
ਕਾਂਗਰਸ ਦੀ ਵਿਦਿਆਰਥੀ ਇਕਾਈ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ( ਐਨਐਸਯੂਆਈ) ਨੇ ਸੁਰੱਖਿਆ 'ਤੇ ਆਡਿਟ ਰੀਪੋਰਟ ਤਿਆਰ ਕੀਤੀ ਹੈ।
ਦਿੱਲੀ ਯੂਨੀਵਰਸਿਟੀ ਅਤੇ ਉਸ ਨਾਲ ਜੁੜੇ ਕਾਲਜਾਂ ਵਿਚ ਪੜ੍ਹਣ ਵਾਲੀਆਂ ਹਰ ਚਾਰ ਵਿਦਿਆਰਥਣਾਂ 'ਚੋਂ ਇਕ ਨੂੰ ਜਿਨਸੀ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਵਿਦਿਆਰਥੀ ਸੰਗਠਨ ਦੀ ਆਡਿਟ ਰੀਪੋਰਟ ਵਿਚ ਇਹ ਦਾਅਵਾ ਕੀਤਾ ਹੈ। ਕਾਂਗਰਸ ਦੀ ਵਿਦਿਆਰਥੀ ਇਕਾਈ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ( ਐਨਐਸਯੂਆਈ) ਨੇ ਸੁਰੱਖਿਆ 'ਤੇ ਆਡਿਟ ਰੀਪੋਰਟ ਤਿਆਰ ਕੀਤੀ ਹੈ। ਇਸ ਵਿਚ ਯੂਨੀਵਰਸਿਟੀ ਦੇ 50 ਵਿਭਾਗਾਂ ਅਤੇ ਕਾਲਜਾਂ ਨੂੰ ਸ਼ਾਮਲ ਕੀਤਾ ਗਿਆ। ਦਿੱਲੀ ਯੂਨੀਵਰਸਿਟੀ ਨਾਲ ਕਰੀਬ 80 ਕਾਲਜ ਜੁੜੇ ਹੋਏ ਹਨ।
Rape
ਆਡਿਟ ਰੀਪੋਰਟ ਵੀਰਵਾਰ ਨੂੰ ਜਾਰੀ ਕੀਤੀ। ਇਸ ਮੁਤਾਬਕ 50 ਵਿਭਾਗਾਂ/ਕਾਲਜਾਂ ਵਿਚੋਂ 22 ਨੇ ਅਪਣੀ ਜਿਨਸੀ ਸੋਸ਼ਣ ਪੈਨਲ-ਅੰਦਰੂਨੀ ਸ਼ਿਕਾਇਤ ਕਮੇਟੀ ਵਿਚ ਡੈਮੋਕਰੇਟਿਕ ਤਰੀਕੇ ਨਾਲ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਨਾ ਚੁਣ ਕੇ ਯੂਜੀਸੀ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ। ਆਡਿਟ ਦੇ ਤਹਿਤ ਦਿੱਲੀ ਯੂਨੀਵਰਸਿਟੀ ਦੇ 24 ਕਾਲਜਾਂ ਅਤੇ ਵਿਭਾਗਾਂ ਵਿਚ ਸਰਵੇਖਣ ਕੀਤਾ ਗਿਆ। ਕੁਲ 810 ਵਿਦਿਆਰਥੀਆਂ ਨੇ ਸਵਾਲਾਂ ਦੇ ਜਵਾਬ ਦਿਤੇ। ਇਸ ਵਿਚ ਕਰੀਬ 90 ਫ਼ੀ ਸਦੀ ਔਰਤਾਂ ਅਤੇ 10 ਫ਼ੀ ਸਦੀ ਪੁਰਸ਼ ਸਨ। ਰਿਪੋਰਟ ਵਿਚ ਕਿਹਾ ਗਿਆ ਕਿ ਹਰ ਚਾਰ ਵਿਦਿਆਰਥੀਆਂ 'ਚੋਂ ਇਕ ਨੇ ਜਿਨਸੀ ਸੋਸ਼ਣ ਦੀ ਸ਼ਿਕਾਇਤ ਕੀਤੀ। (ਏਜੰਸੀ)