
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਵਿਚ ਕਈ ਲੋਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਵਿਚ ਕਈ ਲੋਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਸਮਾਜ ਵਿਚ ਕਈ ਲੋਕ ਅਜਿਹੇ ਵੀ ਹਨ ਜੋ ਮੁਸ਼ਕਿਲ ਦੀ ਘੜੀ ਵਿਚ ਲੋੜਵੰਦਾਂ ਦਾ ਸਹਾਰਾ ਬਣ ਰਹੇ ਹਨ। ਸੋਸ਼ਲ ਮੀਡੀਆ ’ਤੇ ਇਕ ਸਿੱਖ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇਸ ਸਿੱਖ ਵੱਲੋਂ ਬੇਘਰਿਆਂ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ।
Food Packing
ਡਾਕਟਰ ਸੰਜੇ ਅਰੋੜਾ ਨਾਂਅ ਦੇ ਇਕ ਟਵਿਟਰ ਯੂਜ਼ਰ ਨੇ ਅਪਣੇ ਟਵਿਟਰ ਹੈਂਡਲ ਤੋਂ ਸਿੱਖ ਦੀ ਫੋਟੋ ਸ਼ੇਅਰ ਕੀਤੀ ਹੈ। ਉਹਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਇਹ ਸਿੱਖ ਬਿਨਾਂ ਕਿਸੇ ਨੂੰ ਦੱਸੇ ਬੇਘਰਿਆਂ ਲਈ ਲੰਗਰ ਦੀ ਸੇਵਾ ਕਰ ਰਿਹਾ ਹੈ।
Tweet
ਉਹਨਾਂ ਨੇ ਟਵੀਟ ਕੀਤਾ, ‘ਸਾਇਲੈਂਟ ਸਰਵਿਸ, ਮੈਂ ਸੈਰ ਕਰਦਿਆਂ ਇਹਨਾਂ ਸਰਦਾਰ ਜੀ ਨੂੰ ਇਕ-ਦੋ ਵਾਰ ਦੇਖਿਆ ਹੈ। ਚੁਪਚਾਪ ਬੇਘਰਿਆਂ ਨੂੰ ਖਾਣਾ ਖਵਾ ਰਹੇ ਹਨ। ਅੱਜ ਮੈਂ ਉਹਨਾਂ ਨੂੰ ਤਸਵੀਰ ਲਈ ਅਪੀਲ ਕੀਤੀ, ਜਿਸ ਦੀ ਉਹਨਾਂ ਨੇ ਹਿਚਕਿਚਾਉਂਦੇ ਹੋਏ ਮਨਜ਼ੂਰੀ ਦੇ ਦਿੱਤੀ। ਸਮਾਜ ਨੂੰ ਅਜਿਹੇ ਨਿਰਸਵਾਰਥ ਹੀਰਿਆਂ ਦਾ ਬਹੁਤ ਸਤਿਕਾਰ ਕਰਦਾ ਹੈ’। ਸੋਸ਼ਲ ਮੀਡੀਆ ’ਤੇ ਲੋਕ ਇਸ ਸਿੱਖ ਦੀ ਨਿਸ਼ਕਾਮ ਸੇਵਾ ਨੂੰ ਸਲਾਮ ਕਰ ਰਹੇ ਹਨ।