
ਕੱਲ੍ਹ ਤੋਂ ਸਾਰੇ ਮਹਾਰਾਸ਼ਟਰ ਵਿੱਚ ਰਾਤ ਦਾ ਕਰਫਿਊ
ਮੁੰਬਈ- ਸ਼ਨੀਵਾਰ ਨੂੰ ਮੁੰਬਈ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 6 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਜੋ ਕਿ ਇਕ ਦਿਨ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਛਾਲ ਹੈ। ਮਹਾਰਾਸ਼ਟਰ ਵਿਚ ਸ਼ਨੀਵਾਰ ਨੂੰ 6123 ਕੋਰੋਨਾ ਮਾਮਲੇ ਸਾਹਮਣੇ ਆਏ। ਜਦਕਿ ਇਸ 24 ਘੰਟਿਆਂ ਦੌਰਾਨ 12 ਮੌਤਾਂ ਦਰਜ ਕੀਤੀਆਂ ਗਈਆਂ।
CORONAਮਹਾਰਾਸ਼ਟਰ ਦੀ ਰਾਜਧਾਨੀ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ ਵੀ 41,609 ਉੱਤੇ ਪਹੁੰਚ ਗਈ ਹੈ। ਹਸਪਤਾਲਾਂ ਵਿਚ ਬਿਸਤਰੇ ਦੀ ਘਾਟ ਵੀ ਹੈ। ਮੁੰਬਈ ਵਿਚ ਕੋਰੋਨਾ ਮਹਾਂਮਾਰੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਹੁਣ 11,641 ਹੋ ਗਈ ਹੈ। ਮੁੰਬਈ ਵਿੱਚ ਸ਼ੁੱਕਰਵਾਰ ਨੂੰ 5513 ਕੇਸ ਪਾਏ ਗਏ ਅਤੇ 9 ਮੌਤਾਂ ਹੋਈਆਂ। ਸਿਹਤ ਮੰਤਰਾਲੇ ਦੇ ਅਨੁਸਾਰ,ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 36,902 ਨਵੇਂ ਕੇਸ ਸਾਹਮਣੇ ਆਏ ਹਨ।
Coronavirus casesਇਸ ਦੇ ਨਾਲ ਹੀ,ਨਵੇਂ ਕੇਸਾਂ ਦੀ ਸੂਚੀ ਵਿਚ ਪੰਜਾਬ ਦੂਜੇ ਨੰਬਰ 'ਤੇ ਹੈ,ਜਿਥੇ 3,122 ਨਵੇਂ ਕੇਸ ਸਾਹਮਣੇ ਆਏ ਹਨ,ਇਸ ਤੋਂ ਇਲਾਵਾ ਛੱਤੀਸਗੜ੍ਹ ਵਿਚ 2,655, ਕਰਨਾਟਕ ਵਿਚ 2,566 ਅਤੇ ਗੁਜਰਾਤ ਵਿਚ 2190 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਦੀ ਸਥਿਤੀ ਵੀ ਮੌਤ ਦੇ ਮਾਮਲੇ ਵਿਚ ਚਿੰਤਾਜਨਕ ਬਣੀ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 112, ਪੰਜਾਬ ਵਿੱਚ 59,ਛੱਤੀਸਗੜ ਵਿੱਚ 22,ਕੇਰਲ ਵਿੱਚ 14 ਅਤੇ ਕਰਨਾਟਕ ਵਿੱਚ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।