੈਂਪਲੇਟ ਅਤੇ ਪੋਸਟਰ ਵੀ ਸੁੱਟੇ। ਇਹ ਸਾਰੇ ਅਪਣੇ ਆਪ ਨੂੰ ਯੂਪੀਐਸਸੀ ਦਾ ਪੀੜਿਤ ਦੱਸਦੇ ਹੋਏ ਨਾਰੇਬਾਜ਼ੀ ਕਰ ਰਹੇ ਸਨ।