ਕਮਾਲ : 12 ਸਾਲ ਦੀ ਉਮਰ 'ਚ ਬਣਿਆ ਡਾਟਾ ਸਾਇੰਟਿਸਟ
Published : Nov 26, 2019, 10:29 am IST
Updated : Nov 26, 2019, 10:29 am IST
SHARE ARTICLE
data scientist
data scientist

ਹੈਦਰਾਬਾਦ ਦੇ 12 ਸਾਲ ਦੇ ਸਿਧਾਰਥ ਸ਼੍ਰੀਵਾਸਤਵ ਪਿਲੱਈ ਨੇ ਇਕ ਅਨੋਖਾ ਕੀਰਤੀਮਾਨ ਰਚਿਆ ਹੈ। ਉਨ੍ਹਾਂ ਨੂੰ ਇੰਨੀ ਘੱਟ ਉਮਰ 'ਚ ਇਕ ਸਾਫ਼ਟਵੇਅਰ ਕੰਪਨੀ..

ਹੈਦਰਾਬਾਦ : ਹੈਦਰਾਬਾਦ ਦੇ 12 ਸਾਲ ਦੇ ਸਿਧਾਰਥ ਸ਼੍ਰੀਵਾਸਤਵ ਪਿਲੱਈ ਨੇ ਇਕ ਅਨੋਖਾ ਕੀਰਤੀਮਾਨ ਰਚਿਆ ਹੈ। ਉਨ੍ਹਾਂ ਨੂੰ ਇੰਨੀ ਘੱਟ ਉਮਰ 'ਚ ਇਕ ਸਾਫ਼ਟਵੇਅਰ ਕੰਪਨੀ 'ਚ ਡਾਟਾ ਸਾਇੰਟਿਸਟ ਦੇ ਤੌਰ 'ਤੇ ਕੰਮ ਮਿਲ ਗਿਆ ਹੈ। ਸਿਧਾਰਥ ਸ਼੍ਰੀ ਚੈਤਨਯ ਸਕੂਲ 'ਚ ਜਮਾਤ 7 ਦਾ ਵਿਦਿਆਰਥੀ ਹੈ। ਸਿਧਾਰਥ ਨੂੰ ਸਾਫਟਵੇਅਰ ਕੰਪਨੀ ਮੋਂਟੈਜੀਨ ਸਮਾਰਟ ਬਿਜ਼ਨੈੱਸ ਸਾਲਊਸ਼ੰਜ਼ ਨੇ ਆਪਣੇ ਇੱਥੇ ਨੌਕਰੀ ਦਿੱਤੀ ਹੈ। ਇੰਨੀ ਘੱਟ ਉਮਰ 'ਚ ਇੱਥੇ ਤੱਕ ਪਹੁੰਚਣ ਲਈ ਸਿਧਾਰਥ ਆਪਣੇ ਪਰਿਵਾਰ ਦੇ ਲਗਾਤਾਰ ਉਤਸ਼ਾਹ ਨੂੰ ਸਿਹਰਾ ਦਿੰਦੇ ਹਨ।

data scientist data scientist

ਸਿਧਾਰਥ ਨੇ ਦੱਸਿਆ,''ਮੈਂ ਸ਼੍ਰੀ ਚੈਤਨਯ ਟੈਕਨੋ ਸਕੂਲ 'ਚ 7ਵੀਂ ਦਾ ਵਿਦਿਆਰਥੀ ਹਾਂ। ਸਾਫਟਵੇਅਰ ਕੰਪਨੀ ਜੁਆਇਨ ਕਰਨ ਦੇ ਪਿੱਛੇ ਮੇਰੀ ਸਭ ਤੋਂ ਵੱਡੀ ਪ੍ਰੇਰਨਾ ਤਨਮਯ ਬਖਸ਼ੀ ਹਨ। ਉਨ੍ਹਾਂ ਨੂੰ ਬਹੁਤ ਘੱਟ ਉਮਰ 'ਚ ਹੀ ਗੂਗਲ 'ਚ ਕਿ ਡਿਵੈਲਪਰ ਦੇ ਰੂਪ 'ਚ ਜਗ੍ਹਾ ਮਿਲ ਗਈ ਸੀ। ਹੁਣ ਉਹ ਦੁਨੀਆ ਨੂੰ ਇਹ ਸਮਝਣ 'ਚ ਮਦਦ ਕਰ ਰਹੇ ਹਨ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਕ੍ਰਾਂਤੀ ਕਿੰਨੀ ਸੁੰਦਰ ਚੀਜ਼ ਹੈ।''

data scientist data scientist

ਘੱਟ ਉਮਰ 'ਚ ਇੰਨੀਆਂ ਉਪਲੱਬਧੀਆਂ ਲਈ ਸਿਧਾਰਥ ਆਪਣੇ ਪਿਤਾ ਨੂੰ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਨੇ ਬਹੁਤ ਛੋਟੀ ਉਮਰ ਤੋਂ ਹੀ ਸਿਧਾਰਥ ਨੂੰ ਕੋਡਿੰਗ ਸਿਖਾਈ ਹੈ। ਇਸ ਬਾਰੇ ਸਿਧਾਰਥ ਦੱਸਦੇ ਹਨ,''ਘੱਟ ਉਮਰ ਤੋਂ ਹੀ ਮੇਰੀ ਮਦਦ ਕਰਨ ਵਾਲੇ ਹਨ ਮੇਰੇ ਪਾਪਾ। ਉਨ੍ਹਾਂ ਨੇ ਮੈਨੂੰ ਕਈ ਸਫ਼ਲ ਲੋਕਾਂ ਦੀਆਂ ਜੀਵਨੀਆਂ ਪੜ੍ਹਾਈਆਂ ਅਤੇ ਮੈਨੂੰ ਕੰਪਿਊਟਰ ਕੋਡਿੰਗ ਵੀ ਸਿਖਾਈ। ਅੱਜ ਮੈਂ ਜੋ ਵੀ ਹਾਂ ਉਨ੍ਹਾਂ ਕਾਰਨ ਹਾਂ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement