
ਏਅਰ ਇੰਡੀਆ ਪਹਿਲੀ ਅਜਿਹੀ ਭਾਰਤੀ ਏਅਰਲਾਈਨ ਹੈ ਕਿ ਕਈ ਸਾਲਾਂ ਤੋਂ ਲੰਮੀ ਦੂਰੀ ਦੀਆਂ ਉਡਾਨਾਂ ਦੀ ਆਵਾਜਾਈ ਦਾ ਪ੍ਰਬੰਧ ਕਰ ਰਹੀ ਹੈ।
ਨਵੀਂ ਦਿੱਲੀ : ਭਾਰਤ ਵੱਡੇ ਭਗੌੜੇ ਆਰਥਿਕ ਅਪਰਾਧੀਆਂ ਨੂੰ ਦੇਸ਼ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸੇ ਦੌਰਾਨ ਪਤਾ ਲਗਾ ਹੈ ਕਿ ਏਅਰ ਇੰਡੀਆ ਨੂੰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ 787-8 ਜਹਾਜ਼ ਚਲਾਉਣ ਦੀ ਪ੍ਰਵਾਨਗੀ ਦੇ ਦਿਤੀ ਹੈ ਤਾਂ ਜੋ ਦਿੱਲੀ ਅਤੇ ਤ੍ਰਿਨੀਦਾਦ ਅਤੇ ਟੋਬੈਗੋ ਦੇ ਪੋਰਟ ਆਫ ਸਪੇਨ ਵਿਚਕਾਰ ਬਿਨਾਂ ਰੁਕੇ ਉਡਾਨ ਚਲਾਈ ਜਾ ਸਕੇ।
DGCA
ਸੂਤਰਾਂ ਦਾ ਕਹਿਣਾ ਹੈ ਕਿ ਡੀਜੀਸੀਏ ਨੇ ਏਅਰ ਇੰਡੀਆ ਦੀ ਅਪੀਲ ਨੂੰ ਬਿਨਾਂ ਸ਼ੱਕ ਪ੍ਰਵਾਨਗੀ ਦੇ ਦਿਤੀ ਕਿਉਂਕਿ ਇਹ ਪਹਿਲੀ ਅਜਿਹੀ ਭਾਰਤੀ ਏਅਰਲਾਈਨ ਹੈ ਕਿ ਕਈ ਸਾਲਾਂ ਤੋਂ ਲੰਮੀ ਦੂਰੀ ਦੀਆਂ ਉਡਾਨਾਂ ਦੀ ਆਵਾਜਾਈ ਦਾ ਪ੍ਰਬੰਧ ਕਰ ਰਹੀ ਹੈ। ਦਿੱਲੀ ਤੋਂ ਪੋਰਟ ਆਫ ਸਪੇਨ ਵਿਚਕਾਰ ਉਡਾਨਾਂ ਵਿਚ ਲਗਭਗ 17 ਘੰਟੇ ਦਾ ਸਮਾਂ ਲਗਣ ਦੀ ਆਸ ਹੈ।
Port of Spain
ਇਸ ਦੇ ਲਈ ਏਅਰ ਇੰਡੀਆ ਨੇ ਬੋਇੰਗ ਜਹਾਜ਼ 787-8 ਨੂੰ ਤਾਇਨਾਤ ਕੀਤਾ ਗਿਆ ਹੈ। ਏਅਰ ਇੰਡੀਆ ਨੂੰ ਵੈਸਟਇੰਡੀਜ਼ ਜਾਣ ਵਾਲੀ ਵਿਸ਼ੇਸ਼ ਉਡਾਨ ਦੇ ਲਈ ਡੀਜੀਸੀਏ ਵੱਲੋਂ ਪ੍ਰਵਾਨਗੀ ਦੀ ਲੋੜ ਸੀ। ਪਤਾ ਲਗਾ ਹੈ ਕਿ ਵਿਸ਼ੇਸ਼ ਜਹਾਜ ਵਿਚ 13 ਕੈਬਿਨ ਕਰੂ ਅਤੇ ਪਾਇਲਟਾਂ ਦੇ ਤਿੰਨ ਸੈੱਟ ਨੂੰ ਜਾਣ ਦਾ ਅਧਿਕਾਰ ਹੋਵੇਗਾ। ਤਿੰਨ ਸੈੱਟਾਂ ਵਿਚ ਕੋ-ਪਾਇਲਟ ਵੀ ਸ਼ਾਮਲ ਹੋਣਗੇ
Air India cabin crew
ਜੋ ਸਫਰ ਦੌਰਾਨ ਪਾਇਲਟਾਂ ਦੀ ਥਾਂ ਜਹਾਜ਼ ਦਾ ਕੰਮਕਾਜ ਦੇਖਣਗੇ। ਏਅਰ ਇੰਡੀਆ ਵੱਲੋਂ ਇਹੋ ਪ੍ਰਣਾਲੀ ਦਿੱਲੀ ਤੋਂ ਸੈਨ ਫਰਾਂਸਿਸਕੋ ਅਤੇ ਮੁੰਬਈ-ਨਿਊਯਾਰਕ ਰੂਟ 'ਤੇ ਵੀ ਅਪਣਾਈ ਗਈ ਹੈ। ਪੋਰਟ ਆਫ ਸਪੇਨ ਜਹਾਜ਼ ਨੂੰ ਲੈਂਡ ਕਰਨ ਤੋਂ ਬਾਅਦ ਕਰੂ ਨੂੰ 12 ਘੰਟਿਆਂ ਦੀ ਬ੍ਰੇਕ ਮਿਲੇਗੀ। ਜਿਸ ਦਾ ਸਮਾਂ ਉਹਨਾਂ ਦੇ ਹੋਟਲ ਦੇ
Air India Boeing 787-8
ਕਮਰੇ ਵਿਚ ਜਾਣ ਤੋਂ ਲੈ ਕੇ ਚੈਕ ਆਉਟ ਕਰਨ ਤੱਕ ਹੋਵੇਗਾ। ਇਸੇ ਕਾਰਨ ਕਰੂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੋਰਟ ਆਫ ਸਪੇਨ ਵਿਚ ਰੁਕਣ ਦਾ ਸਮਾਂ 14.5 ਘੰਟੇ ਹੋਵੇਗਾ। 2.5 ਘੰਟੇ ਨੂੰ ਏਅਰਪੋਰਟ ਤੋਂ ਹੋਟਲ ਆਉਣ-ਜਾਣ ਲਈ ਰੱਖਿਆ ਗਿਆ ਹੈ।