
ਮਹਾਰਾਸ਼ਟਰ 'ਚ ਕੋਲਾ ਬਲਾਕ ਵੰਡ ਮਾਮਲੇ 'ਚ ਸ਼ੁਕਰਵਾਰ (27 ਅਪ੍ਰੈਲ) ਨੂੰ ਸੁਣਵਾਈ ਕਰਦੇ ਹੋਏ ਸੀਬੀਆਈ ਵਿਸ਼ੇਸ਼ ਅਦਾਲਤ (ਦਿੱਲੀ ਦੀ ਪਟਿਆਲਾ ਹਾਊਸ ਅਦਾਲਤ) ਨੇ ਗੋਂਡਵਾਨਾ...
ਨਵੀਂ ਦਿੱਲੀ : ਮਹਾਰਾਸ਼ਟਰ 'ਚ ਕੋਲਾ ਬਲਾਕ ਵੰਡ ਮਾਮਲੇ 'ਚ ਸ਼ੁਕਰਵਾਰ (27 ਅਪ੍ਰੈਲ) ਨੂੰ ਸੁਣਵਾਈ ਕਰਦੇ ਹੋਏ ਸੀਬੀਆਈ ਵਿਸ਼ੇਸ਼ ਅਦਾਲਤ (ਦਿੱਲੀ ਦੀ ਪਟਿਆਲਾ ਹਾਊਸ ਅਦਾਲਤ) ਨੇ ਗੋਂਡਵਾਨਾ ਸਟੀਲ ਲਿਮਟਿਡ ਅਤੇ ਇਸ ਦੇ ਨਿਰਦੇਸ਼ਕ ਅਸ਼ੋਕ ਦਗਾ ਨੂੰ ਦੋਸ਼ੀ ਕਰਾਰ ਦਿਤਾ ਹੈ।
coal scam case
ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਅਸ਼ੋਕ ਡਾਗਾ ਨੇ ਵੰਡ ਲਈ ਗ਼ਲਤ ਤਥਾਂ ਨੂੰ ਪੇਸ਼ ਕੀਤਾ ਸੀ। ਹੁਣ ਇਸ ਮਾਮਲੇ 'ਤੇ ਸੁਣਵਾਈ ਜਾਰੀ ਹੈ, ਵਿਚਾਰ ਕੀਤਾ ਜਾ ਰਿਹਾ ਹੈ ਕਿ ਅਸ਼ੋਕ ਦਾਗਾ ਨੂੰ ਅਦਾਲਤ ਅਜ ਹੀ ਸਜ਼ਾ ਸੁਣਾ ਸਕਦੀ ਹੈ। ਕੋਲਾ ਘੋਟਾਲਾ ਮਾਮਲਿਆਂ ਦੀ ਸੁਣਵਾਈ ਕਰਨ ਲਈ ਵਿਸ਼ੇਸ਼ ਤੌਰ 'ਤੇ ਸੀ.ਬੀ.ਆਈ. ਦੇ ਜੱਜ ਭਾਰਤ ਪਰਾਸ਼ਰ ਨੇ ਕੰਪਨੀ ਦੇ ਨਿਰਦੇਸ਼ਕ ਅਸ਼ੋਕ ਡਾਗਾ ਨੂੰ ਹਿਰਾਸਤ 'ਚ ਲੈਣ ਦਾ ਆਦੇਸ਼ ਦਿਤਾ ਹੈ।
CBI
ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਚ ਕੰਪਨੀ ਨੂੰ ਅਲਾਟ ਹੋਏ ਮਾਜਰਾ ਕੋਲਾ ਬਲਾਕ ਲਈ ਝੂਠੇ ਤੱਥ ਦੀ ਸਚਾਈ ਪੇਸ਼ ਕਰਨ ਲਈ ਇਸ ਨੂੰ ਅਤੇ ਇਸ ਦੇ ਨਿਰਦੇਸ਼ਕ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਡਾਗਾ ਅਤੇ ਕੰਪਨੀ ਨੂੰ ਧਾਰਾ 120- ਬੀ (ਅਪਰਾਧਿਕ ਚਾਲ) ਅਤੇ 420 (ਧੋਖਾਧੜੀ) ਤਹਿਤ ਦੋਸ਼ੀ ਕਰਾਰ ਦਿਤਾ ਗਿਆ ਅਤੇ ਧਾਰਾ 420 ਤਹਿਤ ਮੂਲ ਦੋਸ਼ ਦਾ ਵੀ ਦੋਸ਼ੀ ਕਰਾਰ ਦਿਤਾ ਗਿਆ।