
ਕੇਂਦਰ ਸਰਕਾਰ ਵੱਲੋਂ ਐਲਾਨੇ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ਉਪਰ ਮੱਕੀ ਦੀ ਹੋ ਰਹੀ ਖ਼ਰੀਦ ਦੇ ਵਿਰੁਧ ਅੱਜ ਕਾਂਗਰਸ ਨੇ ਨਵੀਂ ਦਿੱਲੀ ਵਿਚ ਸੰਸਦ ਭਵਨ...........
ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਐਲਾਨੇ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ਉਪਰ ਮੱਕੀ ਦੀ ਹੋ ਰਹੀ ਖ਼ਰੀਦ ਦੇ ਵਿਰੁਧ ਅੱਜ ਕਾਂਗਰਸ ਨੇ ਨਵੀਂ ਦਿੱਲੀ ਵਿਚ ਸੰਸਦ ਭਵਨ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਕੀਤੀ। ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਮੁੱਲ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ
ਪਰ ਇਹ ਸੱਚਾਈ ਤੋਂ ਕੋਹਾਂ ਦੂਰ ਹਨ। ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਮੱਕੀ ਦਾ ਘੱਟੋ ਘੱਟ ਸਮਰੱਥਨ ਮੁੱਲ 1700 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਹੈ ਪਰ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਵਿਚ ਇਹ 600 ਤੋਂ 700 ਰੁਪਏ ਪ੍ਰਤੀ ਕੁਇੰਟਲ 'ਤੇ ਵਿਕ ਰਹੀ ਹੈ। ਉਨ੍ਹਾਂ ਦੱਸਿਆ ਕਿ 11 ਜੁਲਾਈ ਨੂੰ ਜਿਸ ਦਿਨ ਪ੍ਰਧਾਨ ਮੰਤਰੀ ਪੰਜਾਬ ਵਿਚ ਮਲੋਟ ਵਿਚ ਐਮਐਸਪੀ ਸਬੰਧੀ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਸਨ ਉਸ ਦਿਨ ਪੰਜਾਬ ਵਿਚ ਮੱਕੀ 710 ਰੁਪਏ ਦੇ ਭਾਅ ਵਿਕੀ
ਜਦ ਕਿ 12 ਜੁਲਾਈ ਨੂੰ ਮੱਕੀ ਦਾ ਪੰਜਾਬ ਵਿਚ ਭਾਅ 660 ਰੁਪਏ, 14 ਜੁਲਾਈ ਨੂੰ 600 ਅਤੇ 16 ਜੁਲਾਈ ਨੂੰ 700 ਰੁਪਏ ਰਿਹਾ। ਉਨ੍ਹਾਂ ਨੇ ਕਿਹਾ ਕਿ ਇਹ ਆਂਕੜੇ ਆਪਣੇ ਆਪ ਹੀ ਮੋਦੀ ਸਰਕਾਰ ਦੇ ਦਾਅਵਿਆਂ ਦਾ ਸੱਚ ਉਜਾਗਰ ਕਰ ਰਹੇ ਹਨ। ਇਸ ਰੋਸ ਪ੍ਰਦਰਸ਼ਨ ਵਿਚ ਕਾਂਗਰਸ ਆਗੂਆਂ ਜਯੋਤੀਰਾਅਦਿਤਿਆ ਸਿੰਧੀਆਂ, ਸੰਤੋਖ ਚੌਧਰੀ, ਗੁਰਜੀਤ ਸਿੰਘ ਔਜਲਾ, ਸੁਸ਼ਮਿਤਾ ਦੇਵ, ਸ਼ਸ਼ੀ ਥਰੂਰ, ਗੌਰਵ ਗੋਗਾਈ, ਕੇ.ਸੀ. ਵੇਨੂਗੋਪਾਲ, ਰਾਜੀਵ ਸਾਤਵ ਵੀ ਹਾਜ਼ਰ ਸਨ।