
ਜਾਂਚ ਅਤੇ ਐੱਨ.ਆਈ.ਏ ਅਧਿਕਾਰੀ ’ਤੇ ਮਾਮਲਾ ਦਰਜ ਕਰਨ ਦੇ ਅਦੇਸ਼...
ਜੰਮੂ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ) ਵੱਲੋ ਜੰਮੂ ਦੇ ਇਕ ਅੰਮ੍ਰਿਤਧਾਰੀ ਨੌਜਵਾਨ ਨੂੰ ਗੈਰ-ਕਨੂੰਨੀ ਢੰਗ ਨਾਲ ਆਪਣੀ ਹਿਰਾਸਤ ਵਿਚ ਰੱਖਕੇ ਤਸ਼ੱਦਦ ਢਾਏ ਜਾਣ ਦੀ ਖ਼ਬਰ ਹੈ। ਜੰਮੂ ਵਿਖੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ) ਦੀ ਜੰਮੂ ਟੀਮ ਨੇ ਪੁਲਿਸ ਥਾਣਾ ਮੀਰਾਂ ਸਾਹਿਬ ਦੇ ਅਧੀਨ ਪੈਂਦੇ ਪਿੰਡ ਮੱਖਣਪੁਰ ਗੁਜ਼ਰਾਂ (ਸਿੰਬਲ ਕੈਂਪ) ਨਿਵਾਸੀ ਜੁਗਰਾਜ ਸਿੰਘ ਪੁੱਤਰ ਜਸਬੀਰ ਸਿੰਘ ਨੂੰ ਦਫ਼ਤਰ ਬੁਲਾਕੇ ਉਸ ਉਪਰ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ। ਪੀੜਤ ਨੂੰ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਉਸ ਨੂੰ ਸਾਰਾ ਦਿਨ ਐੱਨ.ਆਈ.ਏ ਦੇ ਦਫ਼ਤਰ ਅੰਦਰ ਬਣੇ ਇੰਟੈਰੋਗੇਸ਼ਨ ਸੈਂਟਰ ਵਿਚ ਬੈਠਾ ਕੇ ਰੱਖਿਆ ਗਿਆ ਅਤੇ ਸ਼ਾਮ ਨੂੰ ਵਾਪਸ ਘਰ ਭੇਜ ਦਿੱਤਾ।
Jugraj Singh Back
ਘਰ ਪਹੁੰਚਣ ਤੋਂ ਬਾਅਦ ਜੁਗਰਾਜ ਵੱਲੋਂ ਐਨ.ਆਈ.ਏ ਵੱਲੋਂ ਕੀਤੇ ਗਏ ਤਸ਼ੱਦਦ ਦੀ ਪੂਰੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਉਪਰ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੁੰਦੀ ਹੀ ਇਲਾਕੇ ਦੇ ਲੋਕ ਜੁਗਰਾਜ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਅਤੇ ਉਹਨਾਂ ਪੀੜਤ ਜੁਗਰਾਜ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਜੁਗਰਾਜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਐੱਨ.ਆਈ.ਏ ਦੀ ਟੀਮ ਨੇ ਉਸ ਨੂੰ ਜੰਮੂ ਸ਼ਹਿਰ ਤੋਂ ਚੁੱਕਿਆ ਸੀ। ਐੱਨ.ਆਈ.ਏ ਦੀ ਟੀਮ ਨੇ ਉਸ ਦਿਨ ਉਸ ਕੋਲੋਂ ਤਰਨਤਾਰਨ (ਪੰਜਾਬ) ਦੇ ਨਜ਼ਦੀਕ ਪੈਂਦੇ ਪਿੰਡ ਠੱਠਗੜ ਦੇ ਗੁਰਪ੍ਰਤਾਪ ਸਿੰਘ ਦੀ ਜਾਣਕਾਰੀ ਮੰਗਦੀ ਰਹੀ।
Letter
ਜੁਗਰਾਜ ਨੇ ਦੱਸਿਆ ਉਸ ਨੇ ਦੀ ਐੱਨ.ਆਈ.ਏ ਦੀ ਟੀਮ ਨੂੰ ਦੱਸਿਆ ਕਿ ਉਹ ਗੁਰਪ੍ਰਤਾਪ ਸਿੰਘ ਨੂੰ ਨਹੀਂ ਜਾਣਦਾ ਪਰ ਗੁਰਪ੍ਰਤਾਪ ਸਿਘ ਦੇ ਜੀਜੇ ਕਰਮਜੀਤ ਸਿੰਘ ਨਾਲ ਉਸਦੀ ਜਾਣ-ਪਛਾਣ ਜ਼ਰੂਰ ਹੈ ਕਿਉਂਕਿ ਕਰਮਜੀਤ ਨਾਲ ਉਸ ਦਾ ਕੁੱਤਿਆਂ ਸਬੰਧੀ ਲੈਣ-ਦੇਣ ਦਾ ਵਪਾਰ ਹੈ। ਇਸ ਤੋਂ ਇਲਾਵਾ ਉਸ ਦਾ ਹੋਰ ਕਿਸੇ ਨਾਲ ਕੋਈ ਸਬੰਧ ਨਹੀਂ ਸੀ। ਐੱਨ.ਆਈ.ਏ ਦੀ ਟੀਮ ਵਲੋਂ ਆਪਣੀ ਤਸੱਲੀ ਕਰਨ ਤੋਂ ਬਾਅਦ ਜੁਗਰਾਜ ਨੂੰ ਛੱਡ ਦਿੱਤਾ ਗਿਆ ਸੀ। ਪਰ ਫੇਰ ਅਚਾਨਕ ਐੱਨ.ਆਈ.ਏ ਦਾ ਇਕ ਅਧਿਕਾਰੀ ਉਸ ਨੂੰ ਤਿ੍ਰਕੁਟਾ ਮਾਰਕੀਟ ਵਿੱਚ ਮਿਲਿਆ ਅਤੇ 26 ਤਰੀਕ ਦਫ਼ਤਰ ਹਾਜ਼ਰ ਹੋਣ ਲਈ ਕਿਹਾ।
Jugraj Singh
ਜੁਗਰਾਜ ਨੇ ਐੱਨ.ਆਈ.ਏ ਦੇ ਇਕ ਅਧਿਕਾਰੀ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐੱਨ.ਆਈ.ਏ ਨੇ ਉਸ ਕੋਲੋਂ ਦੁਬਾਰਾ ਪੁੱਛ ਗਿੱਛ ਸ਼ੁਰੂ ਕਰਦੇ ਹੋਏ ਕਿਹਾ ਕਿ ਐੱਨ.ਆਈ.ਏ ਵੱਲੋਂ ਪਹਿਲਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਗੁਰਪ੍ਰਤਾਪ ਸਿੰਘ ਦੇ ਪੁੱਤਰ ਕੰਵਰਪਾਲ ਸਿੰਘ ਦਾ ਉਸ ਨੂੰ ਫੋਨ ਆਇਆ ਹੈ। ਜੁਗਰਾਜ ਨੇ ਦੱਸਿਆ ਕਿ ਜਦੋਂ ਉਸ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤਾਂ ਸਿਰਫ ਕਰਮਜੀਤ ਨੂੰ ਹੀ ਜਾਣਦਾ ਹੈ ਪਰ ਕੰਵਰਪਾਲ ਸਿੰਘ ਨੂੰ ਨਹੀਂ। ਇਸ ਤੋਂ ਬਾਅਦ ਐੱਨ.ਆਈ.ਏ ਟੀਮ ਨੇ ਉਸਦੀ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਅਤੇ ਓਨੀ ਦੇਰ ਤੱਕ ਮਾਰਕੁਟ ਕਰਦੇ ਰਹੇ ਜਿੰਨੀ ਦੇਰ ਤੱਕ ਉਹ ਬੇਹੋਸ਼ ਨਹੀ ਹੋ ਗਿਆ।
NIA
ਜੁਗਰਾਜ ਨੇ ਦੱਸਿਆ ਕਿ 26 ਤਰੀਕ ਸਾਰਾ ਦਿਨ ਉਸ ਨੂੰ ਜ਼ਖਮੀ ਹਾਲਤ ਵਿੱਚ ਐੱਨ.ਆਈ.ਏ ਦੇ ਇੰਟੈਰੋਗੇਸ਼ਨ ਸੈਂਟਰ (ਤ੍ਰਿਕੂਟਾ ਨਗਰ)ਵਿਚ ਬੈਠਾ ਕੇ ਰੱਖਿਆ ਗਿਆ ਜਦ ਕਿ ਉਸ ਦੀ ਬਜ਼ੁਰਗ ਮਾਤਾ ਜਸਬੀਰ ਕੌਰ ਇੰਟੈਰੋਗੇਸ਼ਨ ਸੈਂਟਰ ਦੇ ਬਾਹਰ ਸਾਰਾ ਦਿਨ ਬੈਠੀ ਰਹੀ। ਜੁਗਰਾਜ ਨੇ ਦੱਸਿਆ ਅੰਤ 6.30 ਦੇ ਕਰੀਬ ਉਸ ਨੂੰ ਇਹ ਆਖਕੇ ਭੇਜ ਦਿੱਤਾ ਗਿਆ ਕੇ ਜਲਦੀ ਹੀ ਦੁਬਾਰਾ ਐੱਨ.ਆਈ.ਏ ਦੇ ਦਫਤਰ ਆਉਣਾ ਪਵੇਗਾ। ਜੁਗਰਾਜ ਸਿੰਘ ਨੇ ਦੱਸਿਆ ਉਹ ਆਪਣੀ ਮਾਤਾ ਨਾਲ ਬੜੀ ਮੁਸ਼ਕਲ ਨਾਲ ਰਾਤ ਪਿੰਡ ਪਹੁੰਚਿਆ। ਜਿੱਥੇ ਉਸ ਦੇ ਆਪਣੇ ਨਾਲ ਹੋਏ ਤਸ਼ੱਦਦ ਦੀ ਵੀਡੀਓ ਬਣਾ ਕੇ ਸੋਸਲ ਮੀਡੀਆ ਉਪਰ ਅਪਲੋਡ ਕਰ ਦਿੱਤੀ।
ਵੀਡੀਓ ਵਾਇਰਲ ਹੁੰਦੇ ਹੀ ਜੁਗਰਾਜ ਸਿੰਘ ਦੇ ਜਾਣ-ਪਛਾਣ ਦੇ ਲੋਕ ਉਸ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ। ਜਿਨ੍ਹਾ ਜੁਗਰਾਜ ਨੂੰ ਪਹਿਲਾ ਸਰਕਾਰੀ ਹਸਪਤਾਲ ਸਰਵਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਦੇਖਦੇ ਹੋਏ ਜੰਮੂ ਦੇ ਸਭ ਤੋਂ ਵੱਡੇ ਹਸਪਤਾਲ ਬਖਸ਼ੀ ਨਗਰ ਰੈਫਰ ਕਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਜਿਵੇਂ ਕਿ ਸਿੱਖ ਭਾਈਚਾਰੇ ਤੱਕ ਪਹੁੰਚੀ। ਲੋਕ ਵੱਡੀ ਗਿਣਤੀ ਵਿੱਚ ਜੰਮੂ ਮੈਡੀਕਲ ਕਾਲਜ ਹਸਪਤਾਲ ਪਹੁੰਚ ਗਏ। ਜਿੱਥੇ ਲੋਕਾਂ ਨੇ ਐੱਨ.ਆਈ.ਏ ਦੀ ਟੀਮ ਦੇ ਵਿਰੁਧ ਜੰਮਕੇ ਕਿ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਸਿੱਖ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ
ਐਨ.ਆਈ.ਏ ਦੀ ਟੀਮ ਵੱਲੋਂ ਜੁਗਰਾਜ ਸਿੰਘ ’ਤੇ ਤਸ਼ੱਦਦ ਕੀਤੇ ਜਾਣ ਤੋਂ ਬਾਅਦ ਜੰਮੂ ਦੇ ਗਾਡੀਗੜ ਇਲਾਕੇ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਸਤਵਾਰੀ- ਆਰ.ਐਸਪੁਰਾ ਸੜਕ ਤੇ ਧਰਨਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਸਰਕਾਰ ਵਿਰੁੱਧ ਜਮਕੇ ਨਾਅਰੇਬਾਜੀ ਕੀਤੀ। ਲੋਕਾਂ ਨੇ ਐਨ.ਆਈ.ਏ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਜੁਗਰਾਜ ਸਿੰਘ ਨੂੰ ਪਹਿਲਾਂ ਤਾਂ ਗੈਰ-ਕਨੂੰਨੀ ਢੰਗ ਨਾਲ ਆਪਣੇ ਇੰਟੈਰੋਗੇਸਨ ਸੈਂਟਰ ਵਿੱਚ ਰੱਖਿਆ ਅਤੇ ਉਸ ਤੋਂ ਬਾਅਦ ਉਸ ਉੱਪਰ ਅਣਮਨੁੱਖੀ ਤਸ਼ੱਦਦ ਢਾਇਆ ਗਿਆ।
ਲੋਕਾਂ ਦਾ ਕਹਿਣਾ ਸੀ ਜਦੋਂ ਦੀ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਦਰਸਨ ਕਰ ਰਹੇ ਲੋਕਾਂ ਨੇ ਕਿਹਾ ਕਿ ਕੇਂਦਰ ਵੱਲੋਂ ਜਿਸ ਤਰ੍ਹਾਂ ਐਨ.ਆਈ.ਏ ਨੂੰ ਲੋਕਾਂ ਉਪਰ ਤਸ਼ੱਦਦ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ, ਉਸ ਨਾਲ ਹਾਲਾਤ ਸੁਧਰਨ ਦੀ ਬਜਾਏ ਹੋਰ ਖਰਾਬ ਹੋ ਸਕਦੇ ਹਨ। ਇਸ ਦੌਰਾਨ ਡੀਐਸਪੀ ਸ਼ਬੀਰ ਖਾਨ ਨੇ ਪ੍ਰਦਰਸਨ ਕਰ ਰਹੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਨੂੰਨ ਸਭ ਲਈ ਬਰਾਬਰ ਹਨ ਅਤੇ ਪੀੜਤ ਜੁਗਰਾਜ ਸਿੰਘ ਨੂੰ ਪੂਰਾ ਇਨਸਾਫ ਮਿਲੇਗਾ।ਇਸ ਮੌਕੇ ਸਾਬਕਾ ਐਸਪੀ ਸੇਵਕ ਸਿੰਘ, ਹਰਜੀਤ ਸਿੰਘ, ਜਤਿੰਦਰ ਸਿੰਘ ਲੱਕੀ ਕੌਸਲਰ, ਸਾਬਕਾ ਸਰਪੰਚ ਗੁਰਮੀਤ ਕੌਰ, ਨਰਿੰਦਰ ਸਿੰਘ ਖਾਲਸਾ, ਜਗਪਾਲ ਸਿੰਘ, ਗੁਰਮੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਪੁਲਿਸ ਪ੍ਰਸ਼ਾਸ਼ਨ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਨ.ਆਈ.ਏ ਦੀ ਟੀਮ ਦੇ ਡੀ.ਐਸ.ਪੀ ਚੱਕਪਾਲ ਸ਼ਰਾਵਤ ਨੂੰ ਐਨ.ਆਈ.ਏ (ਨਾਗਾਲੈਂਡ) ਬਦਲ ਦਿੱਤਾ ਹੈ। ਜਦਕਿ ਐਸ.ਐਸ.ਪੀ ਜੰਮੂ ਚੰਦਨ ਕੋਹਲੀ ਵੱਲੋਂ ਐਸ.ਪੀ (ਦੱਖਣੀ) ਇਸ ਸਾਰੇ ਮਾਮਲੇ ਦੀ ਜਾਂਚ ਕਰਨ ਅਤੇ ਐਨ.ਆਈ.ਏ ਟੀਮ ਜੰਮੂ ਦੇ ਅਧਿਕਾਰੀ ਵਿਰੁੱਧ ਐਫ.ਆਰ.ਆਈ ਦਰਜ ਕਰਨ ਲਈ ਕਿਹਾ ਗਿਆ ਹੈ। ਉਧਰ ਐਨਆਈਏ ਦੇ ਸੂਤਰਾਂ ਨੇ ਦੱਸਿਆ ਕਿ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਐਨਆਈਏ ਦਾ ਇੱਕ ਸੀਨੀਅਰ ਅਧਿਕਾਰੀ ਜੋ ਪੁਣਛ ਗਿਆ ਹੋਇਆ ਸੀ ਇਸ ਕੇਸ ਦੀ ਜਾਂਚ ਲਈ ਜੰਮੂ ਪਹੁੰਚ ਗਈ ਹੈ।
ਸੁੂਤਰਾਂ ਅਨੁਸਾਰ ਡੀਐਸਪੀ ਚੱਕਪਾਲ ਸ਼ੇਰਾਵਤ ਅਸਲ ਵਿੱਚ ਦਿੱਲੀ ਪੁਲਿਸ ਫੋਰਸ ਦਾ ਅਧਿਕਾਰੀ ਹੈ ਸ਼ੇਰਾਵਤ ਦਿੱਲੀ ਪੁਲਿਸ ਵਿਚ ਸਬ-ਇੰਸਪੈਕਟਰ ਸੀ ਜੋ ਐਨਆਈਏ ਵਿਚ ਸ਼ਾਮਲ ਹੋਣ ਤੋਂ ਬਾਅਦ ਇੰਸਪੈਕਟਰ ਤੇ ਫੇਰ ਤਰੱਕੀ ਲੈ ਕੇ ਡੀਐਸਪੀ ਬਣੀਆ ਸੀ ।ਜਦੋਂਕਿ ਉਸ ਦੇ ਸਾਥੀ ਅਜੇ ਵੀ ਐਸ.ਆਈ ਹਨ। ਸ਼ੇਰਾਵਤ ਪਿਛਲੇ ਸਾਲ ਸਤੰਬਰ ਵਿੱਚ ਜੰਮੂ ਵਿੱਚ ਤਾਇਨਾਤ ਹੋਇਆ ਸੀ। ਸੂਤਰਾਂ ਅਨੁਸਾਰ ਡੀਐਸਪੀ ਚੱਕਪਾਲ ਸ਼ੇਰਾਵਤ ਦੇ ਖਿਲਾਫ ਪਹਿਲਾ ਵੀ ਕਈ ਸ਼ਿਕਾਇਤਾਂ ਆਈਆਂ ਹਨ। ਪਰ ਇਸ ਘਟਨਾ ਤੋਂ ਬਾਅਦ ਉਸਨੂੰ ਅਨੁਸਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।