
ਦਸਿਆ ਜਾ ਰਿਹਾ ਹੈ ਕਿ ਡਰਾਈਵਰ ਸਰਵਿਸ ਲਈ ਕਾਰ ਦਿੱਲੀ ਦੇ ਗੋਵਿੰਦਪੁਰੀ ਲੈ ਗਿਆ ਸੀ। ਇਹ ਕਾਰ 19 ਮਾਰਚ ਨੂੰ ਚੋਰੀ ਹੋਈ ਸੀ।
JP Nadda Car Stolen News: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਮੱਲਿਕਾ ਨੱਡਾ ਦੀ ਕਾਰ ਚੋਰੀ ਹੋਣ ਦੀ ਖ਼ਬਰ ਹੈ। ਡਰਾਈਵਰ ਜੋਗਿੰਦਰ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਗਈ ਹੈ। ਦਸਿਆ ਜਾ ਰਿਹਾ ਹੈ ਕਿ ਡਰਾਈਵਰ ਸਰਵਿਸ ਲਈ ਕਾਰ ਦਿੱਲੀ ਦੇ ਗੋਵਿੰਦਪੁਰੀ ਲੈ ਗਿਆ ਸੀ। ਇਹ ਕਾਰ 19 ਮਾਰਚ ਨੂੰ ਚੋਰੀ ਹੋਈ ਸੀ।
ਸੂਤਰਾਂ ਅਨੁਸਾਰ ਕਾਰ ਸਰਵਿਸ ਸੈਂਟਰ ਤੋਂ ਚੋਰੀ ਹੋਈ। ਚੋਰੀ ਹੋਈ ਕਾਰ ਚਿੱਟੇ ਰੰਗ ਦੀ ਫਾਰਚੂਨਰ ਕਾਰ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰ ਦੀ ਭਾਲ ਸ਼ੁਰੂ ਕਰ ਦਿਤੀ ਹੈ।
ਮੀਡੀਆ ਰੀਪੋਰਟਾਂ ਮੁਤਾਬਕ ਜਦੋਂ ਕਾਰ ਚੋਰੀ ਹੋਈ ਤਾਂ ਡਰਾਈਵਰ ਖਾਣਾ ਖਾਣ ਗਿਆ ਸੀ। ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿਚ ਕਾਰ ਗੁਰੂਗ੍ਰਾਮ ਵੱਲ ਜਾਂਦੀ ਦਿਖਾਈ ਦੇ ਰਹੀ ਹੈ।
(For more Punjabi news apart from BJP Chief JP Nadda's Wife's Car Stolen News, stay tuned to Rozana Spokesman)