
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ।
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪਟਨਾ ਦੇ ਬਖਤਿਆਰਪੁਰ ਵਿਚ ਇਕ ਪ੍ਰੋਗਰਾਮ ਦੌਰਾਨ ਇਕ ਨੌਜਵਾਨ ਨੇ ਪਿੱਛੋਂ ਆ ਕੇ ਸੀਐਮ ਨੂੰ ਮੁੱਕਾ ਮਾਰ ਦਿੱਤਾ। ਮੁੱਖ ਮੰਤਰੀ ਦੀ ਸੁਰੱਖਿਆ 'ਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਹੈ। ਨੌਜਵਾਨ ਦੀ ਪਛਾਣ ਸ਼ੰਕਰ ਵਾਸੀ ਬਖਤਿਆਰਪੁਰ ਵਜੋਂ ਹੋਈ ਹੈ।
Youth Tries To Slap Bihar CM Nitish Kumar
ਦਰਅਸਲ ਨਿਤੀਸ਼ ਕੁਮਾਰ ਅਪਣੇ ਪੁਰਾਣੇ ਲੋਕ ਸਭਾ ਹਲਕੇ ਦੇ 2 ਦਿਨਾਂ ਨਿੱਜੀ ਦੌਰੇ 'ਤੇ ਹਨ। ਇੱਥੇ ਉਹ ਆਪਣੇ ਪੁਰਾਣੇ ਸਾਥੀਆਂ ਨੂੰ ਮਿਲ ਰਹੇ ਹਨ। ਐਤਵਾਰ ਸ਼ਾਮ ਨੂੰ ਮੁੱਖ ਮੰਤਰੀ ਬਖਤਿਆਰਪੁਰ 'ਚ ਸ਼ੀਲਭੱਦਰ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਚੜ੍ਹਾ ਰਹੇ ਸਨ। ਇਸ ਦੌਰਾਨ ਨੌਜਵਾਨ ਭੀੜ 'ਚੋਂ ਨਿਕਲ ਕੇ ਸੁਰੱਖਿਆ ਗਾਰਡ ਦੇ ਸਾਹਮਣੇ ਸਟੇਜ 'ਤੇ ਪਹੁੰਚਿਆ ਅਤੇ ਉਸ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਹਮਲਾ ਕਰ ਦਿੱਤਾ।
Youth Tries To Slap Bihar CM Nitish Kumar
ਉਹਨਾਂ ਦੀ ਸੁਰੱਖਿਆ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਦੀ ਕੁੱਟਮਾਰ ਕਰਨੀ ਚਾਹੀ ਤਾਂ ਮੁੱਖ ਮੰਤਰੀ ਨੇ ਉਹਨਾਂ ਨੂੰ ਰੋਕ ਦਿੱਤਾ। ਫਿਲਹਾਲ ਪੁਲਿਸ ਥਾਣਾ ਬਖਤਿਆਰਪੁਰ 'ਚ ਨੌਜਵਾਨ ਕੋਲੋਂ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਸੋਨੇ-ਚਾਂਦੀ ਦੀ ਦੁਕਾਨ ਹੈ। ਪਤਨੀ ਨੇ ਉ ਸਨੂੰ ਛੱਡ ਦਿੱਤਾ ਹੈ। ਇਸ ਕਾਰਨ ਵੀ ਉਹ ਪਰੇਸ਼ਾਨ ਰਹਿੰਦਾ ਹੈ।