Court News: ਪਤੀ ਨੇ ਹਨੀਮੂਨ ਮੌਕੇ ਪਤਨੀ ਨੂੰ ਕਿਹਾ ‘ਸੈਕਿੰਡ ਹੈਂਡ’; ਅਦਾਲਤ ਵਲੋਂ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ
Published : Mar 27, 2024, 1:19 pm IST
Updated : Mar 27, 2024, 1:19 pm IST
SHARE ARTICLE
Man Ordered To Pay 3 Crore Compensation For Calling Wife Second Hand
Man Ordered To Pay 3 Crore Compensation For Calling Wife Second Hand

ਦੇਣਾ ਪਵੇਗਾ 1 ਲੱਖ ਰੁਪਏ ਤੋਂ ਵੱਧ ਗੁਜ਼ਾਰਾ ਭੱਤਾ

Court News: ਪਤਨੀ ਨਾਲ ਕੁੱਟਮਾਰ ਕਰਨ ਵਾਲੇ ਪਤੀ ਨੂੰ ਹੁਣ ਕਰੋੜਾਂ ਰੁਪਏ ਦਾ ਮੁਆਵਜ਼ਾ ਅਤੇ 1 ਲੱਖ ਰੁਪਏ ਤੋਂ ਵੱਧ ਗੁਜ਼ਾਰਾ ਭੱਤੇ ਵਜੋਂ ਦੇਣਾ ਪਵੇਗਾ। ਮੁੰਬਈ ਹਾਈ ਕੋਰਟ ਨੇ ਘਰੇਲੂ ਹਿੰਸਾ ਨਾਲ ਸਬੰਧਤ ਇਕ ਮਾਮਲੇ ਵਿਚ ਮੁਲਜ਼ਮ ਨੂੰ ਰਾਹਤ ਨਹੀਂ ਦਿਤੀ ਅਤੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ। ਅਦਾਲਤ ਦਾ ਕਹਿਣਾ ਹੈ ਕਿ ਇਹ ਰਕਮ ਸਿਰਫ਼ ਸਰੀਰਕ ਸੱਟਾਂ ਲਈ ਨਹੀਂ, ਸਗੋਂ ਮਾਨਸਿਕ ਤਸ਼ੱਦਦ ਅਤੇ ਭਾਵਨਾਤਮਕ ਸਮੱਸਿਆਵਾਂ ਲਈ ਦਿਤੀ ਗਈ ਹੈ।

ਜੋੜੇ ਨੇ ਜਨਵਰੀ 1994 ਵਿਚ ਵਿਆਹ ਕਰਵਾਇਆ ਸੀ ਅਤੇ ਅਮਰੀਕਾ ਵਿਚ ਸੈਟਲ ਹੋ ਗਿਆ। ਦਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਉਥੇ ਵਿਆਹ ਸਮਾਗਮ ਵੀ ਆਯੋਜਤ ਕੀਤਾ ਸੀ। 2005 ਵਿਚ, ਇਹ ਜੋੜਾ ਭਾਰਤ ਪਰਤਿਆ ਅਤੇ ਦੋਵਾਂ ਦੀ ਮਲਕੀਅਤ ਵਾਲੇ ਘਰ ਵਿਚ ਰਹਿਣ ਲੱਗ ਪਿਆ। 2008 ਵਿਚ, ਔਰਤ ਅਪਣੀ ਮਾਂ ਦੇ ਘਰ ਰਹਿਣ ਲੱਗੀ ਅਤੇ ਪੁਰਸ਼ 2014 ਵਿਚ ਅਮਰੀਕਾ ਵਾਪਸ ਆ ਗਿਆ।

ਜੁਲਾਈ 2017 ਵਿਚ, ਔਰਤ ਨੇ ਡੀਵੀਏ ਦੀਆਂ ਧਾਰਾਵਾਂ ਦੇ ਤਹਿਤ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਅਪਣੇ ਪਤੀ ਵਿਰੁਧ ਕੇਸ ਦਾਇਰ ਕੀਤਾ ਸੀ। ਔਰਤ ਦਾ ਇਲਜ਼ਾਮ ਹੈ ਕਿ ਪੁਰਾਣੀ ਮੰਗਣੀ ਟੁੱਟਣ ਕਾਰਨ ਉਸ ਦੇ ਪਤੀ ਨੇ ਹਨੀਮੂਨ ਦੌਰਾਨ ਉਸ ਨੂੰ ‘ਸੈਕਿੰਡ ਹੈਂਡ’ ਕਿਹਾ ਸੀ। ਔਰਤ ਦਾ ਇਲਜ਼ਾਮ ਹੈ ਕਿ ਅਮਰੀਕਾ ਵਿਚ ਵੀ ਉਸ ਦੇ ਚਰਿੱਤਰ 'ਤੇ ਸ਼ੱਕ ਕੀਤਾ ਜਾਂਦਾ ਸੀ ਅਤੇ ਉਸ 'ਤੇ ਦੂਜੇ ਮਰਦਾਂ ਨਾਲ ਨਾਜਾਇਜ਼ ਸਬੰਧਾਂ ਦਾ ਇਲਜ਼ਾਮ ਲਗਾਇਆ ਜਾਂਦਾ ਸੀ। ਔਰਤ ਦਾ ਦੋਸ਼ ਹੈ ਕਿ ਜਦੋਂ ਤਕ ਉਹ ਦੋਸ਼ਾਂ ਨੂੰ ਸਵੀਕਾਰ ਨਹੀਂ ਕਰ ਲੈਂਦੀ ਉਦੋਂ ਤਕ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ।

ਹੇਠਲੀ ਅਦਾਲਤ ਨੇ ਜਨਵਰੀ 2023 ਵਿਚ ਹੁਕਮ ਜਾਰੀ ਕਰਦਿਆਂ ਕਿਹਾ ਕਿ ਔਰਤ ਆਪਣੇ ਪਤੀ ਦੇ ਹੱਥੋਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ। ਨਾਲ ਹੀ ਪਤੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਵੀ ਦਿਤੇ ਗਏ। ਅਦਾਲਤ ਨੇ ਪਤੀ ਨੂੰ ਦਾਦਰ ਖੇਤਰ 'ਚ ਪਤਨੀ ਲਈ ਘੱਟੋ-ਘੱਟ 1 ਹਜ਼ਾਰ ਵਰਗ ਫੁੱਟ ਕਾਰਪੇਟ ਖੇਤਰ ਦਾ ਮਕਾਨ ਲੈਣ ਜਾਂ ਮਕਾਨ ਦੇ ਕਿਰਾਏ ਲਈ 75 ਹਜ਼ਾਰ ਰੁਪਏ ਦੇਣ ਦਾ ਹੁਕਮ ਦਿਤਾ ਹੈ।

ਅਦਾਲਤ ਨੇ ਪਤੀ ਨੂੰ ਔਰਤ ਦੇ ਸਾਰੇ ਗਹਿਣੇ ਵਾਪਸ ਕਰਨ ਅਤੇ 1 ਲੱਖ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜਾਰਾ ਭੱਤਾ ਦੇਣ ਦਾ ਵੀ ਹੁਕਮ ਦਿਤਾ ਸੀ। ਹੇਠਲੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਪਤੀ ਨੇ ਹਾਈ ਕੋਰਟ ਤਕ ਪਹੁੰਚ ਕੀਤੀ ਸੀ।

ਹਾਈ ਕੋਰਟ ਨੇ ਪਾਇਆ ਕਿ ਮੈਜਿਸਟਰੇਟ ਨੇ ਸਾਰੇ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਮੁਆਵਜ਼ੇ ਦੇ ਹੁਕਮ ਜਾਰੀ ਕੀਤੇ ਸਨ। ਅਦਾਲਤ ਨੇ ਕਿਹਾ ਕਿ ਹੇਠਲੀ ਅਦਾਲਤ ਵਿਚਾਰ-ਵਟਾਂਦਰੇ ਦੇ ਆਧਾਰ 'ਤੇ ਇਸ ਸਿੱਟੇ 'ਤੇ ਪਹੁੰਚੀ ਹੈ ਕਿ ਸਾਲ 1994 ਤੋਂ 2017 ਤਕ ਘਰੇਲੂ ਹਿੰਸਾ ਦੀਆਂ ਲਗਾਤਾਰ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਨੂੰ ਗਲਤ ਨਹੀਂ ਮੰਨਿਆ ਜਾ ਸਕਦਾ। ਜਸਟਿਸ ਸ਼ਰਮੀਲਾ ਦੇਸ਼ਮੁਖ ਨੇ ਕਿਹਾ ਕਿ ਹੁਕਮਾਂ ਵਿਚ ਦਖ਼ਲ ਦੇਣ ਦਾ ਕੋਈ ਕਾਰਨ ਨਹੀਂ ਹੈ।

(For more Punjabi news apart from Man Ordered To Pay 3 Crore Compensation For Calling Wife Second Hand, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement