ਪੁਲਵਾਮਾ ਹਮਲੇ ਦੀ ਸਾਜਿਸ਼ ਦੇ ਮਾਮਲੇ ‘ਚ ਦੋਸ਼ੀ ਨਹੀਂ ਸੀ ਯੂਸੂਫ਼ ਚੋਪਨ: NIA
Published : Feb 27, 2020, 8:33 pm IST
Updated : Feb 29, 2020, 10:32 am IST
SHARE ARTICLE
Pulwama
Pulwama

ਦਿੱਲੀ ਦੇ ਪਟਿਆਲਾ ਹਾਉਸ ਕੋਰਟ ਨੇ ਪੁਲਵਾਮਾ ਹਮਲੇ ਦੀ ਸਾਜਿਸ਼ ਦੇ ਮਾਮਲੇ ‘ਚ ਇੱਕ...

ਨਵੀਂ ਦਿੱਲੀ: ਦਿੱਲੀ ਦੇ ਪਟਿਆਲਾ ਹਾਉਸ ਕੋਰਟ ਨੇ ਪੁਲਵਾਮਾ ਹਮਲੇ ਦੀ ਸਾਜਿਸ਼ ਦੇ ਮਾਮਲੇ ‘ਚ ਇੱਕ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਯੁਸੂਫ ਚੋਪਨ ਨਾਮ ਦੇ ਇਸ ਦੋਸ਼ੀ ਨੂੰ 25 ਫਰਵਰੀ ਨੂੰ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ਨੇ ਯੁਸੂਫ ਚੋਪਨ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ ਦਿੱਤੇ ਗਏ ਸਮੇਂ ਦੇ ਅੰਦਰ ਚਾਰਜਸ਼ੀਟ ਦਰਜ ਨਹੀਂ ਕਰ ਸਕੀ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਾਣਕਾਰੀ ਮਿਲੀ ਹੈ ਜਿਸਦੇ ਮੁਤਾਬਕ ਯੁਸੁਫ ਚੋਪਨ ਨੂੰ ਕਦੇ ਵੀ ਪੁਲਵਾਮਾ ਹਮਲੇ ਦੇ ਇਲਜ਼ਾਮ ਵਿੱਚ ਕਦੇ ਵੀ ਗਿਰਫਤਾਰ ਨਹੀਂ ਕੀਤਾ ਗਿਆ।  

Patiala House CourtPatiala House Court

ਪੀਐਸਏ ਦੇ ਤਹਿਤ ਜੇਲ੍ਹ ਵਿੱਚ ਬੰਦ ਹੈ ਯੁਸੁਫ

ਉਹ 6 ਹੋਰ ਲੋਕਾਂ ਦੇ ਨਾਲ ਐਨਆਈਏ ਦੇ ਮਾਮਲਿਆਂ ਵਿੱਚ ਗਿਰਫਤਾਰ ਕੀਤੇ ਗਏ ਸਨ, ਜੋ ਜੈਸ਼-ਏ-ਮੁਹੰਮਦ ਦੀ ਸਾਜਿਸ਼ ਨਾਲ ਸਬੰਧਤ ਸਨ, ਜਿਸ ਵਿੱਚ 8 ਆਰੋਪੀਆਂ ਦੇ ਖਿਲਾਫ 2 ਚਾਰਜਸ਼ੀਟ ਦਰਜ ਕੀਤੀਆਂ ਗਈਆਂ ਸਨ। ਜਾਂਚ ਦੇ ਦੌਰਾਨ, 7 ਓਵਰ ਗਰਾਉਂਡ ਵਰਕਰਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਘੱਟ ਸਬੂਤਾਂ ਦੇ ਕਾਰਨ ਯੂਸੁਫ ਚੋਪਨ ਦੇ ਖਿਲਾਫ ਚਾਰਜਸ਼ੀਟ ਦਰਜ ਨਹੀਂ ਕੀਤੀ ਗਈ ਸੀ।

Pulwama anniversary: PM Modi pays tribute to CRPF jawansPulwama 

ਅਜਿਹੇ ‘ਚ ਉਨ੍ਹਾਂ ਨੂੰ ਨਵੀਂ ਦਿੱਲੀ ਦੀ ਐਨਆਈਏ ਦੀ ਵਿਸ਼ੇਸ਼ ਅਦਾਲਤ ਤੋਂ 18.02.2020 ਨੂੰ ਜ਼ਮਾਨਤ ਦੇ ਦਿੱਤੀ ਗਈ।  ਇਸਤੋਂ ਬਾਅਦ ਉਨ੍ਹਾਂ ਨੂੰ ਡੀਐਮ ਪੁਲਵਾਮਾ ਦੇ ਹੁਕਮ ਨਾਲ ਸਾਰਵਜਨਿਕ ਸੁਰੱਖਿਆ ਅਧਿਨਿਯਮ ਦੇ ਤਹਿਤ ਵਾਪਸ ਕੋਟ ਭਲਵਾਲ ਜੇਲ੍ਹ ਜੰਮੂ ਭੇਜ ਦਿੱਤਾ ਗਿਆ। ਕਹਿਣ ਦੀ ਜ਼ਰੂਰਤ ਨਹੀਂ ਹੈ, ਐਨਆਈਏ ਨਿਰਪੱਖ ਜਾਂਚ ਦੀ ਨੀਤੀ ਦਾ ਪਾਲਣ ਕਰਦੀ ਹੈ।

Pulwama Attack Pulwama Attack

ਇਸਤੋਂ ਪਹਿਲਾਂ ਖਬਰ ਆਈ ਸੀ ਕਿ ਦਿੱਲੀ ਪਟਿਆਲਾ ਹਾਉਸ ਕੋਰਟ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ 18 ਫਰਵਰੀ ਨੂੰ ਇਹ ਹੁਕਮ ਦਿੱਤਾ ਸੀ ਕਿ ਯੁਸੂਫ ਚੋਪਨ ਕਾਨੂੰਨੀ ਤੌਰ ‘ਤੇ ਜ਼ਮਾਨਤ ਦਾ ਹੱਕਦਾਰ ਹੈ। ਅਦਾਲਤ ਨੇ ਚੋਪਨ ਨੂੰ ਜ਼ਮਾਨਤ ਬਾਂਡ ਦੇ ਨਾਲ 50 ਹਜਾਰ ਰੁਪਏ ਦਾ ਨਿਜੀ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਸੀ।

Pulwama attackPulwama attack

ਸਬੂਤਾਂ ਦੀ ਅਣਹੋਂਦ ਵਿੱਚ ਦਰਜ ਨਹੀਂ ਹੋਈ ਚਾਰਜ ਸ਼ੀਟ ਉਸੂਫ ਨੂੰ ਇਹ ਜ਼ਮਾਨਤ ਉਸ ਹਾਲਤ ਵਿੱਚ ਮਿਲੀ ਜਦੋਂ ਗਿਰਫਤਾਰ ਕੀਤੇ ਜਾਣ ਤੋਂ 180 ਦਿਨ ਦੇ ਗੁਜ਼ਰ ਜਾਣ ਤੋਂ ਬਾਅਦ ਵੀ ਜਾਂਚ ਏਜੰਸੀ ਚਾਰਜਸ਼ੀਟ ਦਾਖਲ ਨਹੀਂ ਕਰ ਸਕੀ। ਐਨਆਈਏ ਨੇ ਸਵੀਕਾਰ ਕੀਤਾ ਕਿ ਜਾਂਚ ਏਜੰਸੀ ਸਮਾਂ ਨਿਕਲਣ  ਤੋਂ ਬਾਅਦ ਵੀ ਸਬੂਤਾਂ ਦੇ ਅਣਹੋਂਦ ਵਿੱਚ ਚਾਰਜਸ਼ੀਟ ਦਾਖਲ ਨਹੀਂ ਕਰ ਸਕੀ। ਜਾਣਕਾਰੀ ਦਿੱਤੀ ਗਈ ਕਿ ਏਜੰਸੀ ਮਾਮਲੇ ਵਿੱਚ ਅੱਗੇ ਦੀ ਜਾਂਚ ਕਰ ਰਹੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement