ਨੌਦੀਪ ਦੀ ਰਿਹਾਈ ’ਤੇ ਪ੍ਰਤਾਪ ਸਿੰਘ ਬਾਜਵਾ ਦਾ ਟਵੀਟ, ਕਿਹਾ ਇਹ ਬਹੁਤ ਹੀ ਚੰਗੀ ਖਬਰ ਹੈ
Published : Feb 26, 2021, 5:35 pm IST
Updated : Feb 26, 2021, 5:35 pm IST
SHARE ARTICLE
Partap Singh Bajwa
Partap Singh Bajwa

ਕਿਹਾ ਉਮੀਦ ਹੈ ਕਿ ਹੁਣ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਪੜਤਾਲ ਦੌਰਾਨ ਵੀ ਉਸ ਨੂੰ ਇਨਸਾਫ਼ ਮਿਲੇਗਾ ।

ਚੰਡੀਗੜ੍ਹ : ਮਜ਼ਦੂਰ ਕਾਰਕੁਨ ਨੌਦੀਪ ਦੀ ਜ਼ਮਾਨਤ ਤੋਂ ਬਾਅਦ ਲਗਾਤਾਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ । ਪੰਜਾਬ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਰਾਹੀਂ ਕਿਹਾ ਕਿਰਤ ਕਾਰਕੁਨ ਨੌਦੀਪ ਦੀ ਰਿਹਾਈ ਦੀ ਬਹੁਤ ਚੰਗੀ ਖ਼ਬਰ ਹੈ । ਉਨ੍ਹਾਂ ਨੇ ਕਿਹਾ ਉਮੀਦ ਹੈ ਕਿ ਹੁਣ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਪੜਤਾਲ ਦੌਰਾਨ ਵੀ ਉਸ ਨੂੰ ਇਨਸਾਫ਼ ਮਿਲੇਗਾ  । ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਜ਼ਦੂਰ ਕਾਰਕੁਨ ਨੂੰ ਲਗਾਤਾਰ 45 ਦਿਨ ਜੇਲ੍ਹ ਵਿਚ ਗੁਜ਼ਾਰਨੇ ਜੋ ਬਹੁਤ ਹੀ ਮੰਦਭਾਗਾ ਹੈ। 

photophotoਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਟਵੀਟ ਵਿਚ ਕਿਹਾ ਕਿ ਨੌਦੀਪ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ, ਇਹ ਬਹੁਤ ਹੀ ਚੰਗੀ ਖਬਰ ਹੈ ਕਿ ਮੇਰੀ ਉਮੀਦ ਹੈ ਕਿ ਉਸ ਨੂੰ ਕੈਦ ਵਿੱਚ ਰਹਿਣ ਦੇ ਹਾਲਾਤ ਬਾਰੇ ਪੂਰੀ ਪੜਤਾਲ ਕੀਤੀ ਜਾਵੇਗੀ ਅਤੇ ਸਰਕਾਰ ਵੱਲੋਂ ਭਿੰਨ ਭਿੰਨ ਵਿਚਾਰਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਦਾ ਕਾਰਨ ਨਹੀਂ ਹੋਣਾ ਚਾਹੀਦਾ ।

Partap singh Bajwa Partap singh Bajwaਜ਼ਿਕਰਯੋਗ ਹੈ ਕਿ  ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਈ ਮਹੀਨਿਆਂ ਤੋਂ ਚੱਲ ਰਿਹਾਕਿਸਾਨ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ  ਦੌਰਾਨ ਮਜ਼ਦੂਰ ਅਧਿਕਾਰ ਕਾਰਕੁੰਨ 23 ਸਾਲਾ ਲੜਕੀ ਨੌਦੀਪ ਕੌਰ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਲਈ ਅੱਗੇ ਆਈ ਸੀ। ਨੌਦੀਪ ਕੌਰ ਪਿਛਲੇ ਡੇਢ ਮਹੀਨੇ ਤੋਂ ਪੁਲਿਸ ਹਿਰਾਸਤ 'ਚ ਸੀ। ਇਸ ਵਿਚਕਾਰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨੌਦੀਪ ਕੌਰ ਦੇ ਵਿਰੁੱਧ ਦਰਜ ਤੀਜੀ ਐਫ. ਆਈ. ਆਰ ਤਹਿਤ ਜ਼ਮਾਨਤ ਮਿਲ ਗਈ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement