
ਕਿਹਾ ਨੈਸ਼ਨਲ ਮੀਡੀਆ ਕਿਸਾਨਾਂ ਦੇ ਸੰਘਰਸ਼ ਨੂੰ ਅੱਤਵਾਦੀ, ਵੱਖਵਾਦੀ ਤੇ ਨਕਸਲੀ ਕਹਿ ਕੇ ਕਰ ਰਿਹੈ ਬਦਨਾਮ
ਨਵੀਂ ਦਿੱਲੀ : ਦਿੱਲੀ ਬਾਰਡਰ ਤੇ ਕਵਰੇਜ ਕਰਨ ਆਈ ਨੈਸ਼ਨਲ ਮੀਡੀਆ ਦੀ ਇਕ ਮਹਿਲਾ ਪੱਤਰਕਾਰ ਦਾ ਵਿਰੋਧ ਕਰਦਿਆਂ ਕਿਸਾਨਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਚੱਲ ਰਹੇ ਕਿਸਾਨੀ ਸੰਘਰਸ਼ ਦੇ ਖ਼ਿਲਾਫ਼ ਕੁਝ ਨੈਸ਼ਨਲ ਚੈਨਲ ਕਿਸਾਨਾਂ ਦੇ ਸੰਘਰਸ਼ ਦੀ ਗ਼ਲਤ ਤਸਵੀਰ ਪੇਸ਼ ਕਰ ਰਹੇ ਹਨ।
Farmer protestਉਨ੍ਹਾਂ ਕਿਹਾ ਕਿ ਇਹ ਨੈਸ਼ਨਲ ਮੀਡੀਆ ਕਿਸਾਨਾਂ ਦੇ ਸੰਘਰਸ਼ ਨੂੰ ਅਤਿਵਾਦੀ, ਵੱਖਵਾਦੀ ਅਤੇ ਨਕਸਲੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨੈਸ਼ਨਲ ਮੀਡੀਆ ਮੋਦੀ ਸਰਕਾਰ ਵੱਲੋਂ ਖਰੀਦਿਆ ਹੋਇਆ ਹੈ ਅਤੇ ਕਿਸਾਨਾਂ ਦੇ ਖਿਲਾਫ ਗਲਤ ਤੱਥ ਪੇਸ਼ ਕਰਕੇ ਸੰਘਰਸ਼ ਨੂੰ ਗਲਤ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕਰ ਰਿਹਾ ਹੈ । ਕਿਸਾਨਾਂ ਨੇ ਕਿਹਾ ਕਿ ਜਿਹੜੇ ਵੀ ਚੈਨਲ ਕਿਸਾਨੀ ਸੰਘਰਸ਼ ਦੇ ਖਿਲਾਫ ਗਲਤ ਰਿਪੋਰਟਿੰਗ ਕਰਨਗੇ ।
BJP Leaderਉਨ੍ਹਾਂ ਨੂੰ ਧਰਨੇ ਵਿੱਚ ਰਿਪੋਰਟਿੰਗ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਜਾਵੇਗੀ। ਕਿਸਾਨਾਂ ਕਿਹਾ ਕਿ ਇਹ ਨੈਸ਼ਨਲ ਮੀਡੀਆ ਕਿਸਾਨਾਂ ਦੇ ਖ਼ਿਲਾਫ਼ ਝੂਠ ਦਾ ਪਸਾਰ ਕਰ ਰਿਹਾ ਹੈ, ਕਵਰੇਜ ਕਰਨ ਆਈ ਮਹਿਲਾ ਪੱਤਰਕਾਰ ਦਾ ਵਿਰੋਧ ਕਰਦਿਆਂ ਕਿਸਾਨਾਂ ਨੇ ਗੋਦੀ ਮੀਡੀਆ ਮੁਰਦਾਬਾਦ, ਗੋਦੀ ਮੀਡੀਆ ਗੋ ਬੈਕ ਦੇ ਨਾਅਰੇ ਲਾਉਂਦਿਆਂ ਕਿਹਾ ਕਿ ਅਜਿਹੇ ਵਿਕਾਊ ਪੱਤਰਕਾਰਾਂ ਦੀ ਸੰਘਰਸ਼ ਵਿੱਚ ਕੋਈ ਲੋੜ ਨਹੀਂ ਹੈ।