
ਦੰਗਿਆਂ ਦੀ ਤਹਿ ਤਕ ਜਾਣ ਲਈ ਚੁਕਿਆ ਗਿਆ ਕਦਮ
ਨਵੀਂ ਦਿੱਲੀ : ਦਿੱਲੀ ਵਿਖੇ ਵਾਪਰੀਆਂ ਘਟਨਾਵਾਂ ਦੀ ਤਹਿ ਤਕ ਜਾਣ ਲਈ ਸਰਕਾਰ ਨੇ ਕਮਰਕੱਸ ਲਈ ਹੈ। ਇਸੇ ਤਹਿਤ ਦੰਗਿਆਂ ਦੀ ਜਾਂਚ ਲਈ ਸਰਕਾਰ ਵਲੋਂ ਐੱਸਆਈਟੀ ਗਠਿਤ ਕਰ ਦਿਤਾ ਗਿਆ ਹੈ। ਇਸੇ ਦੌਰਾਨ ਕ੍ਰਾਈਮ ਬ੍ਰਾਂਚ ਦੇ ਸਾਰੇ ਮਾਮਲੇ ਨੂੰ ਐੱਸਆਈਟੀ ਦੇ ਕੋਲ ਟਰਾਂਸਫਰ ਕਰ ਦਿਤੇ ਗਏ ਹਨ।
Photo
ਗਠਿਤ ਕੀਤੀ ਗਈ ਟੀਮ ਨੇ ਤੁਰੰਤ ਨਾਰਥ ਈਸਟ ਦਿੱਲੀ ਹਿੰਸਾ ਨਾਲ ਜੁੜੇ ਮਾਮਲਿਆਂ ਦੀ ਜਾਂਚ ਦਾ ਜ਼ਿੰਮਾ ਸੰਭਾਲ ਲਿਆ ਹੈ। ਇਹ ਦੋਵੇਂ ਟੀਮਾਂ ਐਡੀਸ਼ਨਲ ਐੱਸਪੀ ਬੀਕੇ ਸਿੰਘ ਦੀ ਅਗਵਾਈ 'ਚ ਜਾਂਚ ਕਰਨਗੀਆਂ। ਐੱਸਆਈਟੀ ਗਠਿਤ ਹੋਣ ਤੋਂ ਬਾਅਦ ਕਈ ਥਾਵਾਂ 'ਤੇ ਛਾਪੇਮਾਰੀ ਵੀ ਸ਼ੁਰੂ ਹੋ ਗਈ ਹੈ।
Photo
ਕਾਬਲੇਗੌਰ ਹੈ ਕਿ ਉੱਤਰ ਪੂਰਬੀ ਦਿੱਲੀ ਹਿੰਸਾ ਮਾਮਲੇ 'ਚ ਪੁਲਿਸ ਨੇ ਹੁਣ ਤਕ 48 ਮਾਮਲੇ ਦਰਜ ਕਰ ਕੇ 106 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਦੌਰਾਨ ਪੁਲਿਸ ਵਲੋਂ ਸੀਸੀਟੀਵੀ ਫੁਟੇਜ ਤੇ ਡਰੋਨ ਦੇ ਫੁਟੇਜ ਦੇ ਆਧਾਰ 'ਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤਕ ਐੱਸਆਈਟੀ ਗਠਿਤ ਹੋਣ ਨਾਲ ਮਾਮਲੇ 'ਚ ਤੇਜ਼ੀ ਨਾਲ ਜਾਂਚ ਦੀ ਉਮੀਦ ਵੱਧ ਗਈ ਹੈ।
Photo
ਦਿੱਲੀ ਵਿਖੇ ਵਾਪਰੇ ਇਨ੍ਹਾਂ ਦੰਗਿਆਂ ਦੌਰਾਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਦੰਗਿਆਂ 'ਚ ਕਈ ਲੋਕਾਂ ਦੇ ਘਰ ਵੀ ਤਬਾਹ ਹੋਏ ਹਨ। ਬਹੁਤ ਸਾਰੀਆਂ ਦੁਕਾਨਾਂ ਵੀ ਦੰਗਾਈਆਂ ਦੀ ਭੇਂਟ ਚੜ੍ਹ ਚੁਕੀਆਂ ਹਨ। ਇਸ ਤੋਂ ਇਲਾਵਾ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ 34 ਤਕ ਪਹੁੰਚ ਗਈ ਹੈ।
file photo
ਦਿੱਲੀ 'ਚ ਸੀਏਏ ਦੇ ਵਿਰੋਧ 'ਚ ਸ਼ੁਰੂ ਹੋਇਆ ਪ੍ਰਦਰਸ਼ਨ 24 ਫ਼ਰਵਰੀ, 2020 ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਇਹ ਲਗਾਤਾਰ ਵੱਧਦਾ ਹੀ ਗਿਆ। ਇਸ ਹਿੰਸਾ 'ਚ ਹੁਣ ਤਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚਾਰ ਦਿਨਾਂ ਤਕ ਦਿੱਲੀ ਦੰਗਾਕਾਰੀਆਂ ਦੇ ਕਬਜ਼ੇ 'ਚ ਰਹੀ।