
ਐਨਆਈਏ ਨੇ ਸਿੱਧੂ ਨੂੰ ਸਿਖਸ ਫਾਰ ਜਸਟਿਸ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਪੇਸ਼ ਹੋਣ ਲਈ ਸੰਮਨ ਭੇਜਿਆ ਸੀ।
ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ਉਤੇ ਬੀਤੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਕਿਸਾਨ ਪਰੇਡ ਕੱਢਣ ਦੇ ਲਈ ਜੋ ਰੂਟ ਅਤੇ ਸਮਾਂ ਤੈਅ ਕੀਤੇ ਗਏ ਸਨ ਉਸਨੂੰ ਨਜਰਅੰਦਾਜ਼ ਕਰਦੇ ਹੋਏ ਕੁਝ ਕਿਸਾਨ ਸਮੇਂ ਤੋਂ ਪਹਿਲਾਂ ਟਿਕਰੀ ਅਤੇ ਸਿੰਘੂ ਬਾਰਡਰ ‘ਤੇ ਲੱਗੇ ਬੈਰੀਕੇਡ ਨੂੰ ਤੋੜਦੇ ਹੋਏ ਰਾਸ਼ਟਰੀ ਰਾਜਧਾਨੀ ਦੀ ਸਰਹੱਦ ਵਿਚ ਦਖਲ ਕਰ ਗਏ। ਲਾਲ ਕਿਲ੍ਹੇ ‘ਤੇ ਗਣਤੰਤਰਤਾ ਦਿਵਸ ਵਾਲੇ ਦਿਨ ਕੇਸਰੀ ਝੰਡਾ ਲਹਿਰਾਉਣ ਤੋਂ ਬਾਅਦ ਜਿੱਥੇ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਣ ਦੇ ਆਸਾਰ ਬਣ ਗਏ ਸੀ।
Red Fort Delhi
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਲ ਕਿਲੇ ‘ਤੇ ਝੰਡਾ ਚੜਾਉਣ ਸਮੇਂ ਵੱਡੇ ਹਜੂਮ ਦੀ ਅਗਵਾਈ ਕਰਨ ਵਾਲੇ ਫਿਲਮੀ ਅਦਾਕਾਰ ਦੀਪ ਸਿੱਧੂ ਤੋਂ ਇਲਾਵਾ ਹੋਰ ਬਹੁਤ ਸਾਰੇ ਨੌਜਵਾਨਾਂ ਦੇ ਸੋਸ਼ਲ ਅਕਾਉਂਟ ਖੰਘਾਲਣ ਇਸ ਤੋਂ ਇਲਾਵਾ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਚੈਕ ਕਰਨ ਲਈ ਦੇਸ਼ ਦਾਂ ਦੋ ਵੱਡੀਆਂ ਏਜੰਸੀਆਂ ਵੱਲੋਂ ਪੰਜਾਬ ਦੇ ਗ੍ਰਹਿ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
deep sidhu
ਇਸ ਵਿਚਕਾਰ ਹੁਣ 26 ਜਨਵਰੀ ਨੂੰ ਲਾਲ ਕਿਲ੍ਹਾ ਦੀ ਪ੍ਰਾਚੀਰ 'ਤੇ ਕੇਸਰੀਆ ਝੰਡਾ ਲਹਿਰਾਉਣ ਵਾਲੇ ਦੀਪ ਸਿੱਧੂ ਨੂੰ ਹੁਣ ਐਨਆਈਏ ਨੇ ਤਲਬ ਕੀਤਾ ਹੈ। ਇਹ ਨੋਟਿਸ ਸਿਖਸ ਫਾਰ ਜਸਟਿਸ ਮਾਮਲੇ 'ਚ ਭੇਜਿਆ ਗਿਆ ਹੈ। ਸਿੱਧੂ ਨੇ ਲਾਲ ਕਿਲ੍ਹਾ ਦੀ ਪ੍ਰਾਚੀਰ 'ਚ ਫੇਸਬੁੱਕ ਲਾਈਵ ਵੀ ਕੀਤਾ ਸੀ। ਵੀਡੀਓ 'ਚ ਸਿੱਧੂ ਨੇ ਪੰਜਾਬੀ 'ਚ ਕਿਹਾ ਸੀ, 'ਅਸੀਂ ਵਿਰੋਧ ਜਤਾਉਣ ਦੇ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਦਿਆਂ ਲਾਲ ਕਿਲ੍ਹਾ 'ਤੇ ਸਿਰਫ਼ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਇਆ ਹੈ।'
Farmer in Red fort Delhi
ਜ਼ਿਕਰਯੋਗ ਹੈ ਕਿ ਐਨਆਈਏ ਨੇ ਸਿੱਧੂ ਨੂੰ ਸਿਖਸ ਫਾਰ ਜਸਟਿਸ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। ਜੋ ਪਿਛਲੇ ਸਾਲ 15 ਦਸੰਬਰ ਨੂੰ ਦਰਜ ਕੀਤਾ ਗਿਆ ਸੀ। ਇੱਥੋਂ ਤਕ ਕਿ ਸੰਯੁਕਤ ਕਿਸਾਨ ਮੋਰਚਾ ਨੇ ਵੀ ਸਿੱਧੂ ਤੋਂ ਦੂਰੀ ਬਣਾਈ ਤੇ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਲਿਜਾਣ ਦਾ ਇਲਜ਼ਾਮ ਲਾਇਆ।