NAI ਕੋਲ 1962, 1965 ਅਤੇ 1971 ਦੀਆਂ ਜੰਗਾਂ ਦਾ ਕੋਈ ਰਿਕਾਰਡ ਨਹੀਂ- ਡਾਇਰੈਕਟਰ ਜਨਰਲ ਚੰਦਨ ਸਿਨਹਾ

By : GAGANDEEP

Published : Dec 26, 2022, 7:50 am IST
Updated : Dec 26, 2022, 7:50 am IST
SHARE ARTICLE
NAI
NAI

ਦੇਸ਼ ਵਿੱਚ ਹੋਣ ਵਾਲੀ ਹਰ ਛੋਟੀ-ਵੱਡੀ ਘਟਨਾ ਦੇ ਦਸਤਾਵੇਜ਼ਾਂ ਨੂੰ ਰੱਖਣਾ ਵੀ ਨੈਸ਼ਨਲ ਆਰਕਾਈਵਜ਼ (ਐਨਏਆਈ) ਦੀ ਜ਼ਿੰਮੇਵਾਰੀ ਹੈ

 

 ਨਵੀਂ ਦਿੱਲੀ: ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ ਕੋਲ ਦੇਸ਼ ਦੀਆਂ ਸਾਰੀਆਂ ਘਟਨਾਵਾਂ ਦਾ ਰਿਕਾਰਡ ਹੈ। ਹਾਲਾਂਕਿ, ਦੇਸ਼ ਵਿੱਚ ਹੋਣ ਵਾਲੀ ਹਰ ਛੋਟੀ-ਵੱਡੀ ਘਟਨਾ ਦੇ ਦਸਤਾਵੇਜ਼ਾਂ ਨੂੰ ਰੱਖਣਾ ਵੀ ਨੈਸ਼ਨਲ ਆਰਕਾਈਵਜ਼ (ਐਨਏਆਈ) ਦੀ ਜ਼ਿੰਮੇਵਾਰੀ ਹੈ ਅਤੇ ਤੁਹਾਨੂੰ ਇਹ ਦਸਤਾਵੇਜ਼ ਐਨਏਆਈ ਕੋਲ ਵੀ ਮਿਲਣਗੇ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਜ਼ਾਦ ਭਾਰਤ ਨੇ ਤਿੰਨ ਜੰਗਾਂ ਲੜੀਆਂ ਹਨ ਅਤੇ ਨੈਸ਼ਨਲ ਆਰਕਾਈਵਜ਼ (ਐਨਏਆਈ) ਕੋਲ ਤਿੰਨਾਂ ਦਾ ਰਿਕਾਰਡ ਨਹੀਂ ਹੈ।

ਨੈਸ਼ਨਲ ਆਰਕਾਈਵਜ਼ (ਐਨਏਆਈ) ਦੇ ਡਾਇਰੈਕਟਰ ਜਨਰਲ ਚੰਦਨ ਸਿਨਹਾ ਨੇ ਦੱਸਿਆ ਕਿ ਭਾਰਤ ਦੁਆਰਾ ਲੜੀਆਂ ਗਈਆਂ 1962, 1965 ਅਤੇ 1971 ਦੀਆਂ ਲੜਾਈਆਂ ਦਾ ਕੋਈ ਸਬੂਤ ਨੈਸ਼ਨਲ ਆਰਕਾਈਵਜ਼ (ਐਨਏਆਈ) ਕੋਲ ਉਪਲਬਧ ਨਹੀਂ ਹੈ। ਦੱਸ ਦੇਈਏ ਕਿ ਭਾਰਤ ਨੇ 1962 ਵਿੱਚ ਚੀਨ ਨਾਲ, 1965 ਵਿੱਚ ਪਾਕਿਸਤਾਨ ਨਾਲ ਅਤੇ 1971 ਵਿੱਚ ਵੀ ਪਾਕਿਸਤਾਨ ਨਾਲ ਲੜ ਕੇ ਬੰਗਲਾਦੇਸ਼ ਨੂੰ ਇੱਕ ਰਾਸ਼ਟਰ ਦਾ ਦਰਜਾ ਦਿੱਤਾ ਸੀ। ਡਾਇਰੈਕਟਰ ਜਨਰਲ ਚੰਦਨ ਸਿਨਹਾ ਨੇ ਦੱਸਿਆ ਕਿ ਨੈਸ਼ਨਲ ਆਰਕਾਈਵਜ਼ (ਐਨਏਆਈ) ਕੋਲ ਇਨ੍ਹਾਂ ਯੁੱਧਾਂ ਅਤੇ ਹਰੀ ਕ੍ਰਾਂਤੀ ਦੇ ਰਿਕਾਰਡ ਨਹੀਂ ਹਨ, ਕਿਉਂਕਿ ਬਹੁਤ ਸਾਰੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਨੇ ਨੈਸ਼ਨਲ ਆਰਕਾਈਵਜ਼ (ਐਨਏਆਈ) ਨਾਲ ਆਪਣੇ ਰਿਕਾਰਡ ਸਾਂਝੇ ਨਹੀਂ ਕੀਤੇ ਹਨ। ਉਹਨਾਂ ਨੇ ਸਮਝਾਇਆ ਕਿ NAI ਸਿਰਫ ਭਾਰਤ ਸਰਕਾਰ ਅਤੇ ਇਸਦੇ ਸੰਗਠਨਾਂ ਦੇ ਰਿਕਾਰਡ ਦੀ ਸਾਂਭ-ਸੰਭਾਲ ਕਰਦੀ ਹੈ।

ਚੰਦਨ ਸਿਨਹਾ ਨੇ ਦੱਸਿਆ ਕਿ ਸਰਕਾਰ ਵਿੱਚ ਰਿਕਾਰਡਾਂ ਦਾ ਪ੍ਰਬੰਧਨ "ਚੰਗੇ ਸ਼ਾਸਨ ਦਾ ਇੱਕ ਜ਼ਰੂਰੀ ਪਹਿਲੂ" ਹੈ। ਬਹੁਤ ਸਾਰੇ ਮੰਤਰਾਲੇ ਹਨ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਆਪਣੇ ਰਿਕਾਰਡ ਨੂੰ NAI ਨਾਲ ਸਾਂਝਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕੁੱਲ 151 ਮੰਤਰਾਲੇ ਅਤੇ ਵਿਭਾਗ ਹਨ, ਪਰ ਐਨਏਆਈ ਕੋਲ 36 ਮੰਤਰਾਲਿਆਂ ਅਤੇ ਵਿਭਾਗਾਂ ਸਮੇਤ ਸਿਰਫ਼ 64 ਏਜੰਸੀਆਂ ਦਾ ਰਿਕਾਰਡ ਹੈ। ਸਿਨਹਾ ਨੇ ਕਿਹਾ, “ਇਸਦਾ ਕੀ ਮਤਲਬ ਹੈ। ਇਸ ਦਾ ਮਤਲਬ ਹੈ ਕਿ ਭਾਰਤ ਦੇ ਨੈਸ਼ਨਲ ਆਰਕਾਈਵਜ਼ ਕੋਲ ਹਰੀ ਕ੍ਰਾਂਤੀ ਦਾ ਕੋਈ ਰਿਕਾਰਡ ਨਹੀਂ ਹੈ ਜਿਸਦੀ ਅਸੀਂ ਹਮੇਸ਼ਾ ਸ਼ਲਾਘਾ ਕਰਦੇ ਹਾਂ। 1962, 1965 ਅਤੇ 1971 ਦੀਆਂ ਜੰਗਾਂ ਦਾ ਵੀ ਕੋਈ ਰਿਕਾਰਡ ਨਹੀਂ ਹੈ।

ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ (ਐਨਏਆਈ) ਦੇ ਡਾਇਰੈਕਟਰ ਜਨਰਲ ਚੰਦਨ ਸਿਨਹਾ ਨੇ ਕਿਹਾ, 'ਮੈਂ ਦੁਖੀ ਹਾਂ ਕਿ ਸਾਡੇ ਕੋਲ ਬਹੁਤ ਸਾਰੇ ਰਿਕਾਰਡ ਨਹੀਂ ਹਨ ਜੋ ਹੋਣੇ ਚਾਹੀਦੇ ਹਨ। ਅਸੀਂ ਆਜ਼ਾਦੀ ਤੋਂ ਬਾਅਦ ਆਪਣੇ ਇਤਿਹਾਸ ਦਾ ਵੱਡਾ ਹਿੱਸਾ ਗੁਆ ਰਹੇ ਹਾਂ। ਉਨ੍ਹਾਂ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਇਸ ਸਾਲ ਦੀ ਸ਼ੁਰੂਆਤ ਤੱਕ 476 ਫਾਈਲਾਂ ਭੇਜੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਸਾਲ 1960 ਤੱਕ ਦੀਆਂ 20 ਹਜ਼ਾਰ ਫਾਈਲਾਂ ਟਰਾਂਸਫਰ ਕੀਤੀਆਂ ਗਈਆਂ ਹਨ। ਸਿਨਹਾ ਨੇ ਕਿਹਾ ਕਿ ਰਿਕਾਰਡ ਬਣਾਉਣ ਅਤੇ ਫਾਈਲਾਂ ਦੀ ਛਾਂਟੀ ਕਰਨ ਲਈ ਵਿਸ਼ੇਸ਼ ਅਭਿਆਨ ਪ੍ਰੀਖਿਆ ਕਰਨ ਦੀ ਬਜਾਏ ਇਹ ਹਰ ਤਿੰਨ ਮਹੀਨੇ ਬਾਅਦ ਕਰਵਾਈ ਜਾਵੇ |

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement