ਕਾਂਗਰਸ ਧਰਮ ਨਿਰਪੱਖ ਪਾਰਟੀ, ਸ਼੍ਰੋਮਣੀ ਕਮੇਟੀ ਚੋਣਾਂ ਸਾਡੇ ਅਮ੍ਰਿਤਧਾਰੀ ਸਿੱਖ ਲੜਨਗੇ : ਬਾਜਵਾ
Published : Nov 15, 2018, 7:39 pm IST
Updated : Nov 15, 2018, 7:39 pm IST
SHARE ARTICLE
Congress secular party, SGPC elections will fight our Amritdhari Sikhs
Congress secular party, SGPC elections will fight our Amritdhari Sikhs

ਸੀਨੀਅਰ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਸਪਸ਼ਟ ਕਰ ਦਿਤਾ ਹੈ ਕਿ ਸ਼੍ਰੋਮਣੀ...

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸੀਨੀਅਰ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਸਪਸ਼ਟ ਕਰ ਦਿਤਾ ਹੈ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਾ ਅਤੇ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਕਰਨਾ ਉਹਨਾਂ ਦੀ ਵਡੀ ਤਰਜੀਹ ਹੈ। 'ਸਪੋਕਸਮੈਨ ਵੈਬ ਟੀਵੀ' ਨਾਲ ਇਕ ਖਾਸ ਇੰਟਰਵਿਊ ਦੌਰਾਨ ਬਾਜਵਾ ਨੇ ਇਹ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਬਜੇ ਤੋਂ ਮੁਕਤ ਕਰਵਾਇਆ ਜਾਵੇਗਾ

Neil Bhalinder Singh & Tripat BajwaNeil Bhalinder Singh & Tripat Bajwaਅਤੇ ਇਹਨਾਂ ਦੀ ਜਿੰਮੇਵਾਰੀ ਚੰਗੇ ਅਮ੍ਰਿਤਧਾਰੀ ਸਿਖਾਂ ਨੂੰ ਸੌਂਪੀ ਜਾਵੇਗੀ। ਬਾਜਵਾ ਨੇ ਸਪਸ਼ਟਤਾ ਨਾਲ ਆਖਿਆ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਚ ਦਖਲ ਦੇਣ ਦਾ ਪੱਕਾ ਮਨ ਬਣਾ ਲਿਆ ਹੈ। ਨਾਲ ਹੀ ਉਹਨਾਂ ਸਪੱਸ਼ਟ ਕੀਤਾ ਕਿ ਉਹਨਾਂ ਦੀ ਪਾਰਟੀ ਕਾਂਗਰਸ ਇਕ ਧਰਮ ਨਿਰਪੱਖ ਪਾਰਟੀ ਹੈ ਅਤੇ ਉਹ ਕਦੇ ਵੀ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਲੜੇਗੀ। ਪਰ ਕਾਂਗਰਸ ਵਿਚ ਵੀ ਕਈ ਅਮ੍ਰਿਤਧਾਰੀ ਸਿੱਖ ਹਨ। ਇਸ ਤੋਂ ਇਲਾਵਾ ਭਾਰਤੀ ਸੰਵਿਧਾਨ ਵਿਚ ਵਿਸ਼ਵਾਸ਼ ਰੱਖਣ ਵਾਲੇ ਚੰਗੇ ਕਿਰਦਾਰ ਦੇ ਅਮ੍ਰਿਤਧਾਰੀ ਸਿਖਾਂ ਨੂੰ ਨਾਲ ਲਿਆ ਜਾਵੇਗਾ

Tripat BajwaTripat Bajwa ​ਅਤੇ ਨਿਜੀ ਹੈਸੀਅਤ ਚ ਸ਼੍ਰੋਮਣੀ ਕਮੇਟੀ ਚੋਣ ਲੜਵਾ ਗੁਰੂਦੁਆਰਿਆਂ ਅਤੇ ਹੋਰਨਾਂ ਵੱਕਾਰੀ ਸਿੱਖ ਸੰਸਥਾਵਾਂ ਦੀ ਸੁਚੱਜੀ ਸੇਵਾ ਸੰਭਾਲ ਅਤੇ ਗੁਰੂਦੁਆਰਾ ਪ੍ਰਬੰਧਾਂ ਚ ਸੁਧਾਰ ਕਰਕੇ ਵਿਖਾਇਆ ਜਾਵੇਗਾ। ਆਪਣੇ ਸਿਆਸੀ ਵਿਰੋਧੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਅਤੇ ਗ੍ਰਿਹ ਮੰਤਰੀ ਸੁਖਬੀਰ ਸਿੰਘ ਬਾਦਲ ਉਤੇ ਨਿਸ਼ਾਨਾ ਸਾਧਦੇ ਹੋਏ ਬਾਜਵਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਨਜਰ ਅੰਦਾਜ ਕਰਨਾ ਅਤੇ ਬੇਅਦਬੀ ਕਰਨ ਵਾਲੇ ਦੋਖੀਆਂ ਨੂੰ ਫੜਨ ਦੀ ਬਜਾਏ ਸ਼ਾਬਾਸ਼ੀ ਦੇ ਕੇ ਬਾਦਲ ਨੇ ਖ਼ੁਦ ਅਪਣੇ ਆਪ ਨੂੰ ਸਿੱਖ  ਇਤਿਹਾਸ ਦਾ ਖਲਨਾਇਕ ਬਣਾ ਲਿਆ ਹੈ।

Congress Secular Party : Tripat BajwaCongress Secular Party : Tripat Bajwa ​ਉਹਨਾਂ ਕਿਹਾ ਕਿ ਜਿਸ ਕਿਸੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਖਤਮ ਹੋਇਆ ਹੈ ਤੇ ਇਥੇ ਬਾਦਲਾਂ ਨੇ ਆਪਣੇ ਰਾਜ ਵਿਚ ਨਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਅਣਗੌਲਿਆਂ ਕੀਤਾ ਹੈ ਬਲਕਿ ਵੋਟਾਂ ਲਈ ਵੀ ਵਰਤਿਆ ਹੈ ਜਿਸ ਦਾ ਨਤੀਜਾ ਅੱਜ ਬਾਦਲ ਭੁਗਤ ਰਹੇ ਹਨ। ਬਾਜਵਾ ਨੇ ਕਿਹਾ ਕਿ ਅਕਾਲੀ ਦਲ ਹੁਣ ਮਹਿਜ ਸੁਖਬੀਰ ਬਾਦਲ ਪ੍ਰਾਈਵੇਟ ਲਿਮਟਡ ਬਣ ਕੇ ਰਹਿ ਗਿਆ ਹੈ।  

'ਬਰਗਾੜੀ ਮੋਰਚਾ ਬਣਿਆ ਹੁਣ ਸਿਆਸੀ ਖੇਡ, ਕੈਪਟਨ ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ'

ਬਾਜਵਾ ਨੇ ਦਾਅਵਾ ਕੀਤਾ ਕਿ ਬਰਗਾੜੀ ਮੋਰਚੇ ਵਾਲਿਆਂ ਨੇ ਲਿਖਤੀ ਤੌਰ ਉਤੇ ਜੋ ਮੰਗਾਂ ਸਰਕਾਰ ਨੂੰ ਦਿਤੀਆਂ ਸਨ ਉਹ ਮੰਨ ਲਈਆਂ ਗਈਆਂ ਹਨ ਅਤੇ ਹੁਣ ਬਰਗਾੜੀ ਮੋਰਚਾ ਇਕ ਸਿਆਸੀ ਖੇਡ ਬਣ ਚੁੱਕਾ ਹੈ। ਉਹਨਾਂ ਨੂੰ ਲਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਿਘਾਰ ਕਾਰਨ ਸਿਆਸਤ ਚ ਪਿਆ ਖੱਪਾ ਉਹ ਭਰ ਦੇਣਗੇ ਅਤੇ ਬਾਦਲ ਦਲ ਦੀ ਥਾਂ ਲੈ ਲੈਣਗੇ। ਬਾਜਵਾ ਨੇ ਸਪਸ਼ਟ ਕਿਹਾ ਕਿ ਬਰਗਾੜੀ ਮੋਰਚਾ ਆਪਣੇ ਟੀਚੇ ਤੋਂ ਪਰੇ ਹੋ ਚੁੱਕਾ ਹੈ ਅਤੇ ਸਿਆਸੀ ਸੁਪਨੇ ਦੀ ਪੂਰਤੀ ਹੁਣ ਉਹਨਾਂ ਦਾ ਟੀਚਾ ਬਣ ਚੁੱਕਾ ਹੈ, ਜਿਸ ਦਾ ਫੈਸਲਾ ਪੰਜਾਬ ਦੇ ਲੋਕ ਕਰਨਗੇ। 

ਸੁਮੇਧ ਸੈਣੀ ਨੂੰ ਪਹਿਲਾਂ ਬੇਅਦਬੀ ਅਤੇ ਫਿਰ ਭ੍ਰਿਸ਼ਟਾਚਾਰ ਦੇ ਮਾਮਲੇ ਚ ਫੜਾਂਗੇ 

ਬਾਜਵਾ ਨੇ ਦਾਅਵਾ ਕੀਤਾ ਕਿ ਕਿਸੇ ਵੇਲੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਾਸਮਖਾਸ ਰਹੇ ਪੰਜਾਬ ਪੁਲਿਸ ਦੇ ਭਗੌੜੇ ਅਪਰਾਧੀ ਅਮਨਦੀਪ ਸਕੌਡਾ ਵਲੋਂ ਸੈਣੀ ਖਿਲਾਫ ਭ੍ਰਿਸ਼ਟਾਚਾਰ ਦਾ ਵੱਡਾ ਖੁਲਾਸਾ ਕੀਤਾ ਜਾ ਚੁੱਕਾ ਹੈ। ਸੈਣੀ ਉਤੇ ਨਸ਼ਾ ਤਸਕਰਾਂ ਅਤੇ ਹਥਿਆਰ ਤਸਕਰਾਂ ਕੋਲੋਂ ਮੋਟੀਆਂ ਰਕਮਾਂ ਲਈਆਂ ਜਾਂਦੀਆਂ ਰਹੀਆਂ ਹੋਣ ਦੇ ਦੋਸ਼ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਤਕ ਸੈਣੀ ਖਿਲਾਫ ਕੋਈ ਸਰਕਾਰ ਕਾਰਵਾਈ ਨਹੀਂ ਕਰ ਸਕੀ।

ਬਾਜਵਾ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਸਕੌਡਾ ਵਲੋਂ ਕੀਤੇ ਖੁਲਾਸਿਆਂ ਦੀ ਪੁਲਿਸ ਦੁਆਰਾ ਪੁਣਛਾਣ ਕਰ ਸੈਣੀ ਨੂੰ ਭ੍ਰਿਸ਼੍ਰਟਾਚਾਰ ਦੇ ਮਾਮਲੇ ਚ ਡਕੇਗੀ ਪਰ ਇਸ ਤੋਂ ਪਹਿਲਾਂ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਚ ਸੈਣੀ ਦੀ ਜੁਆਬਦੇਹੀ ਤੈਅ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਸਾਬਕਾ ਡੀਜੀਪੀ ਐਸ ਐਸ ਵਿਰਕ ਫੜਿਆ ਜਾ ਸਕਦਾ ਹੈ ਤਾਂ ਸੈਣੀ ਵੀ ਫੜਿਆ ਜਾ ਸਕਦਾ ਹੈ।

ਮੈਂ ਇੰਗਲੈਂਡ ਗਿਆ ਜਰੂਰ ਸੀ ਪਰ ਰਾਏਸ਼ੁਮਾਰੀ ਵਾਲਿਆਂ ਨੂੰ ਮਿਲਣ ਨਹੀਂ

ਬਾਜਵਾ ਨੇ ਦਾਅਵਾ ਕੀਤਾ ਕਿ ਅਗਸਤ ਮਹੀਨੇ ਦੀ ਉਹਨਾਂ ਦੀ ਸੰਖੇਪ ਇੰਗਲੈਂਡ ਫੇਰੀ ਨੂੰ ਇਕ ਸਾਜਿਸ਼ ਤਹਿਤ ਰੈਫਰੈਂਡਮ -2020 ਵਾਲਿਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਉਹਨਾਂ ਮੰਨਿਆ ਕਿ ਉਹ ਉਹਨਾਂ ਤਰੀਕਾਂ ਦੌਰਾਨ ਇੰਗਲੈਂਡ ਗਏ ਜਰੂਰ ਸਨ ਪਰ ਉਹਨਾਂ ਉਥੇ ਰੈਫਰੈਂਡਮ ਵਾਲਿਆਂ ਜਾਂ ਇਹਨਾਂ ਦੇ ਮੁੱਖ ਕਰਤਾ ਧਰਤਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਤੇ ਨਾ ਹੀ ਇਹ ਉਹਨਾਂ ਦੀ ਇੰਗਲੈਂਡ ਫੇਰੀ ਦਾ ਮਕਸਦ ਸੀ।

ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਮਸੇਰੀ ਭੈਣ ਦਾ ਦਿਹਾਂਤ ਹੋ ਗਿਆ ਸੀ ਅਤੇ ਉਹ ਦੁੱਖ ਵੰਡਾਉਣ ਇੰਗਲੈਂਡ ਗਏ ਸਨ ਜਿਸਦੇ ਕਿ ਉਹਨਾਂ ਕੋਲ ਬਾਕਾਇਦਾ ਸਬੂਤ ਵੀ ਹਨ। ਉਹਨਾਂ ਇਹ ਵੀ ਕਿਹਾ ਕਿ ਉਹ ਅਕਾਲ ਤਖਤ ਜਾਂ ਦਰਬਾਰ ਸਾਹਿਬ ਜਾ ਕੇ ਸੰਹੁ ਖਾ ਕੇ ਕਹਿਣ ਨੂੰ ਤਿਆਰ ਹਨ ਕਿ ਉਹ ਜਿੰਦਗੀ ਚ ਕਦੇ ਵੀ ਪੰਨੂ ਜਾਂ ਉਸਦੇ ਕਿਸੇ ਬੰਦੇ ਨੂੰ ਨਹੀਂ ਮਿਲੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਸ਼ੱਕੀ ਤਸਕਰਾਂ ਦੀ ਰਸੋਈ ਚ ਵੜ ਗਈ ਪੰਜਾਬ ਪੁਲਿਸ, 13 SHO ਸਣੇ 4 DSP ਨੇ ਮਾਰੀ ਥਾਂ ਥਾਂ ਰੇਡ |

13 Jun 2024 5:06 PM

Innova ਨੂੰ Ambulance ਬਣਾ ਕੇ ਘੁੰਮ ਰਹੇ Manali, ਪੁਲਿਸ ਦੇ ਚੜ੍ਹ ਗਏ ਅੜ੍ਹਿੱਕੇ, ਕੱਟਿਆ ਮੋਟਾ Challan

13 Jun 2024 4:10 PM

ਵੋਟਾਂ ਦੇ ਮਾਮਲੇ 'ਚ SAD ਕਿਉਂ ਰਹਿ ਗਿਆ ਸਾਰਿਆਂ ਤੋਂ ਪਿੱਛੇ? 13-0 ਦਾ ਦਾਅਵਾ ਕਰਦੀ AAP ਕਿਉਂ 3 ਸੀਟਾਂ 'ਤੇ ਸਿਮਟੀ?

13 Jun 2024 3:54 PM

ਸਿੱਖਾਂ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕੇ ਯੂਪੀ ਦੇ ਇਸ ਹਿੰਦੂ ਵੀਰ ਨੇ ਅਪਣਾਇਆ ਸਿੱਖ ਧਰਮ ਸੁਣੋ ਰਾਜ ਕੁਮਾਰ ਤੋਂ

13 Jun 2024 1:42 PM

Motorcycles 'ਤੇ ਕੇਸਰੀ ਝੰਡੇ ਲਗਾ 17ਵੀਂ ਵਾਰ Hemkund Sahib ਦੀ ਯਾਤਰਾ ਕਰਕੇ ਮੁੜੇ ਨੌਜਵਾਨ ਸੁਣੋ ਯਾਤਰਾ ਦੌਰਾਨ...

13 Jun 2024 1:27 PM
Advertisement