RBI News: ਆਰਬੀਆਈ ਨੇ ਦਿੱਤੇ ਨਿਰਦੇਸ਼ ਸ਼ਨੀਵਾਰ-ਐਤਵਾਰ ਨੂੰ ਖੁੱਲ੍ਹੇ ਰਹਿਣਗੇ ਬੈਂਕ, ਜਾਣੋ ਪੂਰੀ ਜਾਣਕਾਰੀ  

By : BALJINDERK

Published : Mar 27, 2024, 4:24 pm IST
Updated : Mar 27, 2024, 4:24 pm IST
SHARE ARTICLE
RBI
RBI

RBI News: ਹੁਣ ਛੁੱਟੀ ਵਾਲੇ ਦਿਨ 30,31 ਮਾਰਚ ਆਮ ਲੋਕ ਬੈਂਕ ਜਾ ਆਪਣੇ ਕਰ ਸਕਦੇ ਹਨ ਕੰਮ 

RBI News: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਹਾ ਕਿ ਸਾਰੇ ਏਜੰਸੀ ਬੈਂਕ 30 ਅਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ। 30 ਅਤੇ 31 ਮਾਰਚ ਸ਼ਨੀਵਾਰ ਅਤੇ ਐਤਵਾਰ ਹਨ। ਆਬੀਆਈ ਦੀ 20 ਮਾਰਚ, 2024 ਦੀ ਨੋਟੀਫਿਕੇਸ਼ਨ ਦੇ ਅਨੁਸਾਰ, ਭਾਰਤ ਸਰਕਾਰ ਨੇ ਸਾਰੀਆਂ ਸ਼ਾਖਾਵਾਂ ਨੂੰ 31 ਮਾਰਚ, 2024 ਨੂੰ ਸਰਕਾਰੀ ਰਸੀਦਾਂ ਅਤੇ ਭੁਗਤਾਨਾਂ ਲਈ ਖੋਲ੍ਹਣ ਲਈ ਕਿਹਾ ਹੈ। ਆਰਬੀਆਈ ਮੁਤਾਬਕ ਸਰਕਾਰ ਨੇ ਟੈਕਸਦਾਤਾਵਾਂ ਨੂੰ ਹੋਰ ਸਹੂਲਤਾਂ ਦੇਣ ਲਈ ਇਹ ਫੈਸਲਾ ਲਿਆ ਹੈ। ਬੈਂਕ ਆਪਣੇ ਆਮ ਸਮੇਂ ਅਨੁਸਾਰ ਖੁੱਲ੍ਹੇ ਰਹਿਣਗੇ। ਇਲੈਕਟਰਾਨਿਕ ਲੈਣ-ਦੇਣ ਦੋਵੇਂ ਦਿਨ ਕੀਤਾ ਜਾ ਸਕਦਾ ਹੈ।

ਇਹ ਵੀ ਪੜੋ:Jalandhar News : ਅਣਪਛਾਤੇ ਵਾਹਨ ਦੀ ਟੱਕਰ ਨਾਲ ਨੌਜਵਾਨ ਦੀ ਹੋਈ ਮੌਤ 

ਇਲੈਕਟਰਾਨਿਕ ਫੰਡ ਟਰਾਂਸਫਰ (NEFT) ਅਤੇ ਰੀਅਲ ਟਾਈਮ ਗ੍ਰਾਸ ਸੈਟਲਮੈਂਟ (RTGS) ਪ੍ਰਣਾਲੀ ਰਾਹੀਂ ਲੈਣ-ਦੇਣ 31 ਮਾਰਚ, 2024 ਦੀ ਅੱਧੀ ਰਾਤ 12 ਤੱਕ ਕੰਮ ਕਰਨਾ ਜਾਰੀ ਰਹੇਗਾ। ਯਾਨੀ ਤੁਸੀਂ ਆਨਲਾਈਨ ਟਰਾਂਜੈਕਸ਼ਨ ਕਰ ਸਕਦੇ ਹੋ। ਸਰਕਾਰੀ ਖਾਤਿਆਂ ਨਾਲ ਸਬੰਧਤ ਸਾਰੇ ਚੈਕ ਕਲੀਅਰਿੰਗ ਲਈ ਪੇਸ਼ ਕੀਤੇ ਜਾ ਸਕਦੇ ਹਨ। ਸਰਕਾਰੀ ਚੈਕਾਂ ਅਤੇ ਰਿਟਰਨ ਕਲੀਅਰਿੰਗ ਲਈ ਵਿਸ਼ੇਸ਼ ਕਲੀਅਰਿੰਗ ਸੈਸ਼ਨ ਨੂੰ ਸਮੇਂ ਸਿਰ ਸੂਚਿਤ ਕੀਤਾ ਜਾਵੇਗਾ।
ਸਪੈਸ਼ਲ ਡਿਪਾਜ਼ਿਟ ਸਕੀਮ (SDS) 1975 ਪਬਲਿਕ ਪ੍ਰੋਵੀਡੈਂਟ ਫੰਡ (PPF) ਸਕੀਮ, 1968 ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS), ਕਿਸਾਨ ਵਿਕਾਸ ਪੱਤਰ, 2014 ਅਤੇ ਸੁਕੰਨਿਆ ਸਮ੍ਰਿਧੀ ਭੁਗਤਾਨ ਬਾਂਡ ਜਾਂ ਬਚਤ ਬਾਂਡ ਆਦਿ ਦਾ ਲੈਣ-ਦੇਣ ਕਰ ਸਕਦੇ ਹਨ।

ਇਹ ਵੀ ਪੜੋ:Abohar News : ਅਬੋਹਰ ’ਚ ਦੋ ਮੈਡੀਕਲ ਏਜੰਸੀਆਂ ਕੀਤੀਆਂ ਸੀਲ  

ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ਦੇ ਅਨੁਸਾਰ, ਆਰਬੀਆਈ ਜਨਤਕ ਅਤੇ ਨਿੱਜੀ ਦੋਵਾਂ, ਆਪਣੇ ਦਫ਼ਤਰਾਂ ਅਤੇ ਵਪਾਰਕ ਬੈਂਕਾਂ ਰਾਹੀਂ ਸਰਕਾਰਾਂ ਦੇ ਆਮ ਬੈਂਕਿੰਗ ਕਾਰੋਬਾਰ ਲਈ ਆਪਣੇ ਏਜੰਟ ਨਿਯੁਕਤ ਕਰਦਾ ਹੈ। ਸਰਕਾਰੀ ਅਤੇ ਸਾਰੇ ਚੁਣੇ ਹੋਏ ਨਿੱਜੀ ਬੈਂਕ ਆਰਬੀਆਈ ਦੇ ਏਜੰਟ ਵਜੋਂ ਕੰਮ ਕਰਦੇ ਹਨ। ਏਜੰਸੀ ਬੈਂਕਾਂ ਦੀਆਂ ਸਿਰਫ਼ ਮਨੋਨੀਤ ਸ਼ਾਖਾਵਾਂ ਹੀ ਸਰਕਾਰੀ ਬੈਂਕਿੰਗ ਕਾਰੋਬਾਰ ਚਲਾ ਸਕਦੀਆਂ ਹਨ।

ਇਹ ਵੀ ਪੜੋ:Sri Anandpur Sahib News: ਸੰਨੀ ਦਿਓਲ ਤੇ ਅਜੇ ਦੇਵਗਨ ਦੀ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ 

(For more news apart from Banks will remain open on Saturdays and Sundays as directed by RBI  News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement