
ਇਸ ਤੋਂ ਇਲਾਵਾ ਉਹਨਾਂ ਨੇ ਆਰਡਰ ਕੈਂਸਿਲ ਕਰਨ ਨਾਲ ਜੁੜੇ...
ਨਵੀਂ ਦਿੱਲੀ: ਜੇ ਤੁਸੀਂ ਵੀ ਆਨਲਾਈਨ ਖਾਣਾ ਮੰਗਵਾ ਕੇ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਮਹੱਤਵਪੂਰਨ ਹੈ ਕਿਉਂ ਕਿ ਫੂਡ ਡਿਲਵਰੀ ਐਪ ਜ਼ੋਮੈਟੋ ਅਤੇ ਸਵਿਗੀ ਨੇ ਪਿਛਲੇ ਮਹੀਨੇ ਵਿਚ ਡਿਲਵਰੀ ਫੀਸ ਵਧਾ ਦਿੱਤੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇਹਨਾਂ ਕੰਪਨੀਆਂ ਨੇ ਡਾਇਨੇਮਿਕ ਡਿਸਕਾਉਂਟਿੰਗ ਵੀ ਸ਼ੁਰੂ ਕੀਤੀ ਹੈ।
Zometo
ਇਸ ਤੋਂ ਇਲਾਵਾ ਉਹਨਾਂ ਨੇ ਆਰਡਰ ਕੈਂਸਿਲ ਕਰਨ ਨਾਲ ਜੁੜੇ ਨਿਯਮ ਵੀ ਸਖ਼ਤਤ ਕਰ ਦਿੱਤੇ ਹਨ। ਨਾਲ ਹੀ ਅਪਣੇ ਲਾਇਲਿਟੀ ਪ੍ਰੋਗਰਾਮ ਦੀ ਕੀਮਤ ਵੀ ਵਧਾ ਦਿੱਤੀ ਹੈ। ਤੁਹਾਨੂੰ ਦਸ ਦਈਏ ਕਿ ਬੀਤੇ ਹਫ਼ਤੇ ਜ਼ੋਮੈਟੋ ਨੇ ਫੂਡ ਡਿਲਵਰੀ ਕੰਪਨੀ ਉਬਰ ਈਟਸ ਨੇ ਭਾਰਤੀ ਕਾਰੋਬਾਰ ਨੂੰ ਖਰੀਦ ਲਿਆ ਹੈ। ਇਸ ਡੀਲ ਤਹਿਤ ਉਬਰ ਨੂੰ ਜ਼ੋਮੈਟੋ ਦੇ 9.99 ਫ਼ੀਸਦੀ ਸ਼ੇਅਰ ਮਿਲੇ ਹਨ। ਜ਼ੋਮੈਟੋ ਦੇ ਵੈਲਿਊਏਸ਼ਨ ਦੇ ਹਿਸਾਬ ਨਾਲ ਇੰਨੇ ਸ਼ੇਅਰ ਦੀ ਕੀਮਤ ਕਰੀਬ 2500 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
Food
ਉਬਰ ਨੇ ਘਾਟੇ ਦੀ ਵਜ੍ਹਾ ਕਰ ਕੇ ਫੂਡ ਜ਼ੋਮੈਟੋ ਦਾ ਮਾਰਕਿਟ ਸ਼ੇਅਰ 50 ਫ਼ੀਸਦੀ ਤੋਂ ਜ਼ਿਆਦਾ ਹੋ ਜਾਵੇਗਾ। ਮੌਜੂਦਾ ਸਮੇਂ ਵਿਚ ਸਵਿਗੀ 48 ਫ਼ੀਸਦੀ ਸ਼ੇਅਰ ਦੇ ਨਾਲ ਪਹਿਲੇ ਨੰਬਰ ਤੇ ਹੈ। ਜ਼ੋਮੈਟੋ ਨੇ ਆਨ ਟਾਈਮ ਆਰ ਫ੍ਰੀ ਡਿਲਵਰੀ ਸ਼ੁਰੂ ਕੀਤੀ ਹੈ। ਇਸ ਦਾ ਮਤਲਬ ਇਹ ਹੈ ਕਿ ਜੇ ਕੋਈ ਗਾਹਕ ਰੈਸਟੋਰੈਂਟ ਨੂੰ 10 ਰੁਪਏ ਵਧ ਦਿੰਦਾ ਹੈ ਤਾਂ ਤੈਅ ਸਮੇਂ ਵਿਚ ਡਿਲਵਰੀ ਨਾ ਹੋਣ ਤੇ ਫ੍ਰੀ ਆਰਡਰ ਦਿੱਤਾ ਜਾਵੇਗਾ।
Uber Eats
ਇਕ ਮੀਡੀਆ ਰਿਪੋਰਟ ਮੁਤਾਬਕ ਜਿਵੇਂ ਹੀ ਇਹਨਾਂ ਕੰਪਨੀਆਂ ਨੇ ਛੋਟ ਘਟਾਈ ਹੈ ਨਾਲ ਦੇ ਨਾਲ ਆਰਡਰਸ ਦੀ ਗਿਣਤੀ ਵੀ ਡਿੱਗ ਪਈ ਹੈ। ਜ਼ੋਮੈਟੋ ਦੇ ਮਾਮਲੇ ਵਿਚ ਅਕਤੂਬਰ ਤੋਂ ਹਰ ਮਹੀਨੇ ਆਰਡਰ ਵੈਲਿਊਮ ਵਿਚ 5-6 ਫ਼ੀਸਦੀ ਕਮੀ ਆਉਣ ਦਾ ਅਨੁਮਾਨ ਹੈ। ਸਵਿਗੀ ਦੇ ਮਾਮਲੇ ਵਿਚ ਦਸੰਬਰ ਵਿਚ ਇੰਨੀ ਹੀ ਕਮੀ ਦਾ ਅਨੁਮਾਨ ਹੈ।
Swiggy
ਅਜਿਹਾ ਇਹਨਾਂ ਪਲੇਟਫਾਰਮਾਂ ਦੀ ਸਖ਼ਤ ਕੀਤੀਆਂ ਗਈਆਂ ਨੀਤੀਆਂ ਕਾਰਨ ਹੋਇਆ ਹੈ। ਉਸ ਨੇ ਅਪਣੇ ਗੋਲਡ ਮੈਂਬਰਸ਼ਿਪ ਲਈ ਕੀਮਤਾਂ ਵੀ ਵਧਾਈਆਂ ਹਨ। ਨਾਲ ਹੀ ਚੈਕਅਪ ਤੇ ਕ੍ਰਾਸ-ਸੈਲਿੰਗ ਸ਼ੁਰੂ ਕੀਤੀ ਹੈ ਤਾਂ ਕਿ ਸਾਈਡ ਆਫਰਿੰਗਸ ਦੁਆਰਾ ਐਵਰੇਜ ਆਰਡਰ ਵੈਲਿਊ ਵਧਾਈ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।