
ਕੇਂਦਰੀ ਬੈਂਕ ਨੇ ਸੰਬੰਧਿਤ ਸਾਰੀਆਂ ਨੂੰ ਬੈਂਕਾ ਨੂੰ ਨਿਰਦੇਸ਼ ਜਾਰੀ ਕੀਤੇ ਹਨ
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਸਰਕਾਰੀ ਲੈਣ ਦੇਣ ਕਰਨ ਵਾਲੀਆਂ ਸਾਰੀਆਂ ਬੈਂਕਾ ਇਸ ਐਤਵਾਰ ਮਤਲਬ 31 ਮਾਰਚ ਨੂੰ ਖੁਲ੍ਹੀਆਂ ਰਹਿਣਗੀਆਂ। ਕੇਂਦਰੀ ਬੈਂਕ ਨੇ ਸੰਬੰਧਿਤ ਸਾਰੀਆਂ ਨੂੰ ਬੈਂਕਾ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਅਸਲ ਵਿਚ ਵਿਤੀ ਸਾਲ ਦਾ ਆਖਰੀ ਦਿਨ 31 ਮਾਰਚ ਹੈ ਅਤੇ ਇਸ ਦਿਨ ਐਤਵਾਰ ਦਾ ਦਿਨ ਆਇਆ ਹੈ ਇਸ ਲਈ ਬੈਂਕਾ ਨੂੰ ਖੁਲ੍ਹਾ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
Bank
ਆਰਬੀਆਈ ਨੇ ਇਕ ਸਕੂਲਰ ਜਾਰੀ ਦੱਸਿਆ ਹੈ ਭਾਰਤ ਸਰਕਾਰ ਨੇ ਕਿਹਾ ਹੈ ਕਿ ਸਰਕਾਰੀ ਪ੍ਰਾਪਤੀਆਂ ਅਤੇ ਭੁਗਤਾਨ ਲਈ 31 ਮਾਰਚ 2019 ਨੂੰ ਸਾਰੇ ਪੇਅ ਅਤੇ ਅਕਾਊਂਟ ਆਫਿਸ ਖੁੱਲ੍ਹੇ ਰਹਿਣਗੇ। ਇਸ ਤਰ੍ਹਾਂ ਸਾਰੇ ਬੈਂਕਾ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਸਰਕਾਰੀ ਵਪਾਰ ਕਰਨ ਵਾਲੀਆਂ ਸਾਰੀਆਂ ਬ੍ਰਾਂਚਾਂ ਨੂੰ ਐਤਵਾਰ 31 ਮਾਰਚ ਨੂੰ ਖੁਲ੍ਹਾ ਰੱਖਿਆ ਜਾਵੇ।
Money
ਕੇਂਦਰੀ ਬੈਂਕ ਨੇ ਕਿਹਾ ਹੈ ਕਿ ਸਰਕਾਰੀ ਲੈਣ ਦੇਣ ਕਰਨ ਵਾਲੀਆਂ ਸਾਰੀਆਂ ਬੈਂਕਾਂ ਦੀ ਬ੍ਰਾਂਚਾਂ ਨੂੰ ਲੈਣ ਦੇਣ ਲਈ 30 ਮਾਰਚ ਨੂੰ ਸ਼ਾਮ 8 ਵਜੇ ਤਕ ਅਤੇ 31 ਮਾਰਚ 2019 ਨੂੰ ਸ਼ਾਮ 6 ਵਜੇ ਤਕ ਖੁਲ੍ਹਾ ਰੱਖਿਆ ਜਾਵੇ। ਸਰਕੂਲਰ ਵਿਚ ਕਿਹਾ ਗਿਆ ਹੈ ਆਰਟੀਜੀਐਸ ਅਤੇ ਐਨਈਐਫਟੀ ਸਮੇਤ ਸਾਰੇ ਤਰ੍ਹਾਂ ਦੇ ਇਲੈਕਟ੍ਰਾਨਿਕ ਲੈਣ ਦੇਣ ਵੀ 30 ਅਤੇ 31 ਮਾਰਚ ਨੂੰ ਲੰਬੇ ਸਮੇਂ ਤਕ ਖੁਲ੍ਹੇ ਰਹਿਣਗੇ।