ਆਰਿਫ਼ ਤੇ ਸਾਰਸ ਦੀ ਦੋਸਤੀ ਬਣੀ ਮਿਸਾਲ, ਜਖ਼ਮ 'ਤੇ ਮੱਲ੍ਹਮ ਲਗਾਉਣ ਤੋਂ ਹੋਈ ਸ਼ੁਰੂ ਤੇ ਹੁਣ..... 
Published : Feb 27, 2023, 2:04 pm IST
Updated : Feb 27, 2023, 2:26 pm IST
SHARE ARTICLE
The friendship of Arif and Saras became an example, it started from putting ointment on the wound and now.....
The friendship of Arif and Saras became an example, it started from putting ointment on the wound and now.....

ਆਰਿਫ਼ ਨੇ ਇੱਕ ਸਾਲ ਪਹਿਲਾਂ ਸਾਰਸ ਦੇ ਜ਼ਖ਼ਮ 'ਤੇ ਮੱਲ੍ਹਮ ਲਗਾਈ ਸੀ

ਅਮੇਠੀ  : ਯੇ ਦੋਸਤੀ ਹਮ ਨਹੀਂ ਤੋੜੇਗੇ....ਇਹ ਦੇਖਣ ਅਤੇ ਸੁਣਨ ਵਿਚ ਅਜੀਬ ਲੱਗ ਸਕਦਾ ਹੈ, ਪਰ ਇਹ ਪੂਰੀ ਤਰ੍ਹਾਂ ਸੱਚੀ ਕਹਾਣੀ ਹੈ। ਮਨੁੱਖ ਅਤੇ ਪੰਛੀ ਦੀ ਦੋਸਤੀ ਇੱਕ ਮਿਸਾਲ ਬਣ ਗਈ ਹੈ। ਬਿਨਾਂ ਕਿਸੇ ਸਵਾਰਥ ਦੇ ਆਰਿਫ਼ ਅਤੇ ਸਾਰਸ ਦੀ ਦੋਸਤੀ ਇੰਨੀ ਪੱਕੀ ਹੋ ਗਈ ਹੈ ਕਿ ਹੁਣ ਦੋਵੇਂ ਇੱਕ-ਦੂਜੇ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੇ। 

ਆਰਿਫ਼ ਨੇ ਇੱਕ ਸਾਲ ਪਹਿਲਾਂ ਸਾਰਸ ਦੇ ਜ਼ਖ਼ਮ 'ਤੇ ਮੱਲ੍ਹਮ ਲਗਾਈ ਸੀ। ਜ਼ਖ਼ਮ ਸਮੇਂ ਦੇ ਨਾਲ ਭਰ ਗਿਆ ਪਰ ਇਸ ਦੇ ਨਾਲ ਹੀ ਦੋਸਤੀ ਅਤੇ ਜਜ਼ਬਾਤੀ ਰਿਸ਼ਤੇ ਦੀ ਅਨੋਖੀ ਕਹਾਣੀ ਦੀ ਸਕ੍ਰਿਪਟ ਵੀ ਲਿਖੀ ਗਈ। ਜਿਸ ਦੀਆਂ ਕਹਾਣੀਆਂ ਹੁਣ ਨਿੱਤ ਸਾਹਮਣੇ ਆ ਰਹੀਆਂ ਹਨ। ਜਾਮੋ ਬਲਾਕ ਦੇ ਪਿੰਡ ਮੰਡਕਾ ਵਿਚ ਰਾਜ ਪੰਛੀ ਸਾਰਸ ਅਤੇ 30 ਸਾਲਾ ਨੌਜਵਾਨ ਆਰਿਫ਼ ਦੀ ਦੋਸਤੀ ਹਕੀਕਤ ਬਣ ਚੁੱਕੀ ਹੈ। 

The friendship of Arif and Saras became an example, it started from putting ointment on the wound and now.....The friendship of Arif and Saras  

ਮਾਰਚ 2022 ਵਿਚ ਆਰਿਫ਼ ਆਪਣੇ ਖੇਤਾਂ ਵੱਲ ਗਿਆ ਸੀ। ਉੱਥੇ ਉਸ ਨੇ ਇੱਕ ਸਾਰਸ ਨੂੰ ਜ਼ਖਮੀ ਦੇਖਿਆ। ਨੇੜੇ ਜਾ ਕੇ ਦੇਖਿਆ ਤਾਂ ਉਸ ਦੀ ਲੱਤ ਟੁੱਟੀ ਹੋਈ ਸੀ। ਬੇਵੱਸ ਸਾਰਸ ਜਦੋਂ ਤਰਸ ਭਰੀਆਂ ਨਜ਼ਰਾਂ ਨਾਲ ਆਰਿਫ਼ ਵੱਲ ਦੇਖਣ ਲੱਗਾ ਤਾਂ ਆਰਿਫ਼ ਨੇ ਉਸ ਨੂੰ ਚੁੱਕ ਕੇ ਆਪਣੇ ਘਰ ਲੈ ਆਂਦਾ ਅਤੇ ਮਲ੍ਹਮ ਲਗਾ ਦਿੱਤੀ। 
ਆਰਿਫ਼ ਦੀ ਸੇਵਾ ਨੇ ਸਾਰਸ ਦਾ ਦਿਲ ਇੰਨਾ ਖਿੱਚਿਆ ਕਿ ਇਹ ਉਸ ਦੇ ਘਰ ਰਹਿਣ ਲੱਗ ਪਿਆ। ਆਪਣੇ ਚਾਰ ਸਾਲ ਦੇ ਬੇਟੇ ਅਰਸ਼ ਅਤੇ ਛੇ ਸਾਲ ਦੀ ਧੀ ਅਰੀਬਾ ਵਾਂਗ, ਆਰਿਫ ਆਪਣੇ ਦੋਸਤ ਦੀ ਦੇਖਭਾਲ ਕਰਦਾ ਹੈ, ਜਦੋਂ ਕਿ ਉਸ ਦੀ ਪਤਨੀ, ਮਾਂ ਅਤੇ ਭੈਣ ਪਰਿਵਾਰ ਦੇ ਹੋਰ ਮੈਂਬਰਾਂ ਵਾਂਗ ਸਾਰਸ ਲਈ ਖਾਣਾ ਅਤੇ ਪਕਵਾਨ ਬਣਾਉਂਦੀਆਂ ਹਨ। 

ਇਹ ਪੰਛੀ ਵੀ ਆਰਿਫ਼ ਦੇ ਆਲੇ-ਦੁਆਲੇ ਰਹਿੰਦਾ ਹੈ। ਆਰਿਫ ਦੇ ਪਿਤਾ ਲਾਲ ਬਹਾਦੁਰ ਦੱਸਦੇ ਹਨ ਕਿ ਸਾਰਸ ਆਰਿਫ ਦੇ ਨਾਲ ਖਾਂਦਾ ਹੈ। ਜਦੋਂ ਉਹ ਘਰੋਂ ਬਾਹਰ ਨਿਕਲਦਾ ਹੈ ਤਾਂ ਸਾਰਸ ਵੀ ਉਸ ਦੇ ਨਾਲ ਜਾਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੇ 'ਚ ਕਈ ਵਾਰ ਉਨ੍ਹਾਂ ਨੂੰ ਉਸ ਤੋਂ ਲੁਕਣਾ ਪੈਂਦਾ ਹੈ। ਆਰਿਫ਼ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਆਰਿਫ਼ ਅਤੇ ਸਾਰਸ ਦੋਵੇਂ ਫਿਲਮ ਸ਼ੋਲੇ ਦੇ ਜੈ ਅਤੇ ਵੀਰੂ ਦੀ ਤਰਾਂ ਸਦਾਬਹਾਰ ਦੋਸਤ ਬਣ ਗਏ ਹਨ।

The friendship of Arif and Saras became an example, it started from putting ointment on the wound and now.....The friendship of Arif and Saras  

ਆਰਿਫ਼ ਦੇ ਸਾਥੀ ਸਰਵੇਸ਼ ਦਾ ਕਹਿਣਾ ਹੈ ਕਿ ਇੱਕ ਸਾਲ ਪਹਿਲਾਂ ਖੇਤ ਵਿਚ ਸਾਰਸ ਦੇ ਮਿਲਣ ਅਤੇ ਉਸਦੇ ਘਰ ਠਹਿਰਨ ਦੀ ਗੱਲ ਨੂੰ ਹਰ ਕੋਈ ਹਲਕੇ ਵਿਚ ਲੈਂਦਾ ਸੀ ਪਰ ਹੁਣ ਉਹੀ ਸਾਰਸ ਸਾਰਿਆਂ ਦਾ ਚਹੇਤਾ ਬਣ ਗਿਆ ਹੈ।  ਆਰਿਫ਼ ਦੇ ਮੁਤਾਬਕ ਉਹ ਰੋਜ਼ਾਨਾ ਸਵੇਰੇ ਸਾਰਸਾ ਨੂੰ ਦੋ ਅੰਡੇ ਖੁਆਉਂਦੇ ਹਨ। ਦਿਨ ਵੇਲੇ ਰੋਟੀ, ਚੌਲ ਅਤੇ ਸਬਜ਼ੀਆਂ ਖਾਂਦਾ ਹੈ। ਸਾਰਸ ਆਰਿਫ਼ ਨੂੰ ਆਪਣਾ ਪੂਰਾ ਅਧਿਕਾਰ ਸਮਝਦਾ ਹੈ, ਉਸ ਤੋਂ ਸਿਵਾਏ ਕਿਸੇ ਵਿਚ ਉਸ ਨੂੰ ਛੂਹਣ ਦੀ ਹਿੰਮਤ ਨਹੀਂ ਹੈ। 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement