
ਲੱਖਾ ਸਿਧਾਣਾ ਨੇ ਦੇਸ਼ ਵਾਸੀਆਂ ਨੂੰ ਖਾਸ ਅਪੀਲ ਕੀਤੀ ਹੈ ਕਿ "ਅਫਵਾਹਾਂ ਤੋਂ ਬਚੋ ਪੰਜਾਬੀਓ। "
ਨਵੀਂ ਦਿੱਲੀ- ਟ੍ਰੈਕਟਰ ਪਰੇਡ ਦੌਰਾਨ ਬੀਤੇ ਦਿਨੀ ਦਿੱਲੀ ਪੁਲਿਸ ਤੇ ਕਿਸਾਨਾਂ ਦੇ ਵਿਚ ਹਿੰਸਕ ਟਕਰਾਅ ਦੇਖਣ ਨੂੰ ਮਿਲਿਆ। ਇਸ ਟਕਰਾਅ ਦੀ ਜ਼ਿੰਮਵਾਰੀ ਪੰਜਾਬੀ ਅਦਾਕਾਰ ਦੀਪ ਸਿੱਧੂ ਲੈ ਚੁੱਕੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਵੀ ਸਿੱਧੂ ਤੋਂ ਦੂਰੀ ਬਣਾਈ ਤੇ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਲਿਜਾਣ ਦਾ ਇਲਜ਼ਾਮ ਲਾਇਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਸਿੱਧੂ ਸੋਮਵਾਰ ਰਾਤ ਇਕ ਮੰਚ ‘ਤੇ ਦਿਖਾਈ ਦਿੱਤੇ ਅਤੇ ਭੜਕਾਊ ਭਾਸ਼ਨ ਦੇ ਕੇ ਤੋੜਫੋੜ ਕੀਤੀ ਹੈ। ਇਸ ਵਿੱਚਕਾਰ ਹੁਣ ਦਿੱਲੀ 'ਚ ਇੰਟਰਨੈਟ ਬੰਦ ਹੋਣ ਤੇ ਲੱਖਾ ਸਿਧਾਣਾ ਨੇ ਦੇਸ਼ ਵਾਸੀਆਂ ਨੂੰ ਖਾਸ ਅਪੀਲ ਕੀਤੀ ਹੈ ਕਿ "ਅਫਵਾਹਾਂ ਤੋਂ ਬਚੋ ਪੰਜਾਬੀਓ। "
tractor prade
ਲੱਖਾ ਸਿਧਾਣਾ ਨੇ ਵੀਡੀਓ ਜਾਰੀ ਕਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਵਿਚ ਇੰਟਰਨੇਟ ਬੰਦ ਹੋਣ ਕਰਕੇ ਤਾਂ ਜੋ ਹੁਣ ਵੱਖ ਵੱਖ ਸੂਬਿਆਂ ਤੋਂ ਆਏ ਦਿੱਲੀ ਬਾਰਡਰ ਤੇ ਬੈਠੇ ਲੋਕਾਂ ਨੂੰ ਉਨ੍ਹਾਂ ਤਕ ਅਸੀਂ ਸਨੇਹਾ ਸੋਸ਼ਲ ਮੀਡਿਆ ਰਾਹੀਂ ਦੇ ਰਹੇ ਹਨ ਤੇ ਜਾਂ ਅਸੀਂ ਤੁਰ ਫਿਰ ਕੇ ਵੀ ਦੇ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਤੱਕ ਬਹੁਤ ਸਾਰੀਆਂ ਅਫਵਾਹਾਂ ਫੈਲ ਰਹੀਆਂ ਹਨ ਇਨ੍ਹਾਂ ਅਫਵਾਹਾਂ ਤੋਂ ਬਚੋ। ਪੰਜਾਬ ਹਰਿਆਣਾ ਜਾਂ ਬਾਹਰ ਬੈਠੇ ਲੋਕਾਂ ਤਕ ਮੇਰੀ ਆਵਾਜ਼ ਪਹੁੰਚ ਰਹੀ ਹੋਵੇਗੀ ਅਤੇ ਲੋਕਾ ਨੂੰ ਬੇਨਤੀ ਕਰ ਰਿਹਾ ਹੈ ਕਿ ਪਿੰਡ ਦੇ ਜਿੰਨੇ ਲੋਕ ਦਿੱਲੀ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਗੇ ਗਏ ਹਨ ਉਨ੍ਹਾਂ ਦੇ ਪਰਿਵਾਰ ਜਾ ਪਿੰਡ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੇ ਲੋਕ ਗਏ ਹਨ, ਟਰੈਕਟਰ ਗਏ ਤੇ ਲੋਕ ਕਿੱਥੇ ਹਨ ਤੇ ਆਪਣੇ ਵਲੋਂ ਪੜਤਾਲ ਕਰੋ। ਉਨ੍ਹਾਂ ਨੇ ਅੱਗੇ ਕਿਹਾ ਕਿ ਅੰਦੋਲਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਤੇ ਅੰਦੋਲਨ ਦਾ ਬਚਣਾ ਬਹੁਤ ਜਰੂਰੀ ਹੈ। ਅੰਦੋਲਨ ਲੋਕਾਂ ਨਾਲ ਹੀ ਬਚਣਾ ਹੈ ਅੰਦੋਲਨ ਨੇ ਪੈਰਾਂ ਤੇ ਖੜੇ ਹੋ ਜਾਣਾ ਹੈ ਪਰ ਅੰਦੋਲਨ ਪੈਰਾਂ ਤੇ ਹੈ।
ਭਰਾਵਾਂ ਨੂੰ ਅਪੀਲ ਕਰਦਾ ਹਾਂ ਆਪਣੇ ਦਿੱਲੀ ਸੰਘਰਸ਼ ਚ ਸ਼ਾਮਿਲ ਹੋਣ ਗਏ ਲੋਕਾਂ ਨੂੰ ਅਪੀਲ ਕਰੋ ਕਿ ਉਥੇ ਹੀ ਅੰਦੋਲਨ ਵਿਚ ਬੈਠ ਜਾਓ ਅਤੇ ਅਫਵਾਹਾਂ ਤੋਂ ਬਚੋ ਅਤੇ ਆਪਣੇ ਪਿੰਡ ਦੀ ਪੜਤਾਲ ਕਰੋ। ਉਨ੍ਹਾਂ ਨੇ ਅੱਗੇ ਕਿਹਾ ਕਿ ਸਟੇਜਾਂ ਤੋਂ ਬਹੁਤ ਵਾਰ ਬੋਲਿਆ ਹੈ ਕਿ ਇਹ ਅੰਦੋਲਨ ਸਾਡੇ ਲਈ ਬਹੁਤ ਜ਼ਰੂਰੀ ਹੈ ਅਤੇ ਬਹੁਤ ਅਹਿਮ ਹੈ ਸਾਡੇ ਆਉਣ ਵਾਲਿਆਂ ਪੀੜੀਆਂ ਭਵਿੱਖ ਲਈ ਬਹੁਤ ਜ਼ਰੂਰੀ ਹੈ। ਅਸੀਂ ਅੱਜ ਜੇਕਰ ਇਹ ਅੰਦੋਲਨ ਹਾਰ ਜਾਂਦੇ ਹਨ ਤੇ ਦੁਬਾਰਾ 50 ਸਾਲਾਂ ਤੱਕ ਇਹ ਅੰਦੋਲਨ ਨਹੀਂ ਖੜਾ ਕਰ ਸਕਦੇ ਹਨ।
tractor prade
ਲੱਖਾਂ ਸਿਧਾਣਾ ਨੇ ਕਿਹਾ ਕਿ ਸੱਚ ਝੂਠ ਰਹਿੰਦਾ ਨਹੀਂ ਇਕ ਨਾ ਇਕ ਦਿਨ ਸਾਹਮਣੇ ਆ ਹੋਈ ਜਾਂਦਾ ਹੈ। ਇਹ ਅੰਦੋਲਨ ਪੂਰਾ ਸਾਡੇ ਲਈ ਨਹੀਂ ਹੈ ਬਲਕਿ ਪੂਰੇ ਪੰਜਾਬ ਲਈ ਹੈ ਤੇ ਪੰਜਾਬੀ ਸੱਭਿਅਤਾ ਲਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਘਰਸ਼ 'ਚ ਬੈਠੇ ਲੋਕਾਂ ਨੂੰ ਫੋਨ ਕਰੋ ਕਿ ਡਰਨ ਦੀ ਲੋੜ ਨਹੀਂ ਹੈ ਇਥੇ ਸਭ ਠੀਕ ਹੈ ਤੇ ਫਿਰ ਦੁਬਾਰਾ ਤੋਂ ਆਗੂਆਂ ਵਲੋਂ ਸਟੇਜਾਂ ਸ਼ੁਰੂ ਹੋ ਗਈਆਂ ਹੈ ਤੇ ਆਗੂ ਦੁਬਾਰਾ ਬੋਲਣ ਲੱਗ ਪਏ ਹਨ। ਇਸ ਸਮੇਂ ਦੌਰਾਨ ਸਰਕਾਰ ਨੇ ਬਹੁਤ ਅਫਵਾਹਾਂ ਫੈਲਾਉਣੀਆਂ ਹਨ ਤੇ ਲੋਕਾਂ ਨੂੰ ਇਸ ਤੋਂ ਬਚਣ ਦੀ ਲੋੜ ਹੈ।
Lakha Sidhana