ਦੋ ਚਿਹਰਿਆਂ ਵਾਲੀ ਬਿੱਲੀ ਖੂਬਸੂਰਤ ਵੀ ਭਿਆਨਕ ਵੀ, ਤਸਵੀਰਾਂ ਵਾਇਰਲ
Published : Feb 27, 2020, 2:53 pm IST
Updated : Feb 27, 2020, 2:53 pm IST
SHARE ARTICLE
File Photo
File Photo

ਜਾਣਕਾਰੀ ਮੁਤਾਬਕ ਅਰਜਨਟੀਨਾ ਦੀ ਇਹ ਬਿੱਲੀ ਜਿਸ ਦਾ ਨਾਮ 'ਕੀਮੇਰਾ' ਹੈ ਅਤੇ ਉਹ ਬਹੁਤ ਹੀ ਵਿਲੱਖਣ ਚਿਹਰੇ ਦੇ ਨਾਲ ਪੈਦਾ ਹੋਈ ਹੈ।

ਨਵੀਂ ਦਿੱਲੀ- ਦੁਨੀਆ ਵਿਚ ਕਾਲੇ ਅਤੇ ਗੋਰੇ ਰੰਗ ਦੇ ਚਿਹਰਿਆਂ ਵਾਲੇ ਇਨਸਾਨ ਹਨ।  ਪਰ ਜਦੋਂ ਤੁਸੀਂ ਜਾਨਵਰਾਂ ਦੇ ਕਾਲੇ ਅਤੇ ਗੋਰੇ ਰੰਗ ਬਾਰੇ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਨੀਂ ਦਿਨੀਂ ਇੰਟਰਨੈੱਟ 'ਤੇ ਦੋ ਚਿਹਰੇ ਵਾਲੀ ਬਿੱਲੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਬਿੱਲੀ ਦੇ ਦੋਵੇਂ ਚਿਹਰੇ ਨਜ਼ਰ ਆਉਂਦੇ ਹਨ।

File PhotoFile Photo

ਇਹਨਾਂ ਦੋ ਚਿਹਰਿਆਂ ਦੇ ਨਾਲ ਬਿੱਲੀ ਜਿੱਥੇ ਖੂਬਸੂਰਤ ਨਜ਼ਰ ਆਉਂਦੀ ਹੈ ਉੱਥੇ ਉਨੀ ਹੀ ਡਰਾਉਣੀ ਵੀ ਲੱਗ ਰਹੀ ਹੈ। ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਜਾਣਕਾਰੀ ਮੁਤਾਬਕ ਅਰਜਨਟੀਨਾ ਦੀ ਇਹ ਬਿੱਲੀ ਜਿਸ ਦਾ ਨਾਮ 'ਕੀਮੇਰਾ' ਹੈ ਅਤੇ ਉਹ ਬਹੁਤ ਹੀ ਵਿਲੱਖਣ ਚਿਹਰੇ ਦੇ ਨਾਲ ਪੈਦਾ ਹੋਈ ਹੈ।

File PhotoFile Photo

ਬਿੱਲੀ ਦਾ ਇਹ ਨਾਮ ਉਸ ਦੀ ਜੈਨੇਟਿਕ ਹਾਲਤ ਜਿਸ ਨੂੰ 'ਚਿਮੇਰਾ' ਕਿਹਾ ਜਾਂਦਾ ਹੈ ਉਸ 'ਤੇ ਰੱਖਿਆ ਗਿਆ ਹੈ। ਇਹ ਹਾਲਤ ਉਦੋਂ ਬਣਦੀ ਹੈ ਜਦੋਂ ਦੋ ਵੱਖ-ਵੱਖ ਭਰੂਣਾਂ ਦੇ ਫਿਊਜ਼ਨ ਨਾਲ ਇਕ ਭਰੂਣ ਬਣਦਾ ਹੈ। ਭਾਵੇਂ ਕਿ ਫੇਲਿਨ ਜੇਨੇਟਿਕ ਚਿਮੇਰਾ ਕਹੀ ਜਾਣ ਵਾਲੀ ਚੀਜ਼ ਕਾਫੀ ਸਧਾਰਨ ਮੰਨੀ ਜਾਂਦੀ ਹੈ ਪਰ ਕੀਮੇਰਾ ਦੇ ਮਾਮਲੇ ਵਿਚ ਇਹ ਇਸ ਲਈ ਖਾਸ ਹੈ ਕਿਉਂਕਿ ਇਸ ਹਾਲਤ ਕਾਰਨ ਕੀਮੇਰਾ ਨੂੰ ਦੋ ਵੱਖ-ਵੱਖ ਚਿਹਰੇ ਮਿਲੇ ਹਨ।

File PhotoFile Photo

ਇੰਨਾ ਹੀ ਨਹੀਂ ਕੀਮੇਰਾ ਇਸ ਲਈ ਜ਼ਿਆਦਾ ਖਾਸ ਹੈ ਕਿਉਂਕਿ ਇਸ ਕਾਰਨ ਉਸ ਦੇ ਚਿਹਰੇ ਦੇ ਵਿਚ ਇਕ ਲਾਈਨ ਹੈ। ਜਿਸ ਕਾਰਨ ਉਸ ਦੇ ਚਿਹਰੇ ਦਾ ਇਕ ਹਿੱਸਾ ਭੂਰੇ ਰੰਗ ਦਾ ਅਤੇ ਅੱਖ ਪੀਲੀ ਨਜ਼ਰ ਆਉਂਦੀ ਹੈ ਉੱਥੇ ਦੂਜਾ ਹਿੱਸਾ ਕਾਲੇ ਰੰਗ ਦਾ ਅਤੇ ਅੱਖ ਨੀਲੀ ਨਜ਼ਰ ਆਉਂਦੀ ਹੈ। ਇਸ ਕਾਰਨ ਇਹ ਬਿੱਲੀ ਹੋਰ ਵੀ ਜ਼ਿਆਦਾ ਖੂਬਸਰੂਤ ਅਤੇ ਡਰਾਉਣੀ ਦਿਖਾਈ ਦਿੰਦੀ ਹੈ। ਇਹ ਰੰਗ ਉਸ ਦੇ ਪੂਰੇ ਸਰੀਰ 'ਤੇ ਨਜ਼ਰ ਆਉਂਦਾ ਹੈ।

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement