
ਾਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਜ਼ਮੀਨੀ ਵਿਵਾਦ ਸੁਲਝਾਉਣ ਲਈ ਅਦਾਲਤੀ ਵਿਚੋਲਗੀ ਦਾ ਸੁਝਾਅ ਦਿੰਦਿਆਂ ਅੱਜ ਕਿਹਾ ਕਿ ਉਹ ਰਿਸ਼ਤੇ ਸੁਧਾਰਨ ਦੀ ਸੰਭਾਵਨਾ ਤੇ ਵਿਚਾਰ ਕਰ ਰਿਹਾ..
ਨਵੀ ਦਿੱਲੀ : ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਜ਼ਮੀਨੀ ਵਿਵਾਦ ਸੁਲਝਾਉਣ ਲਈ ਅਦਾਲਤੀ ਵਿਚੋਲਗੀ ਦਾ ਸੁਝਾਅ ਦਿੰਦਿਆਂ ਅੱਜ ਕਿਹਾ ਕਿ ਉਹ ਰਿਸ਼ਤੇ ਸੁਧਾਰਨ ਦੀ ਸੰਭਾਵਨਾ ਤੇ ਵਿਚਾਰ ਕਰ ਰਿਹਾ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਸੰਵਿਧਾਨਿਕ ਬੈਂਚ ਨੇ ਕਿਹਾ ਕਿ ਇਸ ਮਾਮਲੇ ਨੂੰ ਅਦਾਲਤ ਵਲੋਂ ਨਿਯੁਕਤ ਵਿਚੋਲੇ ਨੂੰ ਸੌਪਣ ਜਾਂ ਨਾ ਸੌਪਣ ਬਾਰੇ ਪੰਜ ਮਾਰਚ ਨੂੰ ਹੁਕਮ ਦਿਤਾ ਜਾਵੇਗਾ। ਬੈਂਚ ਨੇ ਕਿਹਾ ਜੇਕਰ ਵਿਚੋਲਗੀ ਦੀ ਇਕ ਫੀਸਦ ਵੀ ਸੰਭਾਵਨਾ ਹੋਵੇ ਤਾਂ ਸਿਆਸੀ ਨਜ਼ਰੀਏ ਤੋਂ ਇਸ ਸੰਵੇਦਨਸ਼ੀਲ ਜ਼ਮੀਨੀ ਵਿਵਾਦ ਦੇ ਹੱਲ ਲਈ ਇਸ ਨੂੰ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਬੈਂਚ ਦੇ ਹੋਰਨਾਂ ਮੈਂਬਰਾਂ ਚ ਜਸਟਿਸ ਐੱਸਕੇ ਬੋਬੜੇ, ਜਸਟਿਸ ਧਨੰਜੈ ਵਾਈ ਚੰਦਰਚੂੜ ,ਜਸਟਿਸ ਅਸ਼ੋਕ ਭੂਸਨ ਅਤੇ ਜਸਟਿਸ ਐੱਸ ਅਬਦੁਲ ਨਜੀਰ ਸ਼ਾਮਿਲ ਹਨ। ਬੈਂਚ ਨੇ ਅਦਾਲਤ ਦੀ ਰਜਿਸਟਰੀ ਨੂੰ ਕਿਹਾ ਕਿ ਸਾਰੀਆਂ ਧਿਰਾਂ ਨੂੰ ਛੇ ਹਫਤੇ ਅੰਦਰ ਸਾਰੇ ਦਸਤਾਵੇਜ਼ਾ ਦੀਆਂ ਅਨੁਵਾਦਿਤ ਕਾਪੀਆਂ ਮੁਹੱਈਆਂ ਕਰਵਾਈਆਂ ਜਾਣ। ਬੈਂਚ ਨੇ ਕਿਹਾ ਕਿ ਇਸ ਮਾਮਲੇ ਚ ਹੁਣ ਅੱਠ ਹਫਤਿਆਂ ਬਾਅਦ ਸੁਣਵਾਈ ਹੋਵੇਗੀ। ਜਿੱਥੇ ਮਾਮਲੇ ਚ ਸੁਣਵਾਈ ਦੌਰਾਨ ਜਿੱਥੇ ਕੁਝ ਮੁਸਲਿਮ ਧਿਰਾਂ ਨੇ ਕਿਹਾ ਕਿ ਉਹ ਇਹ ਜ਼ਮੀਨੀ ਵਿਵਾਦ ਦੇ ਹੱਲ ਲਈ ਅਦਾਲਤ ਵੱਲੋਂ ਵਿਚੋਲੇ ਦੀ ਨਿਯੁਕਤੀ ਦੇ ਸੁਝਾਅ ਲਈ ਸਹਿਮਤ ਹਨ ਉੱਥੇ ਹੀ ਕੁਝ ਹਿੰਦੂ ਧਿਰਾਂ ਨੇ ਇਸ ਤੇ ਇਤਰਾਜ਼ ਉਠਾਉਂਦਿਆਂ ਕਿਹਾ ਕਿ ਵਿਚੋਲਗੀ ਦੀ ਪ੍ਰਕਿਰਿਆ ਪਹਿਲਾਂ ਵੀ ਕਈ ਵਾਰ ਨਾਕਾਮ ਹੋ ਚੁੱਕੀ ਹੈ।
-ਪੀਟੀਆਈ