
ਇਕ ਮਹੀਨੇ ਵਿਚ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਨੇ ਜੋ ਕਰ ਦਿਖਾਇਆ ਇਸ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਮਿਲਦੀ
ਨਵੀਂ ਦਿੱਲੀ,ਚਰਨਜੀਤ ਸਿੰਘ ਸੁਰਖ਼ਾਬ : ਇਕ ਮਹੀਨੇ ਵਿਚ ਕਿਸਾਨਾਂ ਨੇ ਸਿਰਜਿਆ ਇਤਿਹਾਸ ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿਚ ਬਣਾਈ ਭਾਈਚਾਰਕ ਸਾਝਾਂ ਨੂੰ ਮਜ਼ਬੂਤ ਕੀਤਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਵੀ ਜੱਖੂ ਬਾਬੂਸ਼ਾਹੀ ਤੋਂ ਅਤੇ ਦੈਨਿਕ ਸਵੇਰਾ ਤੋਂ ਰਵਿੰਦਰ ਮੀਤ ਸੀਨੀਅਰ ਪੱਤਰਕਾਰਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਇਕ ਮਹੀਨੇ ਵਿਚ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਨੇ ਜੋ ਕਰ ਦਿਖਾਇਆ ਇਸ ਦੀ ਮਿਸਾਲ ਹੋਰ ਕੀਤੀ ਵੀ ਦੇਖਣ ਨੂੰ ਨਹੀਂ ਮਿਲੀ।
photoਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਦੇ ਕਿਸਾਨ ਆਪਸੀ ਝਗੜਿਆਂ ਵਿੱਚ ਉਲਝੇ ਰਹਿੰਦੇ ਸਨ, ਇਸੇ ਤਰ੍ਹਾਂ ਹੀ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਐੱਸਵਾਈਐੱਲ ਦੇ ਮੁੱਦੇ ‘ਤੇ ਦੋਫਾੜ ਹੋਏ ਬੈਠੇ ਸਨ, ਕਿਸਾਨੀ ਬਿੱਲਾਂ ਖ਼ਿਲਾਫ਼ ਚੱਲੇ ਸੰਘਰਸ਼ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਇਕਜੁਟਤਾ ਹੋ ਗਈ ਹੈ। ਸੀਨੀਅਰ ਪਤਰਕਾਰਾਂ ਨੇ ਕਿਹਾ ਕਿ ਪੰਜਾਬ ਦੇ ਤੇਰਾਂ ਹਜ਼ਾਰ ਪਿੰਡਾਂ ਵਿੱਚ ਲੋਕ ਰਾਜਨੀਤਿਕ ਤੌਰ ‘ਤੇ ਇੰਨੀ ਵੰਡੇ ਹੋਏ ਸਨ, ਉਨ੍ਹਾਂ ਦੀ ਆਪਸੀ ਏਕਤਾ ਦੀ ਕੋਈ ਉਮੀਦ ਨਹੀਂ ਸੀ ਲੱਗ ਰਹੀ।
photoਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਤੇ ਕਿਸਾਨਾਂ ਨੂੰ ਮੀਟਿੰਗਾਂ ਦੇ ਵਿਚ ਉਲਝਾਈ ਰੱਖਿਆ ਹੁਣ ਚਿੱਠੀਆਂ ਦੇ ਵਿਚ ਉਲਝਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੁਣ ਕਿਸੇ ਕ੍ਰਿਸ਼ਮੇ ਦੀ ਉਡੀਕ ਵਿੱਚ ਹੈ ਕਿ ਕੋਈ ਅਜਿਹਾ ਕ੍ਰਿਸ਼ਮਾ ਹੋਵੇ ਕਿਸਾਨ ਉੱਠ ਕੇ ਚਲੇ ਜਾਣ ਜਾਂ ਫਿਰ ਕੁਝ ਅਜਿਹਾ ਵਾਪਰ ਜਾਏ ਕਿ ਇਹ ਸਾਰਾ ਕੁਝ ਸਾਡੇ ਹੱਕ ਵਿੱਚ ਹੋ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲੇ ਦਿਨ ਹੀ ਘਰੋਂ ਕਾਨੂੰਨਾਂ ਨੂੰ ਰੱਦ ਕਰਕੇ ਚੱਕੇ ਹਨ । ਹੁਣ ਤਾਂ ਬੱਸ ਸਰਕਾਰ ਦੀ ਮੋਹਰ ਲੱਗਣੀ ਹੀ ਬਾਕੀ ਹੈ।
photoਪੱਤਰਕਾਰਾਂ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਆਪਣਾ ਭਰੋਸਾ ਗੁਆ ਚੁੱਕੀਆਂ ਹਨ, ਇਸੇ ਕਰਕੇ ਕਿਸਾਨਾਂ ਨੂੰ ਦਿੱਲੀ ਧਰਨੇ ‘ਤੇ ਆ ਕੇ ਬੈਠਣਾ ਪਿਆ। ਜੇਕਰ ਰਾਜਨੀਤਕ ਪਾਰਟੀਆਂ ਆਪਣੀ ਸਿਆਸੀ ਜ਼ਿੰਮੇਵਾਰੀ ਸਮਝਦੀਆਂ ਤਾਂ ਕਿਸਾਨ ਅੱਜ ਦਿੱਲੀ ਬਾਰਡਰਾਂ ‘ਤੇ ਨਾ ਬੈਠੇ ਹੁੰਦੇ । ਉਨ੍ਹਾਂ ਕਿਹਾ ਕਿ ਜਦੋਂ ਕਾਨੂੰਨ ਬਣ ਰਹੇ ਸੀ ਉਦੋਂ ਕਿਸੇ ਵੀ ਐਮ ਪੀ ਨੇ ਜਾਂ ਵਿਰੋਧੀ ਧਿਰ ਦੀ ਪਾਰਟੀ ਨੇ ਕਾਨੂੰਨਾਂ ਦਾ ਵਿਰੋਧ ਨਹੀਂ ਕੀਤਾ । ਹੁਣ ਕਿਸਾਨਾਂ ਦੇ ਹੱਕ ਵਿੱਚ ਬੋਲ ਕੇ ਡਰਾਮੇਬਾਜ਼ੀ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਲੋਕਾਂ ਦੀ ਰਾਖੀ ਕਰਨ ਤੋਂ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀਆਂ ਹਨ ।
BJP Leaderਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਦੁਨੀਆਂ ਪੱਧਰ ‘ਤੇ ਛਵੀ ਬਣਾਈ ਗਈ ਹੁਣ ਕਿਸਾਨੀ ਸੰਘਰਸ਼ ਨਾਲ ਉਹ ਛਵੀ ਵਾਲਾ ਥੰਮ ਡਿੱਗਣ ਜਾ ਰਿਹਾ ਹੈ, ਭਾਰਤੀ ਜਨਤਾ ਪਾਰਟੀ ਇਸ ਸੱਚ ਨੂੰ ਸਵਿਕਾਰ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਲੋਕਾਂ ਵਿਚੋਂ ਤੋੜਨ ਲਈ ਸਰਕਾਰ ਨੇ ਅਤਿਵਾਦੀ, ਵੱਖਵਾਦੀ ਅਤੇ ਨਕਸਲਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਆਪਣੇ ਇਨ੍ਹਾਂ ਹੱਥ ਕੰਡਿਆਂ ਵਿੱਚ ਸਫ਼ਲ ਨਹੀਂ ਹੋਈ ,ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀਆਂ ਚਾਲਾਂ ਦਾ ਮੋੜਵਾਂ ਜਵਾਬ ਦਿੱਤਾ। ਇਹੀ ਕਿਸਾਨੀ ਸੰਘਰਸ਼ ਦੀ ਪ੍ਰਾਪਤੀ ਹੈ।