
ਆਪਣੇ ਖੇਤ 'ਚ ਕੰਮ ਕਰ ਰਿਹਾ ਸੀ ਮ੍ਰਿਤਿਕ ਵਿਅਕਤੀ
farmer killed : ਗ੍ਰੇਟਰ ਨੋਇਡਾ ਵਿਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਅਤੇ ਬਿਜਲੀ ਡਿੱਗਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ ਹੈ। ਦਰਅਸਲ 'ਚ ਬੀਤੀ ਰਾਤ ਮੌਸਮ ਨੇ ਅਚਾਨਕ ਕਰਵਟ ਲੈ ਲਈ। ਜਿਸ ਕਰਕੇ ਦਿੱਲੀ, ਨੋਇਡਾ, ਗਾਜ਼ੀਆਬਾਦ ਵਿੱਚ ਬਿਜਲੀ ਗਰਜ ਦੇ ਬਾਰਿਸ਼ ਹੋਈ ਸੀ , ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਹੈ।
ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਦਨਕੌਰ ਥਾਣਾ ਖੇਤਰ ਦੇ ਪਿੰਡ ਅੱਟਾ ਗੁਜਰਾਨ ਦਾ ਰਹਿਣ ਵਾਲਾ ਪ੍ਰਦੀਪ (45) ਆਪਣੇ ਖੇਤ 'ਚ ਕੰਮ ਕਰ ਰਿਹਾ ਸੀ ਕਿ ਸ਼ਾਮ ਕਰੀਬ 6.30 ਵਜੇ ਤੇਜ਼ ਮੀਂਹ ਦੌਰਾਨ ਉਸ 'ਤੇ ਬਿਜਲੀ ਡਿੱਗ ਗਈ।
ਉਨ੍ਹਾਂ ਨੇ ਦੱਸਿਆ ਕਿ ਪ੍ਰਦੀਪ ਅਸਮਾਨੀ ਬਿਜਲੀ ਦੀ ਚਪੇਟ 'ਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਦਨਕੌਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ