Abohar News : ਅਬੋਹਰ ’ਚ ਦੋ ਮੈਡੀਕਲ ਏਜੰਸੀਆਂ ਕੀਤੀਆਂ ਸੀਲ

By : BALJINDERK

Published : Mar 27, 2024, 2:03 pm IST
Updated : Mar 27, 2024, 2:03 pm IST
SHARE ARTICLE
Police team investigating
Police team investigating

Abohar News :ਡਰੱਗ ਵਿਭਾਗ ਤੇ ਪੁਲਿਸ ਨੇ ਕੀਤੀ ਕਾਰਵਾਈ, ਵਿਕ ਰਹੇ ਸਨ ਪਾਬੰਦੀਸ਼ੁਦਾ ਕੈਪਸੂਲ, ਏਜੰਸੀ ਸੰਚਾਲਕ ਨੂੰ ਲਿਆ ਹਿਰਾਸਤ ਵਿਚ

Abohar News :  ਅਬੋਹਰ ’ਚ ਜ਼ਿਲ੍ਹਾ ਡਰੱਗ ਇੰਸਪੈਕਟਰ ਅਤੇ ਉਨ੍ਹਾਂ ਦੀ ਟੀਮ ਨੇ ਥਾਣਾ ਸਿਟੀ 2 ਦੀ ਪੁਲਿਸ ਨਾਲ ਮਿਲ ਕੇ ਬੁੱਧਵਾਰ ਨੂੰ ਕੰਧਵਾਲਾ ਰੋਡ ਸਥਿਤ ਸ਼ਾਈਨ ਮੈਡੀਕਲ ਏਜੰਸੀ, ਰਾਜੀਵ ਨਗਰ ਅਤੇ ਨਵੀਂ ਅਬਾਦੀ ਗਲੀ ਨੰਬਰ 8 ਸਥਿਤ ਅਮਰ ਮੈਡੀਕਲ ਏਜੰਸੀ ਨੂੰ ਸੀਲ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਉਕਤ ਮੈਡੀਕਲ ਏਜੰਸੀ ਵਿਖੇ ਪਾਬੰਦੀਸ਼ੁਦਾ ਕੈਪਸੂਲ ਅੰਨ੍ਹੇਵਾਹ ਵੇਚੇ ਜਾ ਰਹੇ ਸਨ।

ਇਹ ਵੀ ਪੜੋ:Rajasthan News : ਰਾਜਸਥਾਨ ’ਚ ਬੱਸ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ

ਜਾਣਕਾਰੀ ਅਨੁਸਾਰ ਰਾਜੀਵ ਨਗਰ ਪੀਰਖਾਨਾ ਰੋਡ ’ਤੇ ਸਥਿਤ ਸ਼ਾਈਨ ਮੈਡੀਕਲ ਏਜੰਸੀ ਦੇ ਸੰਚਾਲਕਾਂ ਦੀ ਸ਼ਿਕਾਇਤ ’ਤੇ ਕਿ ਪਿਛਲੇ ਕਾਫ਼ੀ ਸਮੇਂ ਤੋਂ ਵਿਭਾਗ ਦੀ ਮਨਜੂਰੀ ਤੋਂ ਬਿਨਾਂ ਪ੍ਰੇਗਾਬਾਲਿਨ ਕੈਪਸੂਲ, ਬਿਨਾਂ ਡਾਕਟਰੀ ਪਰਚੀ ਤੋਂ ਅੰਨ੍ਹੇਵਾਹ ਵੇਚੇ ਜਾ ਰਹੇ ਹਨ। ਬੁੱਧਵਾਰ ਸਵੇਰੇ ਡਰੱਗ ਇੰਸਪੈਕਟਰ ਸ਼ੀਸ਼ਪਾਲ ਨੇ ਆਪਣੀ ਟੀਮ ਨਾਲ ਮੈਡੀਕਲ ਏਜੰਸੀ ਪਹੁੰਚ ਕੇ ਜਾਂਚ ਕੀਤੀ ਤਾਂ ਕਰੀਬ 6600 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ। ਪੁਲਿਸ ਦੀ ਮੌਜੂਦਗੀ ’ਚ ਇਨ੍ਹਾਂ ਕੈਪਸੂਲਾਂ ਦੇ ਡੱਬੇ ਬਰਾਮਦ ਕਰਕੇ ਏਜੰਸੀ ਨੂੰ ਸੀਲ ਕਰ ਦਿੱਤਾ ਗਿਆ।

ਇਹ ਵੀ ਪੜੋ:Sri Anandpur Sahib News: ਸੰਨੀ ਦਿਓਲ ਤੇ ਅਜੇ ਦੇਵਗਨ ਦੀ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ 


ਇਸੇ ਤਰ੍ਹਾਂ ਜਦੋਂ ਡਰੱਗ ਵਿਭਾਗ ਦੀ ਟੀਮ ਨੇ ਅਮਰ ਮੈਡੀਕਲ ਏਜੰਸੀ ’ਤੇ ਛਾਪਾ ਮਾਰਿਆ ਤਾਂ ਉਥੋਂ ਨਾਜਾਇਜ਼ ਤੌਰ ’ਤੇ ਵੇਚੀਆਂ ਜਾ ਰਹੀਆਂ ਦਵਾਈਆਂ ਅਤੇ ਕੈਪਸੂਲ ਬਰਾਮਦ ਹੋਏ। ਪੁਲਿਸ ਦੋਵਾਂ ਏਜੰਸੀ ਸੰਚਾਲਕਾਂ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ।ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:Ludhiana News : ਥਾਰ ਸਵਾਰ ਨੌਜਵਾਨਾਂ ਨੇ ਗੱਡੀ ਨੂੰ ਟੱਕਰ ਮਾਰ ਕੀਤਾ ਹੰਗਾਮਾ, ਲੋਕਾਂ ’ਚ ਦਹਿਸ਼ਤ ਦਾ ਮਾਹੌਲ 


ਇਸ ਦੇ ਨਾਲ ਹੀ SHO ਮਨਿੰਦਰ ਸਿੰਘ ਅਤੇ ਡਰੱਗ ਇੰਸਪੈਕਟਰ ਨੇ ਕਿਹਾ ਕਿ ਕੋਈ ਵੀ ਮੈਡੀਕਲ ਏਜੰਸੀ ਸੰਚਾਲਕ ਬਿਨਾਂ ਡਾਕਟਰੀ ਪਰਚੀ ਤੋਂ ਕਿਸੇ ਨੂੰ ਵੀ ਕਿਸੇ ਕਿਸਮ ਦੀ ਪਾਬੰਦੀਸ਼ੁਦਾ ਦਵਾਈ ਨਾ ਦੇਵੇ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਮੈਡੀਕਲ ਏਜੰਸੀ ਜਾਂ ਸਟੋਰ ਦਾ ਲਾਇਸੈਂਸ ਸੀਲ ਅਤੇ ਰੱਦ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਪੜੋ:Delhi News : ‘ਆਪ’’ ਨੇ ਸੰਵਿਧਾਨ, ਲੋਕਤੰਤਰ ਦੇ ਸਮਰਥਨ ’ਚ ਸੋਸ਼ਲ ਮੀਡੀਆ ’ਤੇ ਮੁਹਿੰਮ ਸ਼ੁਰੂ ਕੀਤੀ  

 (For more news apart from Two medical agencies were sealed in Abohar News in Punjabi, stay tuned to Rozana Spokesman)

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement