
ਨੌਦੀਪ ਕੌਰ ਕਰਨਾਲ ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ ਅੱਜ ਦਿੱਲੀ ਵਿਖੇ ਕਿਸਾਨ ਮੋਰਚੇ...
ਨਵੀਂ ਦਿੱਲੀ: ਨੌਦੀਪ ਕੌਰ ਕਰਨਾਲ ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ ਅੱਜ ਦਿੱਲੀ ਵਿਖੇ ਕਿਸਾਨ ਮੋਰਚੇ ਦੇ ਸਿੰਘੂ ਬਾਰਡਰ ‘ਤੇ ਪਹੁੰਚੀ, ਜਿੱਥੇ ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਲੋਕਾਂ ਨੂੰ ਕ੍ਰਾਂਤੀਕਾਰੀ ਸਲਾਮ ਕਰਦੀ ਹਾਂ ਜਿਨਾਂ ਨੇ ਮੈਨੂੰ ਜੇਲ੍ਹ ਵਿਚੋਂ ਰਿਹਾਅ ਕਰਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਹੀ ਖ਼ਾਸ ਦਿਨ ਹੈ ਯਾਨੀ ਦਲਿੱਤ ਭਾਈਚਾਰੇ ਦੇ ਭਗਤ ਰਵੀਦਾਸ ਦਾ ਪ੍ਰਕਾਸ਼ ਪਰਵ ਹੈ।
ਕਿਸਾਨ ਅਤੇ ਮਜ਼ਦੂਰ ਇਸ ਤਰ੍ਹਾਂ ਜੁੜੇ ਹੋਏ ਹਨ ਜਿਵੇਂ ਕਿ ਨੂੰਹ ਅਤੇ ਮਾਸ ਦਾ ਰਿਸ਼ਤਾ ਹੋਵੇ ਕਿਉਂਕਿ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਸਿਰਫ਼ ਕਿਸਾਨ ਅੰਦੋਲਨ ਨਹੀਂ ਬਲਕਿ ਕਿਸਾਨ, ਮਜ਼ਦੂਰ, ਅਤੇ ਆਮ ਲੋਕਾਂ ਦਾ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿਚ ਉਹ ਹਰ ਇੱਕ ਇਨਸਾਨ ਹੈ ਜੋ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਤੰਗ ਹੈ, ਖੇਤੀ ਦੇ ਕਾਲੇ ਕਾਨੂੰਨਾਂ ਤੋਂ ਤੰਗ ਹੈ, ਅਤੇ ਅੱਜ ਦੇਸ਼ ਦੀ ਜਨਤਾ ਜਾਗ ਗਈ ਹੈ ਇਸ ਲਈ ਸਰਕਾਰ ਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ।
Naudeep Kaur
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਮਝਦੇ ਹਨ ਕਿ ਅੱਜ ਦੀਆਂ ਸਰਕਾਰਾਂ ਸਾਡੇ ਨਾਲ ਧੱਕਾ ਕਰ ਰਹੀਆਂ ਹਨ, ਉਹ ਇੱਥੇ ਜਰੂਰ ਆਉਣਗੇ ਅਤੇ ਜਰੂਰ ਬੋਲਣਗੇ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਕਿਸਾਨ ਮਜ਼ਦੂਰ ਆਪਣੀ ਮਿਹਨਤ ਦੇ ਮੁੱਲ ਲਈ ਜੇਕਰ ਸਰਕਾਰ ਖਿਲਾਫ਼ ਸੜਕਾਂ ‘ਤੇ ਉਤਰਦੇ ਹਨ ਤਾਂ ਉਨ੍ਹਾਂ ਨੂੰ ਅਤਿਵਾਦੀ, ਖਾਲੀਸਤਾਨੀ, ਨਕਸਲਵਾਦੀ ਦੱਸਿਆ ਜਾਂਦਾ ਹੈ ਪਰ ਅਸੀਂ ਜਾਣਦੇ ਹਾਂ ਅਸੀਂ ਕੌਣ ਹਾਂ।
Kissan
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਵੀ ਅਤਿਵਾਦੀ ਕਿਹਾ ਗਿਆ ਸੀ ਪਰ ਉਹ ਸਾਡਾ ਹੀਰੋ ਹੈ ਕਿਉਂਕਿ ਅਸੀਂ ਉਹ ਲੋਕ ਹਾਂ ਜੋ ਇਤਿਹਾਸ ਰਚਦੇ ਹਨ। ਨੌਦੀਪ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਜਰੂਰ ਯਾਦ ਕਰਨਗੀਆਂ ਕਿ ਸਾਡੇ ਮਾਂ-ਬਾਪ, ਸਾਡੇ ਬਜੁਰਗ ਸਾਡੇ ਹੱਕਾਂ ਲਈ ਲੜੇ ਸਨ ਅਤੇ ਅਸੀਂ ਉਨਾਂ ਸਮਾਂ ਲੜਦੇ ਰਹਾਂਗੇ ਜਿਨਾਂ ਸਮਾਂ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ।
naudeep kaur
ਉਨ੍ਹਾਂ ਕਹਿਣਾ ਚਾਹੁੰਦੀ ਹਾਂ ਕਿ ਕਿਸਾਨ ਸੰਗਠਨ, ਮਜ਼ਦੂਰ ਸੰਗਠਨ ਸਾਰਿਆਂ ਮਿਲਕੇ ਇਸ ਅੰਦੋਲਨ ਨੂੰ ਹੋਰ ਅਗਾਂਹ ਤੱਕ ਲੈ ਕੇ ਜਾਣਾ ਚਾਹੀਦਾ ਹੈ ਕਿਉਂਕਿ ਸਰਕਾਰ ਸਾਡਾ ਫ਼ਾਇਦਾ ਚੁੱਕਣਾ ਚਾਹੁੰਦੀ ਹੈ।