Uttar Pradesh News : ਮੁਜ਼ੱਫਰਨਗਰ ’ਚ ਲਵ ਜੇਹਾਦ ਦਾ ਝੂਠਾ ਮਾਮਲਾ ਘੜਨ ਦੇ ਦੋਸ਼ ’ਚ ਦੋ ਗ੍ਰਿਫਤਾਰ

By : BALJINDERK

Published : Apr 27, 2025, 7:22 pm IST
Updated : Apr 27, 2025, 7:22 pm IST
SHARE ARTICLE
ਮੁਜ਼ੱਫਰਨਗਰ ’ਚ ਲਵ ਜੇਹਾਦ ਦਾ ਝੂਠਾ ਮਾਮਲਾ ਘੜਨ ਦੇ ਦੋਸ਼ ’ਚ ਦੋ ਗ੍ਰਿਫਤਾਰ
ਮੁਜ਼ੱਫਰਨਗਰ ’ਚ ਲਵ ਜੇਹਾਦ ਦਾ ਝੂਠਾ ਮਾਮਲਾ ਘੜਨ ਦੇ ਦੋਸ਼ ’ਚ ਦੋ ਗ੍ਰਿਫਤਾਰ

Uttar Pradesh News : ਔਰਤ ਫਰਾਰ, ਪੀੜਤ ਤੋਂ 1 ਲੱਖ ਰੁਪਏ ਦੀ ਵਸੂਲੀ ਦਾ ਦੋਸ਼

Muzaffarnagar News in Punjabi : ਮੁਜ਼ੱਫਰਨਗਰ ਪੁਲਿਸ ਨੇ ਲਵ ਜੇਹਾਦ ਦੇ ਇਕ ਮਾਮਲੇ ’ਚ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਝੂਠਾ ਫਸਾਉਣ ਅਤੇ ਉਸ ਤੋਂ ਇਕ ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕਰਨ ਦੇ ਦੋਸ਼ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਘਟਨਾ ਕੋਤਵਾਲੀ ਥਾਣੇ ਅਧੀਨ ਆਉਂਦੇ ਲਾਧੋਵਾਲਾ ਇਲਾਕੇ ’ਚ ਵਾਪਰੀ ਜਿੱਥੇ ਇਕ ਔਰਤ ਨੇ ਦੋਸ਼ ਲਾਇਆ ਕਿ ਇਕ ਵਿਅਕਤੀ ਨੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਜ਼ਬਰਦਸਤੀ ਦੂਜੇ ਧਰਮ ’ਚ ਤਬਦੀਲ ਕਰ ਦਿਤਾ। ਸਰਕਲ ਅਧਿਕਾਰੀ ਰਾਜੂ ਕੁਮਾਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਲਵ ਜੇਹਾਦ ਦਾ ਮਾਮਲਾ ਮਨਘੜਤ ਸੀ। 

ਸੀ.ਓ. ਨੇ ਦਸਿਆ ਕਿ ਮੁਲਜ਼ਮ ਸ਼ਾਹਨਵਾਜ਼ ਸਦਾਕਤ ਅਤੇ ਔਰਤ ਮੁਲਜ਼ਮ ਨੇ ਮਿਲ ਕੇ ਬਾਬਰ ਉਰਫ ਸੋਨੂੰ ਤੋਂ ਕੁਲ ਇਕ ਲੱਖ ਰੁਪਏ ਤੋਂ ਵੱਧ ਦੀ ਵਸੂਲੀ ਦੀ ਸਾਜ਼ਸ਼ ਰਚੀ। ਪੁਲਿਸ ਫਿਲਹਾਲ ਉਸ ਔਰਤ ਦੀ ਭਾਲ ਕਰ ਰਹੀ ਹੈ ਜਿਸ ਨੇ ਝੂਠੀ ਐਫ.ਆਈ.ਆਰ. ਦਰਜ ਕੀਤੀ ਸੀ। ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਬਾਬਰ ਉਰਫ ਸੋਨੂੰ ਵਿਰੁਧ 21 ਅਪ੍ਰੈਲ ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਚ ਜਬਰ ਜਨਾਹ, ਧਰਮ ਪਰਿਵਰਤਨ ਅਤੇ ਵਿਆਹ ਦਾ ਝਾਂਸਾ ਦੇ ਕੇ ਵੀਡੀਉ ਬਣਾਉਣ ਦਾ ਦੋਸ਼ ਲਗਾਇਆ ਗਿਆ ਸੀ। 

ਜਾਂਚ ਤੋਂ ਪਤਾ ਲੱਗਿਆ ਕਿ ਸ਼ਾਹਨਵਾਜ਼ ਅਤੇ ਸਦਾਕਤ ਨਾਲ ਮਿਲ ਕੇ ਝੂਠਾ ਕੇਸ ਦਰਜ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਬਾਬਰ ਉਰਫ ਸੋਨੂੰ ਤੋਂ 125,000 ਰੁਪਏ ਕੱਢੇ ਗਏ ਸਨ। ਸ਼ਾਹਨਵਾਜ਼ ਅਤੇ ਸਦਾਕਤ ਨੂੰ ਸਨਿਚਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਕੋਲੋਂ 25000 ਰੁਪਏ ਬਰਾਮਦ ਕੀਤੇ ਗਏ ਹਨ। ਸੀ.ਓ. ਨੇ ਦਸਿਆ ਕਿ ਔਰਤ ਅਜੇ ਵੀ ਫਰਾਰ ਹੈ। 

(For more news apart from  Two arrested for fabricating false case of love jihad in Muzaffarnagar News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement