
ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਪੋਸਟ ਗ੍ਰੈਜੂਏਟ ਦੂਜੇ ਸਾਲ ਦਾ ਵਿਦਿਆਰਥੀ ਗ੍ਰਿਫ਼ਤਾਰ
ਹੈਦਰਾਬਾਦ : ਤੇਲੰਗਾਨਾ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਤੋਂ 4 ਦਿਨ ਬਾਅਦ ਐਤਵਾਰ ਰਾਤ ਨੂੰ ਇਕ ਮੈਡੀਕਲ ਵਿਦਿਆਰਥਣ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ 26 ਸਾਲਾ ਪ੍ਰੀਤੀ ਨੇ ਬੁੱਧਵਾਰ ਨੂੰ ਕਾਕਟੀਆ ਮੈਡੀਕਲ ਕਾਲਜ ਵਿਚ ਆਪਣੇ ਸੀਨੀਅਰ ਦੁਆਰਾ ਕਥਿਤ ਤੌਰ 'ਤੇ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਐਮਜੀਐਮ ਹਸਪਤਾਲ ਵਿਚ ਰਾਤ ਨੂੰ ਕੰਮ ਕਰਨ ਤੋਂ ਬਾਅਦ ਉਹ ਬੇਹੋਸ਼ ਪਾਈ ਗਈ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਹੈਦਰਾਬਾਦ ਲਿਜਾਇਆ ਗਿਆ।
ਇਹ ਵੀ ਪੜ੍ਹੋ: ਤਰਨਤਾਰਨ 'ਚ ਵੱਡੀ ਵਾਰਦਾਤ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੇਜਰ ਸਿੰਘ ਧਾਰੀਵਾਲ ਦੀ ਗੋਲੀ ਮਾਰ ਕੇ ਕਤਲ
ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਪੋਸਟ ਗ੍ਰੈਜੂਏਟ ਦੂਜੇ ਸਾਲ ਦੇ ਵਿਦਿਆਰਥੀ ਮੁਹੰਮਦ ਅਲੀ ਸੈਫ ਨੂੰ ਪੁਲਿਸ ਨੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਦੇ ਤਹਿਤ ਰੈਗਿੰਗ, ਖੁਦਕੁਸ਼ੀ ਲਈ ਉਕਸਾਉਣ ਅਤੇ ਪਰੇਸ਼ਾਨ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਵਿਦਿਆਰਥੀ ਦੇ ਪਿਤਾ ਨਰਿੰਦਰ ਨੇ ਦੱਸਿਆ ਕਿ ਉਹਨਾਂ ਨੇ ਸੀਨੀਅਰ ਵਿਦਿਆਰਥੀ ਖ਼ਿਲਾਫ਼ ਕਾਲਜ ਅਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ: CBI ਦੇ ਬਹੁਤੇ ਅਧਿਕਾਰੀ ਸਿਸੋਦੀਆ ਦੀ ਗ੍ਰਿਫ਼ਤਾਰੀ ਦੇ ਹੱਕ ਵਿੱਚ ਨਹੀਂ ਸਨ: ਅਰਵਿੰਦ ਕੇਜਰੀਵਾਲ
ਪੀੜਤ ਪਰਿਵਾਰ ਨੇ ਲਾਸ਼ ਨੂੰ ਨਿਮਜ਼, ਹੈਦਰਾਬਾਦ ਤੋਂ ਪੋਸਟਮਾਰਟਮ ਲਈ ਲੈ ਕੇ ਜਾਣ ਅਤੇ ਫਿਰ ਅੰਤਿਮ ਸੰਸਕਾਰ ਲਈ ਜੱਦੀ ਪਿੰਡ ਲਿਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਕਈ ਲਾਂਬਾਡਾ ਆਦਿਵਾਸੀ ਸੰਘਾਂ ਨੇ ਵੀ ਹੈਦਰਾਬਾਦ ਵਿਚ ਐਨਆਈਐਮਐਸ, ਵਾਰੰਗਲ ਵਿਚ ਕਾਕਤੀਆ ਮੈਡੀਕਲ ਕਾਲਜ ਅਤੇ ਐਮਜੀਐਮ ਹਸਪਤਾਲ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ NRI ਦੇ ਘਰ 'ਚ ਚੋਰੀ: ਬਾਥਰੂਮ-ਰਸੋਈ 'ਚੋਂ ਭਾਂਡੇ ਅਤੇ ਟੂਟੀਆਂ ਵੀ ਲੈ ਗਏ ਚੋਰ
ਸਰਕਾਰ, ਸੁਪਰਡੈਂਟ, ਪ੍ਰਿੰਸੀਪਲ ਅਤੇ ਐਮਜੀਐਮ ਹਸਪਤਾਲ ਦੇ ਅਨੈਸਥੀਸੀਓਲੋਜੀ ਵਿਭਾਗ ਦੇ ਮੁਖੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਰਾਜਪਾਲ ਤਮਿਲੀਸਾਈ ਸੁੰਦਰਰਾਜਨ ਨੇ ਹਸਪਤਾਲ ਵਿਚ ਪ੍ਰੀਤੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਦੇ ਪਰਿਵਾਰ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ।