
ਲੋਕ ਸਭਾ ਚੋਣਾਂ 2019 ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕੀਤਾ।
ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਰਾਸ਼ਟਰ ਦੇ ਨਾਂਅ ਸੰਬੋਧਨ ਦੇ ਦੌਰਾਨ ਕਿਹਾ ਕਿ ਭਾਰਤ ਪੁਲਾੜ ਸ਼ਕਤੀ ਦੇ ਰੂਪ ਵਿਚ ਦੁਨੀਆ ਦਾ ਚੌਥਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣ ਗਿਆ ਹੈ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ ਸ਼ਾਨਦਾਰ ਪ੍ਰਾਪਤੀ ਹਾਸਿਲ ਕਰ ਲਈ ਹੈ। ਭਾਰਤ ਨੇ ਆਪਣਾ ਨਾਂਅ ‘ਸਪੇਸ ਪਾਵਰ’ ਦੇ ਰੂਪ ਵਿਚ ਦਰਜ ਕਰਾ ਲਿਆ ਹੈ। ਹੁਣ ਤੱਕ ਰੂਸ, ਅਮਰੀਕਾ ਅਤੇ ਚੀਨ ਨੂੰ ਇਹ ਦਰਜਾ ਪ੍ਰਾਪਤ ਸੀ, ਹੁਣ ਭਾਰਤ ਨੇ ਵੀ ਇਹ ਪ੍ਰਾਪਤੀ ਹਾਸਿਲ ਕੀਤੀ ਹੈ। ਇਸਦੇ ਤਹਿਤ ਵਿਗਿਆਨੀਆਂ ਵੱਲੋਂ ਇਕ ਲਾਈਵ ਸੈਟੇਲਾਈਟ ਨੂੰ ਤਿੰਨ ਮਿੰਟਾਂ ਵਿਚ ਤਬਾਹ ਕੀਤਾ ਗਿਆ।
PM Narendar Modi
ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਡੀਆਰਡੀਓ ਅਤੇ ਇਸਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਇਸ ਸਫਲਤਾ ਨੂੰ ਪ੍ਰਾਪਤ ਕਰਨ ਵਿਚ ਯੋਗਦਾਨ ਪਾਇਆ। ਪੀਐਮ ਮੋਦੀ ਨੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਪੁਲਾੜ ਵਿਚ 300 ਕਿ.ਮੀ. ਦੂਰ LEO (Low Earth Orbit) ਵਿਚ ਇਕ ਸੈਟੇਲਾਈਟ ਨੂ ਤਬਾਹ ਕੀਤਾ ਹੈ। ਇਹ ਇਕ ਲਾਈਵ ਸੈਟੇਲਾਈਨ ਸੀ ਜਿਸ ਨੂੰ ਤਬਾਹ ਕਰਨਾ ਪਹਿਲਾਂ ਤੋਂ ਹੀ ਤੈਅ ਸੀ, ਉਸ ਨੂੰ ਐਂਟੀ ਸੈਟੇਲਾਈਟ (A-SAT) ਦੀ ਮਦਦ ਨਾਲ ਤਬਾਹ ਕਰ ਦਿੱਤਾ ਗਿਆ ।
ਪੀਐਮ ਮੋਦੀ ਨੇ ਕਿਹਾ ਕਿ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਵਿਚ ਸਕਾਰਾਤਮਕ ਬਦਲਾਅ ਲਿਆਉਣ ਲਈ ਅਧੁਨਿਕ ਤਕਨੀਕਾਂ ਨੂੰ ਅਪਨਾਉਣਾ ਹੀ ਹੋਵੇਗਾ। ਭਾਰਤ ਨੇ ਪੁਲਾੜ ਵਿਚ ਜੋ ਕੰਮ ਕੀਤਾ ਹੈ, ਉਸਦਾ ਮੁੱਖ ਉਦੇਸ਼ ਭਾਰਤ ਦੀ ਸੁਰੱਖਿਆ, ਭਾਰਤ ਦਾ ਆਰਥਿਕ ਵਿਕਾਸ ਅਤੇ ਭਾਰਤ ਦੀ ਤਕਨੀਕੀ ਪ੍ਰਗਤੀ ਹੈ। ਅੱਜ ਇਹ ‘ਮਿਸ਼ਨ ਸ਼ਕਤੀ’ ਇਹਨਾਂ ਸੁਪਨਿਆਂ ਨੂੰ ਸੁਰੱਖਿਅਤ ਵੱਲ ਇਕ ਅਹਿਮ ਕਦਮ ਹੈ।
मेरे प्यारे देशवासियों,
— Chowkidar Narendra Modi (@narendramodi) March 27, 2019
आज सवेरे लगभग 11.45 - 12.00 बजे मैं एक महत्वपूर्ण संदेश लेकर आप के बीच आऊँगा।
I would be addressing the nation at around 11:45 AM - 12.00 noon with an important message.
Do watch the address on television, radio or social media.
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਨ ਦੀ ਖਬਰ ਪਹਿਲਾਂ ਆਪਣੇ ਅਧਿਕਾਰਕ ਟਵਿਟਰ ਹੈਂਡਲ ਤੋਂ ਦੇ ਦਿੱਤੀ ਸੀ। ਪੀਐਮਮੋਦੀ ਨੇ ਆਪਣੇ ਟਵੀਟ ਵਿਚ ਲਿਖਿਆ ਸੀ ਕਿ ਉਹ ਅੱਜ ਸਵੇਰੇ ਦਿਨ ਬੁੱਧਵਾਰ ਨੂੰ ਲਗਭਗ 11.45-12.00 ਦੌਰਾਨ ਇਕ ਅਹਿਮ ਸੰਦੇਸ਼ ਲੈ ਕੇ ਆਉਣਗੇ ਅਤੇ ਦੇਸ਼ ਨੂੰ ਸੰਬੋਧਨ ਕਰਨਗੇ।