INS ਨੇ ਗੂਗਲ ਤੋਂ ਭਾਰਤੀ ਅਖ਼ਬਾਰਾਂ ਦੀ ਸਮੱਗਰੀ ਦਾ ਇਸਤੇਮਾਲ ਕਰਨ ਲਈ ਭੁਗਤਾਨ ਕਰਨ ਨੂੰ ਕਿਹਾ
Published : Feb 27, 2021, 2:57 pm IST
Updated : Feb 27, 2021, 2:57 pm IST
SHARE ARTICLE
Google
Google

ਇੰਡੀਅਨ ਨਿਊਜ਼ ਸੁਸਾਇਟੀ (ਆਈਐਨਐਸ) ਨੇ ਗੂਗਲ ਨੂੰ ਕਿਹਾ ਕਿ ਭਾਰਤੀ...

ਨਵੀਂ ਦਿੱਲੀ: ਇੰਡੀਅਨ ਨਿਊਜ਼ ਸੁਸਾਇਟੀ (ਆਈਐਨਐਸ) ਨੇ ਗੂਗਲ ਨੂੰ ਕਿਹਾ ਕਿ ਭਾਰਤੀ ਅਖਬਾਰਾਂ ਦੀ ਸਮੱਗਰੀ ਦਾ ਇਸਤੇਮਾਲ ਕਰਨ ਦੇ ਲਈ ਉਹ ਉਨ੍ਹਾਂ ਨੂੰ ਭੁਗਤਾਨ ਕਰੇ ਅਤੇ ਕਿਹਾ ਕਿ ਕੰਪਨੀ ਦਾ ਇਸ਼ਤਿਹਾਰ ਲਗਾਉਣ ਦੀ ਹਿੱਸੇਦਾਰੀ ਵਧਾ ਕੇ 85 ਫ਼ੀਸਦੀ ਕਰੇ। ਗੂਗਲ ਨੂੰ ਲਿਖੇ ਪੱਤਰ ਵਿਚ ਆਈਐਨਐਸ ਦੇ ਪ੍ਰਧਾਨ ਐਲ. ਆਦਿਮੁਲਮ ਨੇ ਕਿਹਾ ਕਿ ਪ੍ਰਕਾਸ਼ਕਾਂ ਨੂੰ ਕਾਫ਼ੀ ਅਪਾਰਦਰਸ਼ੀ ਇਸ਼ਤਿਹਾਰ ਵਿਵਸਥਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

News PaperNews Paper

ਕਿਉਂਕਿ ਉਨ੍ਹਾਂ ਦੇ ਕੋਲ ਗੂਗਲ ਦੀ ਮਸ਼ਹੂਰੀ ਮੁੱਲ ਰਾਸ਼ੀ ਦਾ ਵੇਰਵਾ ਨਹੀਂ ਹੈ। ਆਈਐਨਐਸ ਨੇ ਗੂਗਲ ਨੂੰ ਭਾਰਤੀ ਅਖਬਾਰਾਂ ਵਿੱਚ ਛਪੀ ਖਬਰਾਂ ਦੇ ਉਪਯੋਗ ਨੂੰ ਲੈ ਕੇ ਵਿਆਪਕ ਰੂਪ ਤੋਂ ਰਾਸ਼ੀ ਦੇਣ ਅਤੇ ਮਸ਼ਹੂਰੀ ਤੋਂ ਪ੍ਰਾਪਤ ਪੈਸੇ ਦੇ ਮਾਮਲੇ ਵਿਚ ਬਣਦਾ ਹਿੱਸਾ ਦੇਣ ਲਈ ਕਿਹਾ ਹੈ। ਆਈਐਨਐਸ ਨੇ ਬਿਆਨ ਜਾਰੀ ਕਰ ਕਿਹਾ, ਸੁਸਾਇਟੀ ਨੇ ਕਿਹਾ ਕਿ ਗੂਗਲ ਨੂੰ ਇਸ਼ਤਿਹਾਰ ਮਾਲੀਆ ਵਿਚ ਪ੍ਰਕਾਸ਼ਤ ਦੀ ਹਿੱਸੇਦਾਰੀ ਵਧਾ ਕੇ 85 ਫ਼ੀਸਦੀ ਕਰਨੀ ਚਾਹੀਦੀ ਹੈ।

InsIns

ਅਤੇ ਗੂਗਲ ਵੱਲੋਂ ਪ੍ਰਕਾਸ਼ਕਾਂ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਮਾਲੀਆ ਰਿਪੋਰਟ ਵਿਚ ਜ਼ਿਆਦਾ ਪਾਰਦਰਸ਼ਤਾ ਯਕੀਨਨ ਕਰਨੀ ਚਾਹੀਦੀ ਹੈ। ਸੁਸਾਇਟੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੁਨੀਆ ਭਰ ਦੇ ਪ੍ਰਕਾਸ਼ਕ ਵਿਸ਼ੇ ਦੇ ਲਈ ਉਚਿਤ ਭਗਤਾਨ ਅਤੇ ਗੂਗਲ ਦੇ ਨਾਲ ਇਸ਼ਤਿਹਾਰ ਮਾਲੀਆ ਵਿਚ ਉਚਿਤ ਸਾਝੇਦਾਰੀ ਦੀ ਮੰਗ ਕਰ ਰਹੇ ਹਨ। ਸੰਸਥਾ ਨੇ ਕਿਹਾ ਕਿ ਹਾਲ ਹੀ ‘ਚ ਗੂਗਲ ਨੇ ਪ੍ਰਾਂਸ, ਯੂਰਪੀ ਸੰਘ ਅਤੇ ਆਸਟ੍ਰੇਲੀਆ ਵਿਚ ਪ੍ਰਕਾਸ਼ਕਾਂ ਨੂੰ ਬਿਹਤਰ ਭੁਗਤਾਨ ਉਤੇ ਸਹਿਮਤੀ ਜਤਾਈ ਹੈ।

News PaperNews Paper

ਬਿਆਨ ਅਨੁਸਾਰ, ਅਖਬਾਰ ਜੋ ਖਬਰ ਪ੍ਰਕਾਸ਼ਤ ਕਰਦੇ ਹਨ, ਉਸ ਉਤੇ ਕਾਫ਼ੀ ਖਰਚਾ ਆਉਂਦਾ ਹੈ ਅਤੇ ਇਹ ਉਹੀ ਭਰੋਸੇਮੰਦ ਖਬਰਾਂ ਹਨ, ਜਿਸਨੇ ਗੂਗਲ ਨੂੰ ਸ਼ੁਰੂਆਤ ਤੋਂ ਹੀ ਭਰੋਸਮੰਦ ਬਣਾਇਆ ਹੈ। ਗੂਗਲ ਇੰਡੀਆ ਨੇ ਦੇਸ਼ ਵਿਚ ਪ੍ਰਬੰਧਕ ਸੰਜੇ ਗੁਪਤਾ ਨੂੰ ਲਿਖੇ ਪੱਤਰ ਵਿਚ ਆਈਐਨਐਸ ਨੇ ਕਿਹਾ, ਅਖਬਰਾਂ ਵਿਚ ਛਪੀਆਂ ਖਬਰਾਂ ਦੇ ਲਈ ਗੂਗਲ ਨੂੰ ਭੁਗਤਾਨ ਕਰਨਾ ਚਾਹੀਦਾ ਹੈ।

GoogleGoogle

ਅਖਬਾਰ ਹਜਾਰਾਂ ਪੱਤਰਕਾਰਾਂ ਨੂੰ ਨਿਯੁਕਤ ਕਰਦੇ ਹਨ ਅਤੇ ਉਨ੍ਹਾਂ ਦੇ ਮਾਧੀਅਮ ਨਾਲ ਖਬਰਾਂ ਪ੍ਰਾਪਤ ਕਰਦੇ ਹਨ ਅਤੇ ਉਸਦੀ ਤਸਦੀਕ ਕਰਦੇ ਹਨ। ਇਸ ਵਿਚ ਕਾਫ਼ੀ ਖਰਚਾ ਆਉਂਦਾ ਹੈ। ਆਈਐਨਐਸ ਨੇ ਫਰੀਜ ਸੂਚਨਾ ਨਾਲ ਨਿਪਟਣ ਦੇ ਲਈ ਰਜਿਸਟਰਡ ਖਬਰ ਪ੍ਰਕਾਸ਼ਕਾਂ ਦੀ ਸੰਪਾਦਕੀ ਵਿਸ਼ੇ ਨੂੰ ਜ਼ਿਆਦਾ ਮਹੱਤਵ ਦੇਣ ਦਾ ਵੀ ਮੁੱਦਾ ਚੁੱਕਿਆ ਹੈ। ਆਈਐਨਐਸ ਵੱਲੋਂ ਇਹ ਬਿਆਨ ਫੇਸਬੁੱਕ ਅਤੇ ਗੂਗਲ ਵੱਲੋਂ ਖਬਰਾਂ ਦੇ ਇਸਤੇਮਾਲ ਨੂੰ ਲੈ ਕੇ ਆਸਟ੍ਰੇਲੀਆ ਵਿਚ ਲਿਆਏ ਗਏ ਇਕ ਕਾਨੂੰਨ ਤੋਂ ਬਾਅਦ ਆਇਆ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement