Sri Anandpur Sahib News: ਸੰਨੀ ਦਿਓਲ ਤੇ ਅਜੇ ਦੇਵਗਨ ਦੀ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ

By : BALJINDERK

Published : Mar 27, 2024, 1:20 pm IST
Updated : Mar 27, 2024, 1:20 pm IST
SHARE ARTICLE
 Sunny Deol and Ajay Devgan
Sunny Deol and Ajay Devgan

Sri Anandpur Sahib News: ਅਜੇ ਦੇਵਗਾਨ ਦੇ ਫਿਲਮਾਏ ਜਾ ਰਹੇ ਦ੍ਰਿਸ਼ ਦੌਰਾਨ ਘੋੜ ਸਵਾਰ ਬਿੱਲਾ ਸਿੰਘ ਅਚਾਨਕ ਦੋ ਘੋੜਿਆ ਤੋਂ ਡਿੱਗਿਆ, ਘੋੜੇ ਹੋਏ ਬੇਕਾਬੂ 

Sri Anandpur Sahib News:  ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਜੰਮ ਪਲ ਅਤੇ ਬਾਲੀਵੁੱਡ ਦੇ ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਕੁਮਾਰ ਮੰਗਤ/ਅਭਿਸੇਕ ਪਾਠਕ ਦੀ ਫ਼ਿਲਮ ‘ਸਨ ਆਫ ਸਰਦਾਰ 2’ ਦੀ ਕੌਮੀ ਤਿਉਹਾਰ ‘ਹੋਲਾ ਮਹੱਲਾ’ ਦੌਰਾਨ ਹੋ ਰਹੀ ਸ਼ੂਟਿੰਗ ਦੌਰਾਨ ਇੱਕ ਹਾਦਸਾ ਵਾਪਰ ਗਿਆ।

ਇਹ ਵੀ ਪੜੋ:Rajasthan News : ਰਾਜਸਥਾਨ ’ਚ ਬੱਸ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 

ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਦੋਂ ਅਜੇ ਦੇਵਗਾਨ ਦੇ ਸੀਨ ਸਟੰਟ ਮੈਨ ਵੱਲੋਂ ਦੋ ਘੋੜਿਆ ’ਤੇ ਤੇਜ ਤਰਾਰ ਘੋੜ ਸਵਾਰੀ ਵਾਲੇ ਖ਼ਤਰਨਾਕ ਦ੍ਰਿਸ਼ ਫਿਲਮਾਏ ਜਾ ਰਹੇ ਸਨ ਤਾਂ ਪੰਜਾਬ ਦੇ ਤੇਜ ਤਰਾਰ ਘੋੜ ਸਵਾਰ ਗੋਰਾ ਸਿੰਘ ਦਾ ਚੇਲਾ ਬਿੱਲਾ ਸਿੰਘ ਅਚਾਨਕ ਘੋੜ ਸਵਾਰ ਦੋ ਘੋੜਿਆ ਤੋਂ ਡਿੱਗ ਪਿਆ ਅਤੇ ਦੋਵੇਂ ਘੋੜੇ ਬੇਕਾਬੂ ਹੋ ਕੇ ਬਾਹਰ ਵੱਲ ਭੱਜਣ ਲੱਗੇ। ਉੱਥੇ ਤੈਨਾਤ ਕਈ ਥਾਣੇਦਾਰਾਂ ਦੀ ਚੁਸਤੀ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਅਤੇ ਦੋਵੇਂ ਘੋੜੇ ਟਰਾਲੀ ਨਾਲ ਜਾ ਟਕਰਾਏ ਅਤੇ ਡਿੱਗ ਪਏ। ਪੰਜਾਬ ਪੁਲਿਸ ਦੇ ਬਹਾਦਰ ਨੌਜਵਾਨਾਂ ਦੀ ਮਦਦ ਨਾਲ ਜ਼ਖਮੀ ਬਿੱਲਾ ਸਿੰਘ ਨੇ ਘੋੜੇ ਕਾਬੂ ਕਰ ਲਿਆ ਅਤੇ ਤੁਰੰਤ ਵੈਟਰਨੀ ਡਾਕਟਰਾਂ ਦੀ ਟੀਮ ਨੇ ਸਟੇਡੀਅਮ ’ਚ ਪਹੁੰਚ ਕੇ ਘੋੜਿਆਂ ਦੇ ਟੀਕੇ ਲਾਏ ਅਤੇ ਉਨਾਂ ਦਾ ਇਲਾਜ ਕੀਤਾ।

ਇਹ ਵੀ ਪੜੋ:Ludhiana News : ਥਾਰ ਸਵਾਰ ਨੌਜਵਾਨਾਂ ਨੇ ਗੱਡੀ ਨੂੰ ਟੱਕਰ ਮਾਰ ਕੀਤਾ ਹੰਗਾਮਾ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

ਸਾਲ 2012 ’ਚ ਆਈ ਅਜੇ ਦੇਵਗਨ ਦੀ ਫ਼ਿਲਮ ‘ਸਨ ਆਫ ਸਰਦਾਰ’ ਜਿਹੜੀ ਕਿ ਵੱਡੇ ਬਜਟ ਦੀ ਫ਼ਿਲਮ ਸੀ ਅਤੇ ਫ਼ਿਲਮ ਸੁਪਰ ਹਿੱਟ ਰਹੀ। ਇਹ ਫ਼ਿਲਮ ਦਾ ਦੂਜਾ ਭਾਗ ਹੈ ਅਤੇ ਇਸ ’ਚ ਮੁੱਖ ਜੋੜੀ ਸੰਨੀ ਦਿਓਲ ਅਤੇ ਅਜੇ ਦੇਵਗਨ ਦੀ ਹੀਰੋਇਨ ਸੋਨਾਕਸੀ ਸਿਨ੍ਹਾ ਵੀ ਹੈ। ਅਜੇ ਦੇਵਗਾਨ ਸਰਦਾਰਾਂ ਦਾ ਮੁੰਡਾ ਹੈ ਅਤੇ 11 ਖਾਲਸਾ ਪੰਥ ਦੀ ਜਨਮ ਭੂਮੀ ਵਿਖੇ ਪੰਜਾਬ ਦਾ ਪ੍ਰਸਿੱਧ ਤਿਉਹਾਰ ‘ਹੋਲਾ ਮਹੱਲਾ’ ਦੇਖਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ 2 ਪੁੱਤਰਾਂ ਤੇ 2 ਧੀਆਂ ਨਾਲ ਆਉਂਦਾ ਹੈ ਅਤੇ ਫਿਰ ਘੋੜ ਸਵਾਰੀ ਕਰਨ ਲੱਗਦਾ ਹੈ। 

ਇਹ ਵੀ ਪੜੋ:Delhi News : ‘ਆਪ’’ ਨੇ ਸੰਵਿਧਾਨ, ਲੋਕਤੰਤਰ ਦੇ ਸਮਰਥਨ ’ਚ ਸੋਸ਼ਲ ਮੀਡੀਆ ’ਤੇ ਮੁਹਿੰਮ ਸ਼ੁਰੂ ਕੀਤੀ  

ਦਲ ਪੰਥ ਤਰਨਾ ਦਲ ਖਿਆਲਾ ਤਰਲੋਕ ਸਿੰਘ ਦੇ ਜਥੇਦਾਰ ਸਰਵਣ ਸਿੰਘ ਨੇ ਦੱਸਿਆ ਬਾਬਾ ਤਰਲੋਕ ਸਿੰਘ ਦਾ ਘੋੜਾ ਅਲੀ ਅਤੇ ਦੂਜਾ ਘੋੜਾ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਗੋਰਾ ਸਿੰਘ ਤੇ ਬਿੱਲਾ ਸਿੰਘ ਸਾਡੇ ਦਲ ਦੇ ਘੋੜਿਆਂ ਦੇ ਸੇਵਾਦਾਰ ਹਨ। 

ਇਹ ਵੀ ਪੜੋ:Ram Charan News : ਮਸ਼ਹੂਰ ਅਦਾਕਾਰ ਰਾਮ ਚਰਨ ਕਰਨਗੇ ‘ਪੁਸ਼ਪਾ’ ਦੇ ਡਾਇਰੈਕਟਰ ਸੁਕੁਮਾਰ ਨਾਲ ਫ਼ਿਲਮ


ਕੁਮਾਰ ਮੰਗਤ ਦੇ ਭਰਾ ਰਾਮ ਕੁਮਾਰ ਬਿੱਟੂ ਨੇ ਦੱਸਿਆ ਹੈ ਕਿ ਅਸੀਂ ਦਲ ਪੰਥ ਤਰਨਾ ਦਲ ਨਾਲ ਖੜ੍ਹੇ ਹਾਂ। ਫ਼ਿਲਮ ਦੇ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਉਰਫ ਦਾਦੂ, ਅਮਿਤ ਸਿੰਘ ਅਤੇ ਕੈਮਰਾਮੈਨ ਅਸੀਂਮ ਬਜਾਜ ਨੇ ਦੱਸਿਆ ਕਿ ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਕੁਮਾਰ ਮੰਗਤ ਦੇ ਕਹਿਣ ’ਤੇ ਹੀ ਉਨ੍ਹਾਂ ਦੇ ਪੁਸਤੈਨੀ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਅਤੇ ਇਸ ਦੇ ਪਿੰਡਾਂ ’ਚ ਫ਼ਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਆਪਣੀ ਧਰਤੀ ਨਾਲ ਬਹੁਤ ਪਿਆਰ ਹੈ। ਉਨ੍ਹਾਂ ਦੇ ਕਹਿਣ ’ਤੇ ਹੀ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਦ੍ਰਿਸ਼ ਲਏ ਗਏ ਹਨ ਤਾਂ ਕਿ ਇਸ ’ਤੇ ਤਿਉਹਾਰ ਨੂੰ ਵਿਸ਼ਵ ਪੱਧਰ ਫ਼ਿਲਮ ਰਾਹੀਂ ਲੋਕਾਂ ਨੂੰ ਵਿਖਾਇਆ ਜਾ ਸਕੇ। ਇਸ ਤੋਂ ਪਹਿਲਾਂ ਉਹ ਬਿੱਟੂ ਬੋਸ ਦੀ ਫ਼ਿਲਮ ਦੀ ਸ਼ੂਟਿੰਗ ਵੀ ਅਨੰਦਪੁਰ ਸਾਹਿਬ ਕਰ ਚੁੱਕੇ ਹਨ। ਇਸ ਫ਼ਿਲਮ ’ਚ ਮੁੱਖ ਭੂਮਿਕਾ ਅਜੇ ਦੇਵਗਾਨ, ਸੰਨੀ ਦਿਓਲ ਨਿਭਾ ਰਹੇ ਹਨ।

ਇਹ ਵੀ ਪੜੋ:UNSC News : ਰਮਜ਼ਾਨ ਦੌਰਾਨ ਗਾਜ਼ਾ ’ਚ ਜੰਗਬੰਦੀ ਦੇ ਮਤੇ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਹੋਵੇਗੀ ਵੋਟਿੰਗ  

(For more news apart from Sri Anandpur Sahib accident during shooting of Sunny Deol and Ajay Devgan News in Punjabi, stay tuned to Rozana Spokesman)

Location: India, Punjab, Rup Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement