
ਭਾਰਤ ਵਿਚ ਡਾਟਾ ਦੀ ਵਰਤੋਂ ਆਲਮੀ ਪੱਧਰ 'ਤੇ ਸੱਭ ਤੋਂ ਜ਼ਿਆਦਾ
ਨਵੀਂ ਦਿੱਲੀ : ਸਸਤੇ ਡਾਟਾ ਪਲਾਨ, ਹੈਂਡਸੈੱਟ ਦੀ ਘੱਟ ਕੀਮਤ, ਵੀਡੀਉ ਸੇਵਾਵਾਂ ਦੀ ਵਧਦੀ ਦਿਲਚਸਪੀ ਅਤੇ 4-ਜੀ ਨੈੱਟਵਰਕ ਕਾਰਨ ਭਾਰਤ ਵਿਚ ਪ੍ਰਤੀ ਗਾਹਕ ਡਾਟਾ ਦੀ ਔਸਤ ਮਹੀਨੇ ਦੀ ਖਪਤ ਵਧ ਕੇ 11 ਜੀਬੀ ਹੋ ਗਈ ਹੈ। ਦੂਰਸੰਚਾਰ ਕੰਪਨੀ ਨੋਕੀਆ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ ਹੈ।
Photo
ਨੋਕੀਆ ਦੀ ਸਾਲਾਨਾ ਮੋਬਾਈਲ ਬ੍ਰਾਡਬੈਂਡ ਇੰਡੀਆ ਟ੍ਰੈਫ਼ਿਕ ਇੰਡੈਕਸ (ਐਮਬਿਟ) ਰਿਪੋਰਟ ਵਿਚ ਕਿਹਾ ਗਿਆ ਹੈ ਕਿ 2019 ਵਿਚ ਦੇਸ਼ 'ਚ ਕੁੱਲ ਡਾਟਾ ਦੀ ਵਰਤੋਂ 47 ਫ਼ੀ ਸਦੀ ਵਧੀ। ਕੁੱਲ ਡਾਟਾ ਖਪਤ 'ਚ 4-ਜੀ ਦਾ ਹਿੱਸਾ 96 ਫ਼ੀ ਸਦੀ ਹੈ।
Photo
ਉਥੇ ਹੀ ਇਸ ਦੌਰਾਨ 3-ਜੀ ਡਾਟਾ ਦੀ ਖਪਤ ਵਿਚ ਸੱਭ ਤੋਂ ਜ਼ਿਆਦਾ 30 ਫ਼ੀ ਸਦੀ ਦੀ ਗਿਰਾਵਟ ਆਈ ਹੈ।
Photo
ਨੋਕੀਆ ਇੰਡੀਆ ਦੇ ਮੁੱਖ ਮਾਰਕੀਟਿੰਗ ਅਧਿਕਾਰੀ ਅਮਿਤ ਮਾਰਵਾਹ ਨੇ ਕਿਹਾ,''ਦਸੰਬਰ 2019 ਵਿਚ ਔਸਤ ਮਹੀਨਾਵਾਰ ਡਾਟਾ ਉਪਯੋਗ ਪ੍ਰਤੀ ਗਾਹਕ 16 ਫ਼ੀ ਸਦੀ ਸਾਲਾਨਾ ਵਾਧੇ ਨਾਲ 11 ਗੀਗਾਬਾਈਟ (ਜੀਬੀ) 'ਤੇ ਪਹੁੰਚ ਗਿਆ। 4-ਜੀ ਨੈੱਟਵਰਕ ਵਲੋਂ ਅਪਡੇਟ, ਡਾਟਾ ਦੀ ਘੱਟ ਕੀਮਤ, ਸਸਤੇ ਸਮਾਰਟਫ਼ੋਨ ਅਤੇ ਵੀਡੀਉ ਦੀ ਵਧਦੀ ਦਿਲਚਸਪੀ ਕਾਰਨ ਡਾਟਾ ਦੀ ਵਰਤੋਂ ਵਧੀ ਹੈ।''
Photo
ਉਨ੍ਹਾਂ ਕਿਹਾ ਕਿ ਭਾਰਤ ਵਿਚ ਡਾਟਾ ਦੀ ਵਰਤੋਂ ਯਕੀਨੀ ਤੌਰ 'ਤੇ ਆਲਮੀ ਪੱਧਰ 'ਤੇ ਸੱਭ ਤੋਂ ਜ਼ਿਆਦਾ ਹੈ। ਇਸ ਮਾਮਲੇ ਵਿਚ ਭਾਰਤ ਦੁਨੀਆ ਦੇ ਹੋਰ ਦੇਸ਼ਾਂ ਮਸਲਨ ਚੀਨ, ਅਮਰੀਕਾ, ਫ਼ਰਾਂਸ, ਦਖਣੀ ਕੋਰੀਆ, ਜਾਪਾਨ, ਜਰਮਨੀ ਅਤੇ ਸਪੇਨ ਤੋਂ ਅੱਗੇ ਹੈ।