
ਬਿਹਾਰ ਦੇ ਭਾਗਲਪੁਰ ਸ਼ਹਿਰ ਦੇ ਕਾਜਵਾਲੀ ਚੱਕ ਇਲਾਕੇ 'ਚ ਵੀਰਵਾਰ ਰਾਤ ਕਰੀਬ 11.30 ਵਜੇ ਹੋਏ ਬੰਬ ਧਮਾਕੇ 'ਚ 10 ਲੋਕਾਂ ਦੀ ਮੌਤ ਹੋ ਗਈ।
ਪਟਨਾ: ਬਿਹਾਰ ਦੇ ਭਾਗਲਪੁਰ ਸ਼ਹਿਰ ਦੇ ਕਾਜਵਾਲੀ ਚੱਕ ਇਲਾਕੇ 'ਚ ਵੀਰਵਾਰ ਰਾਤ ਕਰੀਬ 11.30 ਵਜੇ ਹੋਏ ਬੰਬ ਧਮਾਕੇ 'ਚ 10 ਲੋਕਾਂ ਦੀ ਮੌਤ ਹੋ ਗਈ। ਸਵੇਰੇ 9 ਵਜੇ ਤੋਂ ਬਾਅਦ ਇਕ ਬੱਚੇ ਸਮੇਤ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮਲਬੇ ਹੇਠ ਅਜੇ ਵੀ ਕਈ ਲੋਕ ਦੱਬੇ ਹੋਏ ਹਨ, ਜਿਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ। ਇਸ ਧਮਾਕੇ 'ਚ 11 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।
7 killed, several injured in blast in Bihar’s Bhagalpur
ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਭਿਆਨਕ ਸੀ ਕਿ ਕਰੀਬ 5 ਕਿਲੋਮੀਟਰ ਤੱਕ ਦਾ ਇਲਾਕਾ ਹਿੱਲ ਗਿਆ। ਇਹ ਧਮਾਕਾ ਨਵੀਨ ਮੰਡਲ ਅਤੇ ਗਣੇਸ਼ ਮੰਡਲ ਦੇ ਘਰ ਵਿਚਕਾਰ ਹੋਇਆ। ਇਹ ਧਮਾਕਾ ਕਿਸ ਦੇ ਘਰ 'ਚ ਹੋਇਆ ਹੈ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਇਲਾਕੇ ਵਿਚ ਵਿਆਹ ਲਈ ਪਟਾਕੇ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ।
7 killed, several injured in blast in Bihar’s Bhagalpur
ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਘਰ ਵਿਚ ਰੱਖੇ ਪਟਾਕੇ ਫਟ ਗਏ ਹਨ। ਜ਼ਖਮੀਆਂ ਦਾ ਇਲਾਜ ਭਾਗਲਪੁਰ ਦੇ ਮਾਇਆਗੰਜ ਹਸਪਤਾਲ 'ਚ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
7 killed, several injured in blast in Bihar’s Bhagalpur
ਧਮਾਕੇ ਸਮੇਂ ਉੱਥੇ ਮੌਜੂਦ ਗੁਆਂਢੀ ਨਿਰਮਲ ਸਾਹ ਨੇ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਖਾਣਾ ਖਾ ਕੇ ਘਰ ਵਿਚ ਸੌਂ ਰਹੇ ਸਨ। ਜਦੋਂ ਜ਼ੋਰਦਾਰ ਧਮਾਕਾ ਹੋਇਆ ਉਦੋਂ ਉਹ ਵੀ ਘਰ ਦੇ ਬਾਹਰ ਬੈਠਾ ਸੀ । ਡੀਆਈਜੀ ਸੁਜੀਤ ਕੁਮਾਰ ਦਾ ਕਹਿਣਾ ਹੈ ਕਿ ਐਫਐਸਐਲ ਟੀਮ ਜਾਂਚ ਕਰ ਰਹੀ ਹੈ, ਉਸ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਇਹ ਧਮਾਕਾ ਕਿਸ ਤਰ੍ਹਾਂ ਦਾ ਸੀ।